The Khalas Tv Blog Punjab ਕਾਂਗਰਸੀ ਲੀਡਰ ਦੇ ਪੋਸਟਰ ‘ਚੋਂ ‘ਪੰਜਾ’ ਗਾਇਬ
Punjab

ਕਾਂਗਰਸੀ ਲੀਡਰ ਦੇ ਪੋਸਟਰ ‘ਚੋਂ ‘ਪੰਜਾ’ ਗਾਇਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਲੱਗੇ ਚੋਣ ਹੋਰਡਿੰਗਜ਼ ਵਿੱਚ ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ਪੰਜਾ ਗਾਇਬ ਹੈ। ਇਸ ਤੋਂ ਇਲਾਵਾ ਕਿਸੇ ਹੋਰ ਕਾਂਗਰਸੀ ਆਗੂ ਦੀ ਤਸਵੀਰ ਵੀ ਹੋਰਡਿੰਗ ਬੋਰਡ ‘ਤੇ ਨਹੀਂ ਲੱਗੀ ਹੋਈ। ਹੋਰਡਿੰਗਜ਼ ਬੋਰਡ ‘ਤੇ ਲਿਖਿਆ ਹੋਇਆ ਹੈ ਕਿ “ਵਾਅਦੇ ਪੁਗਾਉਣ ਵਾਲਾ ਆਸ਼ੂ”। ਆਸ਼ੂ ਦੇ ਇਨ੍ਹਾਂ ਪੋਸਟਰਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਨ੍ਹਾਂ ਪੋਸਟਰਾਂ ਤੋਂ ਬਾਅਦ ਸਵਾਲ ਖੜੇ ਹੋ ਰਹੇ ਹਨ ਕਿ ਕਾਂਗਰਸ ਵਿੱਚ ਸਭ ਕੁੱਝ ਠੀਕ ਨਹੀਂ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਉਹ ਜਾਂ ਤਾਂ ਆਪਣੇ ਆਪ ਨੂੰ ਪਾਰਟੀ ਤੋਂ ਵੱਡਾ ਸਮਝਦਾ ਹੈ ਅਤੇ ਜਾਂ ਫਿਰ ਪਾਰਟੀ ਤੋਂ ਤੋੜ ਵਿਛੋੜਾ ਕਰਨ ਨੂੰ ਫਿਰਦੇ ਹੋਣ। ਉਹ ਇਸ ਵੇਲੇ Undecided ਹੈ। ਆਮ ਆਦਮੀ ਪਾਰਟੀ ਦੇ ਲੀਡਰ ਅਹਿਬਾਬ ਗਰੇਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸੀ ਵਿਧਾਇਕ ਬੀਜੇਪੀ ਵਿੱਚ ਸ਼ਾਮਿਲ ਹੋ ਰਹੇ ਹਨ, ਇਸ ਤੋਂ ਇਹੀ ਪਤਾ ਲੱਗਦਾ ਹੈ ਕਿ ਕਾਂਗਰਸ ਵਿੱਚ ਸਭ ਕੁੱਝ ਠੀਕ ਨਹੀਂ ਹੈ।

Exit mobile version