Manoranjan Punjab Religion

ਫ਼ਿਲਮ ਦੀ ਕਾਮਯਾਬੀ ਬਾਅਦ ਗੁਰਦੁਆਰਾ ਸੋਹਾਣਾ ਸਾਹਿਬ ਨਤਮਸਤਕ ਹੋਈ ‘ਬੀਬੀ ਰਜਨੀ’ ਦੀ ਸਟਾਰਕਾਸਟ

ਬਿਉਰੋ ਰਿਪੋਰਟ: ਬੀਬੀ ਰਜਨੀ ਫਿਲਮ ਦੀ ਸਟਾਰ ਕਾਸਟ ਨੇ ਗੁਰਦੁਆਰਾ ਸੋਹਾਣਾ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨਾ ਕੀਤਾ। 30 ਅਗਸਤ ਨੂੰ ਰਿਲੀਜ਼ ਹੋਈ ਬੀਬੀ ਰਜਨੀ ਫਿਲਮ ਨੂੰ ਲੋਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਗਿਆ ਹੈ। ਇਸ ਫਿਲਮ ਦੀ ਸ਼ੁਰੂਆਤ ਵੀ ਸੋਹਾਣਾ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਕੀਤੀ ਗਈ ਸੀ।

ਇਸ ਮੌਕੇ ਦਰਬਾਰ ਸਾਹਿਬ ਵਿੱਚ ਫਿਲਮ ਦੀ ਸਟਾਰ ਕਾਸਟ ਨੇ ਬੂਟਿਆਂ ਦੀ ਸੇਵਾ ਕੀਤੀ। ਬੀਬੀ ਰਜਨੀ ਫਿਲਮ ਦੇ ਪ੍ਰਡੂਸਰ ਪਿੰਕੀ ਧਾਲੀਵਾਲ ਆਪਣੇ ਪੂਰੇ ਪਰਿਵਾਰ ਸਮੇਤ ਪੁੱਜੇ ਅਤੇ ਉਨ੍ਹਾਂ ਦੇ ਨਾਲ ਫਿਲਮ ਦੇ ਲੇਖਕ, ਨਿਰਦੇਸ਼ਕ ਅਮਰ ਹੁੰਦਲ ਅਤੇ ਅਦਾਕਾਰ ਯੋਗਰਾਜ ਸਿੰਘ , ਜੱਸ ਬਾਜਵਾ ਅਤੇ ਸੀਮਾ ਕੌਸ਼ਲ ਵੀ ਮੌਜੂਦ ਸਨ।

ਬੀਬ ਰਜਨੀ ਫਿਲਮ ਦੀ ਕਾਮਯਾਬੀ ਤੇ ਸ਼ੁਕਰਾਨੇ ਵਜੋਂ ਅਰਦਾਸ ਕਰਵਾਈ ਗਈ ਇਸ ਉਪਰੰਤ ਗੁਰਦੁਆਰਾ ਸੋਹਾਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਫਿਲਮ ਦੀ ਪੂਰੀ ਟੀਮ ਨੂੰ ਸਿਰੋਪਾਓ ਭੇਂਟ ਕੀਤੇ ਗਏ। ਫਿਲਮ ਦੀ ਟੀਮ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਲੱਡੂਆਂ ਦਾ ਲੰਗਰ ਵੀ ਵੰਡਿਆ ਗਿਆ।

ਵੇਖੋ ਤਸਵੀਰਾਂ-