ਹਰਿਆਣਾ ਦੇ ਭਿਵਾਨੀ ‘ਚ ਮਹਾਂਪੰਚਾਇਤ, ਲੋਕਾਂ ਦੇ ਰੋਹ ਦਾ ਹੜ੍ਹ, ਕਿਸਾਨ ਲੀਡਰਾਂ ਨੇ ਭਰਿਆ ਲੋਕਾਂ ‘ਚ ਜੋਸ਼
‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਹਰਿਆਣਾ ਦੇ ਜ਼ਿਲ੍ਹਾ ਭਿਵਾਨੀ ‘ਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਮਹਾਂਪੰਚਾਇਤ ਕੀਤੀ ਗਈ। ਵੱਡੀ ਗਿਣਤੀ ਵਿੱਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਹ ਸਾਬਿਤ ਕਰ ਗਿਆ ਕਿ ਲੋਕਾਂ ਦਾ ਸਰਕਾਰ ਦੀਆਂ ਗਲਤ ਨੀਤਿਆਂ ਖਿਲਾਫ ਕਿੰਨਾ ਰੋਹ ਹੈ। ਇਸ ਮੌਕੇ ਕਿਸਾਨ ਲੀਡਰਾਂ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ, ਬਲਬੀਰ ਸਿੰਘ ਰਾਜੇਵਾਲ, ਯੋਗੇਂਦਰ ਯਾਦਵ ਨੇ ਲੋਕਾਂ ਨੂੰ ਲਾਮਬੰਦ ਕੀਤਾ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਬਹੁਤ ਸਾਰੇ ਢੰਗ ਤਰੀਕੇ ਵਰਤ ਕੇ ਇਸ ਅੰਦੋਲਨ ਨੂੰ ਫੇਲ੍ਹ ਕਰਨ ਵਿੱਚ ਲੱਗੀ ਹੋਈ ਹੈ। ਸਰਕਾਰ ਦੀਆਂ ਸਾਰੀਆਂ ਸਾਜਿਸ਼ਾਂ ਖਿਲਾਫ ਸਾਨੂੰ ਸੁਚੇਤ ਰਹਿਣਾ ਪਵੇਗਾ, ਤਾਂ ਜੋ ਇਸ ਕਿਸਾਨੀ ਅੰਦੋਲਨ ਵਿੱਚ ਕਿਸਾਨ ਏਕਤਾ ਕਿਸੇ ਵੀ ਤਰੀਕੇ ਨਾਲ ਕਿਸੇ ਬਦਨਾਮੀ ਦੀ ਸ਼ਿਕਾਰ ਨਾ ਹੋ ਜਾਵੇ। ਇਸ ਦੌਰਾਨ ਕਿਸਾਨਾਂ ‘ਚ ਜੋਸ਼ ਭਰਨ ਲਈ ਕ੍ਰਾਂਤੀਕਾਰੀ ਕਵਿਤਾਵਾਂ, ਮਸ਼ਾਲਾਂ ਬਾਲ ਕੇ ਚੱਲਣਾ…(ਹਾਲਾਂਕਿ ਮਹਿੰਦਰ ਸਾਥੀ ਦੀ ਕਵਿਤਾ ਨੂੰ ਹਿੰਦੀ ਵਿੱਚ ਰੁਪਾਂਤਰਿਤ ਕੀਤਾ ਗਿਆ ਸੀ)ਤੇ ਹੋਰ ਗੀਤਾਂ ਰਾਹੀਂ ਲੋਕਾਂ ਨੂੰ ਅੱਗੇ ਵੀ ਇਸ ਅੰਦੋਲਨ ਵਿੱਚ ਪੂਰੇ ਜੋਸ਼ ਨਾਲ ਡਟੇ ਰਹਿਣ ਦੀ ਅਪੀਲ ਕੀਤੀ ਗਈ।


