‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਪੂਰਾ ਭਾਰਤ ਬੰਦ ਹੈ। ਕਿਸਾਨਾਂ, ਨੌਜਵਾਨਾਂ ਸਮੇਤ ਹਰੇਗ ਵਰਗ ਵੱਲੋਂ ਭਾਰਤ ਬੰਦ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ।
ਹਰ ਕੋਈ ਆਪਣੇ ਪੱਧਰ ‘ਤੇ ਕਿਸਾਨਾਂ ਦਾ ਸਾਥ ਦੇ ਰਿਹਾ ਹੈ। ਸਾਰੇ ਬਾਜ਼ਾਰ ਬੰਦ ਨਜ਼ਰ ਆ ਰਹੇ ਹਨ ਅਤੇ ਸੜਕਾਂ ‘ਤੇ ਜ਼ਰੂਰੀ ਵਾਹਨਾਂ ਨੂੰ ਛੱਡ ਕੇ ਬਾਕੀ ਸੁੰਨਸਾਨ ਪਸਰੀ ਹੋਈ ਹੈ।
ਮੁਹਾਲੀ ਦੇ ਫੇਜ਼ 5 ਪੀਟੀਐੱਲ ਚੌਂਕ ਵਿੱਚ ਕਿਸਾਨਾਂ ਵੱਲੋਂ ਆਟੋ ਖੜ੍ਹੇ ਕਰਕੇ ਬੈਰੀਗੇਟ ਲਾਏ ਗਏ ਹਨ। ਪੁਲਿਸ ਵੀ ਕਿਸਾਨਾਂ ਦਾ ਸਾਥ ਦਿੰਦੀ ਨਜ਼ਰ ਆਈ ਅਤੇ ਸਿਰਫ਼ ਜ਼ਰੂਰੀ ਜਾਂ ਐਮਰਜੈਂਸੀ ਵਾਹਨਾਂ ਨੂੰ ਹੀ ਅੱਗੇ ਜਾਣ ਦੇ ਰਹੀ ਹੈ।
ਮੁਹਾਲੀ ਦੇ ਫੇਜ਼ 7 ਇੰਡਸਟਰੀਅਲ ਏਰੀਆ ਵਿੱਚ ਦਵਾਈ ਦੀਆਂ ਦੁਕਾਨਾਂ ਅਤੇ ਜ਼ਰੂਰੀ ਵਸਤੂਆਂ ਦੀ ਦੁਕਾਨਾਂ ਛੱਡ ਕੇ ਬਾਕੀ ਸਾਰਾ ਕੁੱਝ ਬੰਦ ਦਿਸਿਆ। ਕੈਮਿਸਟਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਵਾਰ ਰੋਕਿਆ ਤਾਂ ਗਿਆ ਪਰ ਜਦੋਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੈਡੀਕਲ ਸਟੋਰ ਹੈ ਤਾਂ ਉਨ੍ਹਾਂ ਨੂੰ ਆਉਣ ਦਿੱਤਾ ਗਿਆ। ਉਨ੍ਹਾਂ ਨੇ ਸਾਰਿਆਂ ਨੂੰ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ।