The Khalas Tv Blog Punjab ਲੁਧਿਆਣਾ ਪੱਛਮੀ ਸੀਟ ਲਈ ਸਾਬਕਾ ਮੰਤਰੀ ਨੇ ਠੋਕਿਆ ਦਾਅਵਾ, ‘ਆਪ’ ਨੇ ਵੀ ਖਿੱਚੀ ਤਿਆਰੀ
Punjab

ਲੁਧਿਆਣਾ ਪੱਛਮੀ ਸੀਟ ਲਈ ਸਾਬਕਾ ਮੰਤਰੀ ਨੇ ਠੋਕਿਆ ਦਾਅਵਾ, ‘ਆਪ’ ਨੇ ਵੀ ਖਿੱਚੀ ਤਿਆਰੀ

ਬਿਉਰੋ ਰਿਪੋਰਟ -ਲੁਧਿਆਣਾ ਪੱਛਮੀ ਸੀਟ ਤੇ ਸਿਆਸੀ ਹਲਚਲ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਹੁਣ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਇਸ ਸੀਟ ਤੋਂ ਕਾਂਗਰਸ ਵੱਲੋਂ ਆਪਣਾ ਦਾਅਵਾ ਠੋਕ ਦਿੱਤਾ ਹੈ। ਅੱਜ ਆਸ਼ੂ ਨੇ ਲੋਕਾਂ ਨਾਲ ਆਪਣੀ ਮੁਲਾਕਾਤ ਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਸਾਂਝੀ ਕਰਦਿਆਂ ਲਿਖਿਆ ਕਿ ” ਲੁਧਿਆਣਾ ਪੱਛਮੀ ਦੀ ਆਵਾਜ਼ ਇਸ ਵਾਰ ਆਸ਼ੂ ਬਦਲੇਗਾ ਰਿਵਾਜ਼”। ਇਸ ਪੋਸਟ ਤੋਂ ਬਾਅਦ ਇੱਥੇ ਰਾਜਨੀਤੀ ਫਿਰ ਗਰਮ ਹੋ ਗਈ ਹੈ। ਫਿਲਹਾਲ ਕਾਂਗਰਸ ਹਾਈਕਮਾਨ ਨੇ ਆਪਣੇ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਕਈ ਕਾਂਗਰਸੀ ਆਗੂ ਵਿਧਾਨ ਸਭਾ ਉਪ ਚੋਣ ਲਈ ਟਿਕਟਾਂ ‘ਤੇ ਨਜ਼ਰਾਂ ਟਿਕਾਈ ਬੈਠੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਇਸੇ ਹਲਕੇ ਵਿਚ ਰੈਲੀ ਕਰ ਰਹੇ ਹਨ ਤੇ ਆਮ ਆਦਮੀ ਪਾਰਟੀ ਨੇ ਆਪਣੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਮੀਦਵਾਰ ਵੀ ਐਲਾਨਿਆ ਹੋਇਆ ਹੈ।

भारत भूषण आशु द्वारा फेस बुक पर पोस्ट डालकर उप चुनाव में हुंकार भरने का दावा।

ਇਹ ਵੀ ਪੜ੍ਹੋ – ਰਾਜੋਆਣਾ ਬਾਰੇ ਅੱਜ ਹੋਵੇਗੀ ਸੁਣਵਾਈ

 

Exit mobile version