ਬਿਉਰੋ ਰਿਪੋਰਟ : ਕਪੂਰਥਲਾ ਜ਼ਿਲ੍ਹੇ ਦੇ ਭੁੱਲਥ ਹਲਕੇ ਦੇ SHO ਦੀ ਦਰਦਨਾਕ ਮੌਤ ਦੀ ਖਬਰ ਸਾਹਮਣੇ ਆਈ ਹੈ। SHO ਸੁਰਜੀਤ ਸਿੰਘ ਦੀ ਸੜਕ ਹਾਦਸੇ ਵਿੱਚ ਮੌ ਤ ਹੋ ਗਈ ਹੈ । ਹਾਦਸੇ ਦੇ ਸਮੇਂ ਉਸ ਦੀ ਕਾਰ ਇੱਕ ਹੋਰ ਪੁਲਿਸ ਮੁਲਾਜ਼ਮ ਵੀ ਮੌਜੂਦ ਸੀ। ਉਸ ਨੂੰ ਸੱਟਾਂ ਲਗੀਆਂ ਹਨ। ਇਸ ਦੀ ਪੁਸ਼ਟੀ ਭੁੱਲਥ ਦੇ ਡੀਐੱਸਪੀ ਨੇ ਕੀਤੀ ਹੈ।
ਜਾਣਕਾਰੀ ਦੇ ਮੁਤਾਬਿਕ ਥਾਣਾ ਭੁੱਲਥ ਵਿੱਚ ਤਾਇਨਾਤ SHO ਸੁਰਜੀਤ ਸਿੰਘ ਪਤੜ ਆਪਣੇ ਸਾਥੀ ਪੁਲਿਸ ਮੁਲਾਜ਼ਮ ਦੇ ਨਾਲ ਮੰਗਲਵਾਰ ਦੇਰ ਰਾਤ ਡਿਊਟੀ ਦੇ ਬਾਅਦ ਆਪਣੀ ਕਾਰ ਤੋਂ ਘਰ ਆ ਰਿਹਾ ਸੀ। ਜਦੋਂ ਉਸ ਦੀ ਕਾਰ ਪਿੰਡ ਰਾਮਗੜ੍ਹ ਦੇ ਨਜ਼ਦੀਕ ਪਹੁੰਚੀ ਤਾਂ ਅਚਾਨਕ ਕਾਰ ਬੇਕਾਬੂ ਹੋਕੇ ਦਰੱਖਤ ਦੇ ਨਾਲ ਟਕਰਾਈ । ਇਸ ਹਾਦਸੇ ਵਿੱਚ SHO ਸੁਰਜੀਤ ਸਿੰਘ ਪਤੜ ਦੀ ਮੌਤ ਹੋ ਗਈ । ਜਦਕਿ ਕਾਰ ਵਿੱਚ ਨਾਲ ਬੈਠੇ ਪੁਲਿਸ ਮੁਲਾਜ਼ਮ ਨੂੰ ਮਾਮੂਲੀ ਸੱਟਾਂ ਲਗੀਆਂ ਹਨ। ਡੀਐੱਸਪੀ ਭਾਰਤ ਭੂਸ਼ਣ ਸੈਣੀ ਨੇ ਦੱਸਿਆ ਕਿ ਹਾਦਸੇ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ।
ਉਧਰ ਹੁਸ਼ਿਆਰਪੁਰ ਦੇ ਤਲਵਾੜਾ ਵਿੱਚ ਹਾਜੀਪੁਰ ਰੋਡ ‘ਤੇ ਪਿਕਅੱਪ ਗੱਡੀ ਦੀ ਇੱਕ ਐਕਟਿਵਾ ਦੇ ਨਾਲ ਟੱਕਰ ਹੋ ਗਈ । ਹਾਦਸੇ ਵਿੱਚ ਐਕਟਿਵਾ ਦੇ ਡਰਾਈਵਰ ਦੀ ਮੌਕੇ ‘ਤੇ ਮੌਤ ਹੋ ਗਈ । ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਇੰਚਾਰਜ ਹਰ ਗੁਰਦੇਵ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਦੇ ਬਾਅਦ ਐਕਟਿਵਾ ਚਲਾਉਣ ਵਾਲੇ ਤਰੁਣ ਚੌਧਰੀ ਪਿੰਡ ਚੱਕ ਪੰਡਾਇਣ ਤੋਂ ਆਪਣੇ ਸਾਥੀ ਦੇ ਨਾਲ ਆ ਰਿਹਾ ਸੀ ।