The Khalas Tv Blog India ਕੇਜਰੀਵਾਲ ਦੇ PA ਖਿਲਾਫ ਸਵਾਤੀ ਫੁੱਟ-ਫੁੱਟ ਕੇ ਰੋਣ ਲੱਗੀ! ‘ਪਾਵਰਪੁੱਲ ਬੰਦਾ ਹੈ, ਮੇਰੀ ਜਾਨ ਨੂੰ ਖਤਰਾ’! ਫਿਰ ਜੱਜ ਨੇ ਸੁਣਾਇਆ ਵੱਡਾ ਫੈਸਲਾ!
India

ਕੇਜਰੀਵਾਲ ਦੇ PA ਖਿਲਾਫ ਸਵਾਤੀ ਫੁੱਟ-ਫੁੱਟ ਕੇ ਰੋਣ ਲੱਗੀ! ‘ਪਾਵਰਪੁੱਲ ਬੰਦਾ ਹੈ, ਮੇਰੀ ਜਾਨ ਨੂੰ ਖਤਰਾ’! ਫਿਰ ਜੱਜ ਨੇ ਸੁਣਾਇਆ ਵੱਡਾ ਫੈਸਲਾ!

ਸਵਾਤੀ ਮਾਲੀਵਾਲ (Swati Maliwal) ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੇ ਪੀਏ ਬਿਭਵ ਕੁਮਾਰ (Bibhav Kumar) ਦੀ ਜ਼ਮਾਨਤ ਪਟੀਸ਼ਨ ਹੋ ਗਈ ਹੈ। ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਜ਼ਮਾਨਤ ਪਟੀਸ਼ਨ ਰੱਦ ਕੀਤੀ ਹੈ। ਬਿਭਵ ਕੁਮਾਰ ਵੱਲੋਂ 25 ਮਈ ਨੂੰ ਅਦਾਲਤ ਵਿੱਚ ਪਟਿਸ਼ਨ ਦਾਇਰ ਕਰਕੇ ਜ਼ਮਾਨਤ ਦੀ ਮੰਗ ਕੀਤੀ ਸੀ। ਅਦਾਲਤ ਦੀ ਸਾਰੀ ਕਾਰਵਾਈ ਦੌਰਾਨ ਸਵਾਤੀ ਮਾਲੀਵਾਲ ਵੀ  ਅਦਾਲਤ ‘ਚ ਮੌਜੂਦ ਸੀ।

ਬਿਭਵ ਦੇ ਵਕੀਲ ਹਰੀਹਰਨ ਨੇ ਸੁਣਵਾਈ ਦੌਰਾਨ ਕਿਹਾ ਕਿ ਜਦੋਂ ਸਰੀਰ ਦੇ ਸੰਵੇਦਨਸ਼ੀਲ ਅੰਗਾਂ ‘ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ, ਤਾਂ ਕਤਲ ਦੀ ਕੋਸ਼ਿਸ਼ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਨਾ ਹੀ ਬਿਭਵ ਦਾ ਸਵਾਤੀ ਨੂੰ ਢਾਹ ਲਾਉਣ ਦਾ ਕੋਈ ਇਰਾਦਾ ਸੀ। ਇਹ ਸੱਟਾਂ ਆਪਣੇ ਆਪ ਲੱਗੀਆਂ ਹੋ ਸਕਦੀਆਂ ਹਨ। ਬਿਭਵ ਦੇ ਵਕੀਲ ਨੇ ਇਹ ਵੀ ਕਿਹਾ ਕਿ ਪੁਰਾਤਨ ਸਮੇਂ ‘ਚ ਦ੍ਰੋਪਦੀ ਦੀ ਬੇਅਦਬੀ ਕਰਨ ਵਾਲੇ ਕੌਰਵਾਂ ‘ਤੇ ਅਜਿਹੇ ਦੋਸ਼ ਲਗਾਏ ਗਏ ਸਨ। ਸਵਾਤੀ ਨੇ 3 ਦਿਨਾਂ ਦੀ ਪੂਰੀ ਯੋਜਨਾਬੰਦੀ ਤੋਂ ਬਾਅਦ ਇਹ ਐਫਆਈਆਰ ਦਰਜ ਕਰਵਾਈ।

ਇਹ ਦਲੀਲਾਂ ਸੁਣ ਕੇ ਸਵਾਤੀ ਕੋਰਟ ਰੂਮ ‘ਚ ਹੀ ਰੋਣ ਲੱਗ ਪਈ। ਸਵਾਤੀ ਨੇ ਦੱਸਿਆ ਕਿ ਬਿਭਵ ਕੋਈ ਆਮ ਆਦਮੀ ਨਹੀਂ ਹੈ, ਉਹ ਮੰਤਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਵਰਤੋਂ ਕਰਦਾ ਹੈ। ਜੇਕਰ ਉਸ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਮੈਨੂੰ ਖ਼ਤਰਾ ਹੋ ਜਾਵੇਗਾ।

ਇਸ ਦੇ ਜਵਾਬ ਦਿੰਦਿਆ ਬਿਭਵ ਦੇ ਵਕੀਲ ਨੇ ਕਿਹਾ ਕਿ ਅਸੀਂ ਸਿਰਫ ਜ਼ਮਾਨਤ ਦੀ ਮੰਗ ਕਰ ਰਹੇ ਹਾਂ ਬਰੀ ਕਰਨ ਦੀ ਅਪੀਲ ਨਹੀਂ ਕਰ ਰਹੇ।

ਸਵਾਤੀ ਨੇ ਕਿਹਾ ਕਿ ਆਪ ਦੇ ਲੀਡਰਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੈਨੂੰ ਭਾਜਪਾ ਦਾ ਏਜੰਟ ਦੱਸਿਆ ਹੈ, ਉਹ ਮੈਨੂੰ ਟਰੋਲ ਕਰ ਸਕਦੇ ਹਨ। ਜੇਕਰ ਬਿਭਵ ਬਾਹਰ ਆਉਂਦਾ ਹੈ ਤਾਂ ਮੈਨੂੰ ਖਤਰਾ ਹੋ ਸਕਦਾ ਹੈ।

ਇਹ ਵੀ ਪੜ੍ਹੋ –   ਸੋਸ਼ਲ ਮੀਡੀਆ ’ਤੇ ਰਾਹੁਲ ਦੇ PM ਮੋਦੀ ਤੋਂ ਦੁਗਣੇ ਲਾਈਕ, ਤਿਗਣੀ ਸ਼ੇਅਰਿੰਗ, ਕਰੋੜਾਂ ਵਿਊਜ਼! ਕੀ ਪਲਟ ਰਹੀ ਹੈ ਬਾਜ਼ੀ!

 

Exit mobile version