ਬਿਉਰੋ ਰਿਪੋਰਟ – ਪੰਜਾਬ ਵਿੱਚ ED ਦੀ ਵਿਸ਼ੇਸ਼ ਅਦਾਲਤ ਨੇ 6 ਹਜ਼ਾਰ ਕਰੋੜ ਦੇ ਡਰੱਗ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਬਰਖਾਸਤ DSP ਜਗਦੀਸ਼ ਭੋਲਾ ਸਮੇਤ 17 ਨੂੰ ਸਜ਼ਾ ਸੁਣਾਈ ਗਈ ਸੀ ਹੁਣ ਜਾਇਦਾਦ ਜ਼ਬਤ ਕਰਨ ਦੇ ਵੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ । ਜਿੰਨਾਂ ਮੁਲਜ਼ਮਾਂ ਨੂੰ ਸਜ਼ਾ ਮਿਲੀ ਸੀ ਉਸ ਵਿੱਚ ਭੋਲੇ ਦੀ ਪਤਨੀ ਅਤੇ ਸਹੁਰਾ ਵੀ ਸੀ ।
ਉਧਰ ਇਸ ਮਾਮਲੇ ਵਿੱਚ ਸਾਰੇ ਦੋਸ਼ੀਆਂ ਦੀਆਂ 12.37 ਕਰੋੜ ਦੀ ਜਾਇਦਾਦ ਜ਼ਬਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ । ਇਹ ਜਾਇਦਾਦ ED ਨੇ ਸਾਲ 2014, 2015 ਅਤੇ 2018 ਵਿੱਚ ਜ਼ਬਤ ਕੀਤੀ ਸੀ । ਇਸ ਮਾਮਲੇ ਵਿੱਚ ਕੁੱਲ 95 ਕਰੋੜ ਰੁਪਏ ਅਟੈਚ ਕੀਤੇ ਗਏ ਹਨ ।
ਅਦਾਲਤ ਨੇ ਜਗਦੀਸ਼ ਭੋਲਾ,ਮਨਪ੍ਰੀਤ,ਸੁਖਰਾਜ,ਸੁਖਜੀਤ ਸੁਖਾ,ਮਨਿੰਦਰ,ਦਵਿੰਦਰ ਸਿੰਘ ਹੈੱਪੀ,ਅਵਤਾਰ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ । ਜਦਕਿ ਜਗਦੀਸ਼ ਭੋਲਾ ਦੀ ਪਤਨੀ ਗੁਰਪ੍ਰੀਤ ਕੌਰ,ਅਵਤਾਰ ਸਿੰਘ ਦੀ ਪਤਨੀ ਸੰਦੀਪ ਕੌਰ,ਜਗਮਿੰਦਰ ਕੌਰ ਔਲਖ.ਗੁਰਮੀਤ ਕੌਰ,ਆਰਾਮਜੀਤ ਸਿੰਘ ਅਤੇ ਭੋਲਾ ਦੇ ਸਹੁਰੇ ਨੂੰ 3-3 ਸਾਲ ਦੀ ਸਜ਼ਾ ਸੁਣਾਈ ਗਈ ਹੈ ।
6 ਹਜ਼ਾਰ ਕਰੋੜ ਡਰੱਗ ਦਾ ਮਾਮਲਾ 2013 ਵਿੱਚ ਸਾਹਮਣੇ ਆਇਆ ਸੀ । ਜਦੋਂ ਪੰਜਾਬ ਪੁਲਿਸ ਨੇ ਅਰਜੁਨ ਅਵਾਰਡੀ ਪਹਿਲਵਾਨ ਰੁਸਤਮ-ਏ-ਹਿੰਦ ਜਗਦੀਸ਼ ਭੋਲਾ ਨੂੰ ਗ੍ਰਿਫਤਾਰ ਕੀਤਾ ਸੀ । ਇਹ ਡਰੱਗ ਰੈਕੇਟ ਪੰਜਾਬ ਤੋਂ ਲੈਕੇ ਵਿਦੇਸ਼ ਤੱਕ ਚੱਲ ਰਿਹਾ ਹੈ ।