‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਵਿੰਗ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ 20 ਅਕਤੂਬਰ ਨੂੰ ਇਸਤਰੀ ਅਕਾਲੀ ਦਲ ਦੀਆਂ ਜਨਰਲ ਸਕੱਤਰਾਂ ਦਾ ਐਲਾਨ ਕਰ ਦਿੱਤਾ ਹੈ।
ਪਾਰਟੀ ਦੇ ਮੁੱਖ ਦਫ਼ਤਰ ਤੋਂ ਬੀਬੀ ਜਗੀਰ ਕੌਰ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਦੀਆਂ ਮਿਹਨਤੀ ਬੀਬੀਆਂ ਨੂੰ ਇਸ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਬੀਬੀਆਂ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਬੀਬੀ ਕਿਰਨਜੋਤ ਕੌਰ ਮੈਂਬਰ SGPC ਅੰਮ੍ਰਿਤਸਰ, ਬੀਬੀ ਫਰਜਾਨਾ ਆਲਮ ਸਾਬਕਾ ਵਿਧਾਇਕ, ਬੀਬੀ ਗੁਰਪ੍ਰੀਤ ਕੌਰ ਸਿਬੀਆ ਲੁਧਿਆਣਾ, ਬੀਬੀ ਬਲਜਿੰਦਰ ਕੌਰ ਖੀਰਨੀਆਂ ਸਮਰਾਲਾ, ਬੀਬੀ ਇੰਦਰਜੀਤ ਕੌਰ ਮਾਨ ਜਲੰਧਰ, ਬੀਬੀ ਸੀਮਾ ਸ਼ਰਮਾ ਪਟਿਆਲਾ, ਬੀਬੀ ਰਾਜਵੰਤ ਕੌਰ ਦਾਦੂਵਾਲ ਜਲੰਧਰ, ਬੀਬੀ ਗੁਰਪ੍ਰੀਤ ਕੌਰ ਵਾਲੀਆ ਜਲੰਧਰ, ਬੀਬੀ ਪੂਨਮ ਅਰੋੜਾ ਲੁਧਿਆਣਾ, ਬੀਬੀ ਵੀਨਾ ਜੈਰਥ ਲੁਧਿਆਣਾ, ਬੀਬੀ ਦਲਜੀਤ ਕੌਰ ਦਾਊਦਪੁਰ ਕਪੂਰਥਲਾ ਅਤੇ ਬੀਬੀ ਦਲਜੀਤ ਕੌਰ ਐਮ.ਸੀ ਬੇਗੋਵਾਲ ਦੇ ਨਾਮ ਸ਼ਾਮਲ ਹਨ। ਉਹਨਾਂ ਦੱਸਿਆ ਕਿ ਬਾਕੀ ਜਥੇਬੰਦੀ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ।