ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਉਨ੍ਹਾਂ ਦੀ ਨਿਆਇਕ ਹਿਰਾਸਤ ਵਿੱਚ 14 ਦਿਨਾਂ ਦਾ ਵਾਧਾ ਹੋਇਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 5 ਸਤੰਬਰ ਨੂੰ ਹੋਵੇਗੀ। ਦੱਸ ਦੇਈਏ ਕਿ ਭਾਰਤ ਭੂਸਣ ਆਸ਼ੂ ਨੂੰ ਈ.ਡੀ ਨੇ 1 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਦਾ ਅੱਜ 10 ਦਿਨ ਦਾ ਰਿਮਾਂਡ ਖਤਮ ਹੋ ਰਿਹਾ ਸੀ। ਅੱਜ ਦੀ ਪੇਸ਼ੀ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਭਾਰਤ ਭੂਸ਼ਣ ਆਸ਼ੂ ਪਿਛਲੀ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਸਨ ਅਤੇ ਉਨ੍ਹਾਂ ਕੋਲ ਖੁਰਾਕ ਅਤੇ ਸਿਵਲ ਸਪਲਾਈ ਮੰਤਰਾਲਾ ਸੀ। ਇਸ ਮੰਤਰਾਲੇ ਦਾ ਮੰਤਰੀ ਹੋਣ ਕਰਕੇ ਉਨ੍ਹਾਂ ਤੇ 2 ਹਜ਼ਾਰ ਦੇ ਕਰੀਬ ਰੁਪਏ ਦੇ ਟੈਡਰਾਂ ‘ਚ ਘਪਲੇ ਦਾ ਦੋਸ਼ ਲੱਗਾ ਹੈ। ਉਨ੍ਹਾਂ ਦੇ ਮੰਤਰੀ ਰਹਿੰਦੇ ਸਮੇਂ ਲੇਬਰ ਅਤੇ ਟੈਂਡਰਾਂ ਵਿੱਚ ਵੱਡੇ ਪੱਧਰ ਤੇ ਬੇਨਿਯਮੀਆਂ ਸਾਹਮਣੇ ਆਇਆ ਹਨ। ਇਸ ਤੋਂ ਬਾਅਦ 1 ਅਗਸਤ ਨੂੰ ਜਲੰਧਰ ਤੋ ਈ.ਡੀ ਵੱਲੋਂ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ – ਪੰਜਾਬ ਦੇ ਹਿੰਦੂ ਸੰਗਠਨ ਮੁੱਖ ਮੰਤਰੀ ਨੂੰ ਮਿਲੇ! ਇਸ ਨੂੰ ਲੈ ਕੇ ਪ੍ਰਗਟਾਈ ਤਸੱਲੀ