Punjab

ਭੁਪੇਸ਼ ਬਘੇਲ ਪਹੁੰਚੇ ਪੰਜਾਬ, ਹੋਇਆ ਸ਼ਾਨਦਾਰ ਸਵਾਗਤ

ਬਿਉਰੋ ਰਿਪੋਰਟ – ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਇੰਚਾਰਜ਼ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਦੇ ਇਸ ਦੌਰੇ ਨੂੰ 2027 ਵਿਧਾਨ ਸਭਾ ਦੀਆਂ ਤਿਆਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅੱਜ ਜਦੋਂ ਉਹ ਅੰਮ੍ਰਿਤਸਰ ਪਹੁੰਚੇ ਤਾਂ ਉਨ੍ਹਾਂ ਦੇ ਕਾਂਗਰਸੀ ਲੀਡਰਾਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਜਿਸ ਤੋਂ ਬਾਅਦ ਇਕ ਰੋਡ ਸ਼ੋਅ ਕੀਤਾ ਗਿਆ, ਜਿਸ ਦਾ ਅਲੱਗ-ਅਲੱਗ ਥਾਵਾਂ ਉੱਤੇ ਸਵਾਗਤ ਹੋਇਆ। ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ, ਭੁਪੇਸ਼ ਬਘੇਲ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ- ਕੇਜਰੀਵਾਲ ਸਿਰਫ਼ ਸੱਤਾ ਦਾ ਲਾਲਚੀ ਹੈ। ਦਿੱਲੀ ਚੋਣਾਂ ਹਾਰੇ ਨੂੰ ਇੱਕ ਮਹੀਨਾ ਵੀ ਨਹੀਂ ਹੋਇਆ ਹੈ ਅਤੇ ਉਹ ਰਾਜ ਸਭਾ ਜਾਣ ਬਾਰੇ ਸੋਚ ਰਹੇ ਹਨ। ਉਹ ਸਿਰਫ਼ ਆਪਣੇ ਲਈ ਰਾਜਨੀਤੀ ਕਰਦੇ ਹਨ।

ਇਹ ਵੀ ਪੜ੍ਹੋ  – ਦੋਵੇਂ ਜਥੇਦਾਰਾਂ ਦੀ ਧਾਮੀ ਨਾਲ ਮੁਲਾਕਾਤ, ਕੀਤੀ ਅਹਿਮ ਅਪੀਲ