ਹਰਿਆਣਾ ਦੇ ਕਰਨਾਲ ਦੇ ਤਰਾਵੜੀ ਵਿੱਚ ਮੰਗਲਵਾਰ ਤੜਕੇ ਇੱਕ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇੱਥੇ ਸਥਿਤ ਸ਼ਿਵ ਸ਼ਕਤੀ ਨਾਮਕ ਚੌਲ ਮਿੱਲ ਦੀ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ। ਇਸ ਘਟਨਾ ਵਿੱਚ 4 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਜਦਕਿ 20 ਦੇ ਕਰੀਬ ਜ਼ਖਮੀ ਹੋ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਮਿੱਲ ਦੀ ਇਸ ਇਮਾਰਤ ਵਿੱਚ 200 ਤੋਂ ਵੱਧ ਮਜ਼ਦੂਰ ਸੌਂਦੇ ਸਨ। ਅਜਿਹੇ ‘ਚ ਕਈ ਮਜ਼ਦੂਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਇਸ ਰਾਈਸ ਮਿੱਲ ਦਾ ਨਾਂ ਸ਼ਿਵ ਸ਼ਕਤੀ ਮਿੱਲ ਹੈ। ਜਾਣਕਾਰੀ ਅਨੁਸਾਰ ਤਰਾਵੜੀ ਦੀ ਸ਼ਿਵ ਸ਼ਕਤੀ ਰਾਈਸ ਮਿੱਲ ਦੀ ਤਿੰਨ ਮੰਜ਼ਿਲਾ ਇਮਾਰਤ ਵਿੱਚ ਕਰੀਬ 200 ਮਜ਼ਦੂਰ ਰਹਿੰਦੇ ਸਨ। ਜਿਨ੍ਹਾਂ ‘ਚੋਂ ਕੁਝ ਰਾਤ ਨੂੰ ਕੰਮ ‘ਤੇ ਗਏ ਹੋਏ ਸਨ। ਜਦੋਂ ਕਿ ਬਾਕੀ ਮਜ਼ਦੂਰ ਰਾਤ ਨੂੰ ਇਮਾਰਤ ਵਿੱਚ ਹੀ ਸੌਂ ਰਹੇ ਸਨ।
ਮੰਗਲਵਾਰ ਸਵੇਰੇ ਕਰੀਬ 3.30 ਵਜੇ ਤਿੰਨ ਮੰਜ਼ਿਲਾ ਇਮਾਰਤ ਸੁੱਤੇ ਹੋਏ ਮਜ਼ਦੂਰਾਂ ‘ਤੇ ਡਿੱਗ ਗਈ। ਇਮਾਰਤ ਡਿੱਗਣ ਕਾਰਨ ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਜਦਕਿ ਦੋ ਮਜ਼ਦੂਰਾਂ ਦੀ ਮੌਤ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। 20 ਮਜ਼ਦੂਰ ਜ਼ਖਮੀ ਦੱਸੇ ਜਾ ਰਹੇ ਹਨ। ਜਿਨ੍ਹਾਂ ਨੂੰ ਇਲਾਜ ਲਈ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਅਤੇ ਬਚਾਅ ਟੀਮ ਵੱਲੋਂ ਮਲਬੇ ਹੇਠ ਦੱਬੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਸ ਹਾਦਸੇ ਕਾਰਨ ਮੌਕੇ ‘ਤੇ ਮੌਜੂਦ ਮਜ਼ਦੂਰ ਵੀ ਕਾਫੀ ਘਬਰਾਏ ਹੋਏ ਹਨ ਅਤੇ ਉਹ ਵੀ ਕੋਈ ਸਹੀ ਜਾਣਕਾਰੀ ਨਹੀਂ ਦੇ ਰਹੇ।
ਚੌਲ ਮਿੱਲ ਦੇ ਅੰਦਰ ਹੀ ਤਿੰਨ ਮੰਜ਼ਿਲਾ ਇਮਾਰਤ ਦੇ ਢਹਿ ਜਾਣ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਤਿੰਨ ਮੰਜ਼ਿਲਾ ਇਮਾਰਤ ਵਿੱਚ 200 ਮਜ਼ਦੂਰ ਰਹਿੰਦੇ ਸਨ। ਅਜਿਹੇ ‘ਚ ਸਵਾਲ ਇਹ ਹੈ ਕਿ ਕੀ ਇਹ ਇਮਾਰਤ ਇੰਨੀ ਪੁਰਾਣੀ ਹੋ ਗਈ ਸੀ ਕਿ ਇਹ ਆਪਣਾ ਭਾਰ ਨਹੀਂ ਝੱਲ ਸਕਦੀ ਸੀ। ਫਿਲਹਾਲ ਇਮਾਰਤ ਦੇ ਡਿੱਗਣ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ, ਪੁਲਿਸ, ਐਂਬੂਲੈਂਸ ਅਤੇ ਸਮਾਜਿਕ ਸੰਗਠਨ ਮੌਕੇ ‘ਤੇ ਪਹੁੰਚ ਗਏ ਹਨ ਅਤੇ ਰਾਹਤ ਅਤੇ ਬਚਾਅ ਕਾਰਜ ‘ਚ ਲੱਗੇ ਹੋਏ ਹਨ। ਡੀਸੀ ਅਨੀਸ਼ ਯਾਦਵ ਅਤੇ ਐਸਪੀ ਸ਼ਸ਼ਾਂਕ ਸਾਵਨ ਵੀ ਮੌਕੇ ‘ਤੇ ਪਹੁੰਚ ਗਏ ਹਨ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਫਿਲਹਾਲ ਕੋਈ ਲਾਪਤਾ ਨਹੀਂ ਹੈ, ਪਰ ਮਲਬਾ ਹਟਾਇਆ ਜਾ ਰਿਹਾ ਹੈ, ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਜਾਂਚ ਕਮੇਟੀ ਬਣਾਈ ਗਈ ਹੈ ਜੋ ਮਾਮਲੇ ਦੀ ਜਾਂਚ ਕਰੇਗੀ।