Punjab

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਰਨਾਲਾ ਵਿਖੇ ‘ਲੋਕ-ਕਲਿਆਣ’ ਰੈਲੀ

‘ਦ ਖ਼ਾਲਸ ਬਿਊਰੋ :ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਰਨਾਲਾ ਦੀ ਦਾਣਾ ਮੰਡੀ ਵਿੱਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਿਸਾਨੀ ਤੇ ਆਮ ਜਨਤਾ ਦੇ ਮੁੱਦਿਆਂ ਨੂੰ ਉਭਾਰਨ ਲਈ ਸੂਬਾ ਪੱਧਰੀ ‘ਲੋਕ-ਕਲਿਆਣ’ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮੌਜੂਦਾ ਖੇਤੀ ਮਾਡਲ ਨੂੰ ਰੱਦ ਕਰਕੇ ਪੁਰਾਣੀ ਤਰਜ਼ ਦੇ ਫ਼ਸਲੀ ਵੰਨ-ਸੁਵੰਨਤਾ ਵਾਲੇ ਕੁਦਰਤੀ ਖੇਤੀ ਮਾਡਲ ਲਾਗੂ ਕਰਨ ਦੀ ਲੋੜ ਹੈ। ਲੋਕਾਂ ਨੂੰ ਵੋਟ ਪਾਰਟੀਆਂ ਦੇ ਨੀਵੇਂ ਪੱਧਰੀ ਲੁਭਾਉਣੇ ਲਾਰਿਆਂ ਤੋਂ ਝਾਕ ਨਹੀਂ ਰੱਖਣੀ ਚਾਹੀਦੀ। ਇਸ ਤੋਂ ਇਲਾਵਾ ਸਟੇਜ ਤੋਂ ਖੇਤ ਮਜ਼ਦੂਰਾਂ, ਔਰਤਾਂ ਦੇ ਬਰਾਬਰੀ ਹੱਕਾਂ ਤੇ ਜਾਤ-ਪਾਤ ਨਿਰਲੇਪ ਭਾਈਚਾਰੇ ਸੱਦਾ ਦਿੱਤਾ ਗਿਆ।