Punjab Religion

‘ਸੁਖਬੀਰ ਸਿੰਘ ਬਾਦਲ ਗੁਨਾਹ ’ਤੇ ਗੁਨਾਹ ਕਰ ਰਹੇ ਹਨ!’ ‘ਅੱਜ ਇਕ ਹੋਰ ਕਰ ਦਿੱਤਾ!’

ਬਿਉਰੋ ਰਿਪੋਰਟ – ਪੰਜ ਸਿੰਘ ਸਾਹਿਬਾਨਾਂ ਵੱਲੋਂ ਤਨਖ਼ਾਹੀਆ ਕਰਾਰ ਦੇਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਪਹੁੰਚ ਕੇ ਨਿਮਾਣੇ ਸਿੱਖ ਵਜੋਂ ਖਿਮਾ ਜਾਚਨਾ ਦੀ ਚਿੱਠੀ ਸੌਪਣ ’ਤੇ ਬੀਬੀ ਜਗੀਰ ਕੌਰ ਨੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਸੁਖਬੀਰ ਸਿੰਘ ਬਾਦਲ ਗੁਨਾਹ ’ਤੇ ਗੁਨਾਹ ਕਰ ਕਰ ਰਹੇ ਹਨ। ਉਨ੍ਹਾਂ ਨੂੰ ਸਿੱਖ ਮਰਿਆਦਾ ਦਾ ਨਹੀਂ ਪਤਾ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਸੁਖਬੀਰ ਸਿੰਘ ਬਾਦਲ ਜਿਵੇਂ ਅੱਜ ਸਿੱਧੇ ਤੌਰ ’ਤੇ ਅਕਾਲ ਤਖ਼ਤ ਚਲੇ ਗਏ ਮਰਿਆਦਾ ਅਨੁਸਾਰ ਉਸ ਤਰ੍ਹਾਂ ਨਹੀਂ ਜਾ ਸਕਦੇ ਸਨ। ਉਹ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਚਿੱਠੀ ਦਿੰਦੇ ਅਤੇ ਫਿਰ ਮੈਂ ਕਹਿੰਦੇ ਅਪਣੀ ਖਿਮਾ ਜਾਚਨਾ ਕਰਨਾ ਚਾਹੁੰਦਾ ਹਾਂ, ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਉਹ ਸਿੱਧੇ ਤੌਰ ’ਤੇ ਨਹੀਂ ਜਾ ਸਕਦੇ ਸਨ।

ਬੀਬੀ ਜਗੀਰ ਕੌਰ ਨੇ ਕਿਹਾ ਮਰਿਆਦਾ ਮੁਤਾਬਕ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਸਾਹਿਬ ਵਿੱਚ ਜਾ ਸਕਦੇ ਹਨ ਪਰ ਉਥੇ ਨਾ ਤਾਂ ਇਹ ਕੜਾਹ ਪ੍ਰਸ਼ਾਦ ਕਰਵਾ ਸਕਦੇ ਹਨ ਅਤੇ ਨਾ ਹੀ ਅਰਦਾਸ ਕਰਵਾ ਸਕਦੇ ਹਨ ਕਿਉਂਕਿ ਕੁੱਝ ਧਾਰਮਿਕ ਜਾਂ ਪੰਥਕ ਤੌਰ ’ਤੇ ਵੀ ਮਰਿਆਦਾਵਾਂ ਹੁੰਦੀਆਂ ਹਨ।

ਬੀਬੀ ਜਗੀਰ ਕੌਰ ਨੇ ਦਾਅਵਾ ਕੀਤਾ ਕਿ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਤਨਖ਼ਾਹੀਆ ਮੁਆਫ਼ ਨਹੀਂ ਹੁੰਦੇ ਕਿਸੇ ਨਾਲ ਮੀਟਿੰਗ ਨਹੀਂ ਕਰ ਸਕਦੇ ਅਤੇ ਕਿਸੇ ਕੋਲ ਨਹੀਂ ਜਾ ਸਕਦੇ।