India Others Punjab Religion

ਧਾਮੀ ਚੌਥੀ ਵਾਰ SGPC ਦੇ ਪ੍ਰਧਾਨ ਬਣੇ ! ਬੀਬੀ ਜਗੀਰ ਕੌਰ ਬੁਰੀ ਤਰ੍ਹਾਂ ਹਾਰੀ,ਪਿਛਲੀ ਵਾਰ ਜਿੰਨੇ ਵੋਟ ਵੀ ਹਾਸਲ ਨਹੀਂ ਕਰ ਸਕੀ !

 

ਬਿਉਰੋ ਰਿਪੋਰਟ – (SGPC ELECTION) ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ (Harjinder Singh Dhami) ਚੌਥੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਹਨ । ਉਨ੍ਹਾਂ ਨੇ ਅਕਾਲੀ ਦਲ ਸੁਧਾਰ ਲਹਿਰ ਦੀ ਉਮੀਦਵਾਰ ਬੀਬੀ ਜਗੀਰ ਕੌਰ (Bibi Jagir kaur) ਨੂੰ ਦੂਜੀ ਵਾਰ 77 ਵੋਟਾਂ ਨਾਲ ਹਰਾਇਆ ਹੈ । ਧਾਮੀ ਦੇ ਹੱਕ ਵਿੱਚ 107 ਵੋਟਾਂ ਪਇਆ ਜਦਕਿ ਬੀਬੀ ਜਗੀਰ ਕੌਰ ਨੂੰ 33 ਵੋਟਾਂ ਮਿਲਿਆ,3 ਵੋਟਾਂ ਨੂੰ ਰੱਦ ਕੀਤਾ ਗਿਆ ਹੈ । SGPC ਦੇ ਕੁੱਲ 185 ਮੈਂਬਰ ਹਨ,37 ਮੈਂਬਰਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ । 148 ਵੋਟਾਂ ਪੈਣੀਆਂ ਸਨ ਪਰ ਅੱਜ ਦੀ ਚੋਣਾਂ ਵਿੱਚ ਸਿਰਫ 141 ਵੋਟਾਂ ਹੀ ਪਈਆਂ ਹਨ । 7 ਮੈਂਬਰ ਗੈਰ ਹਾਜ਼ਰ ਰਹੇ ।

ਇਸ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਨੇ ਹੱਥ ਖੜੇ ਕਰਾ ਕੇ ਵੋਟਿੰਗ ਦੀ ਪੇਸ਼ਕਸ਼ ਰੱਖੀ ਬੀਬੀ ਜਗੀਰ ਕੌਰ ਨੇ ਇਨਕਾਰ ਕਰਦੇ ਹੋਏ ਵੋਟਾਂ ਪਾਉਣ ਦੀ ਮੰਗ ਕੀਤੀ । ਦੋਵਾਂ ਹੀ ਧਿਰਾਂ ਦੇ ਆਗੂ ਵੋਟਿੰਗ ਵੇਲੇ ਮੌਜੂਦ ਸਨ । ਪਰਚੀ ‘ਤੇ ਮੈਂਬਰਾਂ ਨੂੰ ਪ੍ਰਧਾਨ ਦੇ ਉਮੀਦਵਾਰ ਦਾ ਨਾਂ ਲਿਖਣਾ ਸੀ । ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਦਾ ਨਾਂ ਸਾਬਕਾ SGPC ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਪੇਸ਼ ਕੀਤਾ ਜਿਸ ਦੀ ਤਾਕੀਦ ਸਾਬਕਾ ਪ੍ਰਧਾਨ ਗੋਬਿੰਦ ਲੌਂਗੋਵਾਲ ਨੇ ਕੀਤੀ । ਇਸ ਤੋਂ ਬਾਅਦ ਅਮਰੀਕੀ ਸਿੰਘ ਸ਼ਾਹਪੁਰਾ ਨੇ ਬੀਬੀ ਜਗੀਰ ਕੌਰ ਦਾ ਪ੍ਰਧਾਨਗੀ ਲਈ ਰੱਖਿਆ ਸੀ । ਮਿੱਠੂ ਸਿੰਘ ਕਾਹਨਕੇ ਨੇ ਇਸ ਦੀ ਹਮਾਇਤ ਕੀਤੀ ।

2022 ਵਿੱਚ ਵੀ ਬੀਬੀ ਜਗੀਰ ਕੌਰ ਅਤੇ ਹਰਜਿੰਦਰ ਸਿੰਘ ਧਾਮੀ ਵਿਚਾਲੇ SGPC ਦੀ ਪ੍ਰਧਾਨਗੀ ਨੂੰ ਲੈਕੇ ਵੋਟਿੰਗ ਹੋਈ ਉਸ ਵੇਲੇ ਬੀਬੀ ਜਗੀਰ ਕੌਰ ਦੇ ਹੱਕ ਵਿੱਚ 42 ਵੋਟਾਂ ਪਈਆਂ ਸਨ ਜਦਕਿ ਧਾਮੀ ਨੂੰ 104 ਵੋਟਾਂ ਮਿਲਿਆ ਸਨ । ਜਦਕਿ 2023 ਵਿੱਚ ਬਲਬੀਰ ਸਿੰਘ ਘੁੰਨਸ ਨੇ ਧਾਮੀ ਨੂੰ ਚੁਣੌਤੀ ਦਿੱਤੀ ਸੀ । ਘੁੰਨਸ ਦੇ ਹੱਕ ਵਿੱਚ ਸਿਰਫ 17 SGPC ਦੇ ਮੈਬਰਾਂ ਨੇ ਵੋਟ ਪਾਈ ਸੀ ਜਦਕਿ ਧਾਮੀ ਨੇ 118 ਵੋਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਸੀ ।

ਵੋਟਿੰਗ ਤੋਂ ਪਹਿਲਾਂ ਚਰਨਜੀਤ ਸਿੰਘ ਬਰਾੜ ਨੇ ਵੋਟਿੰਗ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਜੇਕਰ ਬੀਬੀ ਜਗੀਰ ਕੌਰ ਜਿੱਤੀ ਤਾਂ 30 ਦਿਨਾਂ ਦੇ ਅੰਦਰ ਸਾਡੇ ਹੱਕ ਅਕਾਲੀ ਦਲ ਦੀ ਕਮਾਂਡ ਹੋਵੇਗੀ,ਕਿਉਂਕਿ ਵਰਕਰ 4 ਜ਼ਿਮਨੀ ਚੋਣਾਂ ਨਾ ਲੜਨ ਤੋਂ ਕਾਫੀ ਨਰਾਜ਼ ਹਨ ।