India Punjab Sports

ਮਨੂ ਤੀਜੇ ਤਗਮੇ ਤੋਂ ਖੁੰਝੀ, ਤੀਰਅੰਦਾਜ਼ ਦੀਪਿਕਾ ਦਾ ਸ਼ਾਨਦਾਰ ਪ੍ਰਦਰਸ਼ਨ, ਭਜਨ ਕੌਰ ਮੁਕਾਬਲੇ ਤੋਂ ਬਾਹਰ!

ਬਿਉਰੋ ਰਿਪੋਰਟ: ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਤੀਜੇ ਤਗਮੇ ਤੋਂ ਖੁੰਝ ਗਈ ਹੈ। ਉਹ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ ਰਹੀ। ਇਸ ਮੁਕਾਬਲੇ ਵਿੱਚ ਕੁੱਲ 10 ਲੜੀਵਾਰ ਸ਼ਾਟ ਲਾਏ ਜਾਣੇ ਸਨ। ਪਰ ਮਨੂ ਦੇ 3 ਸ਼ਾਟ ਮਿਸ ਹੋਏ ਜਿਸ ਦੀ ਵਜ੍ਹਾ ਕਰਕੇ ਉਹ ਚੌਥੇ ਨੰਬਰ ’ਤੇ ਰਹੀ। ਮਨੂ ਨੇ ਭਾਰਤ ਦੇ ਲਈ 2 ਤਾਂਬੇ ਦੇ ਤਗਮੇ ਜਿੱਤੇ ਹਨ। ਇੱਕ 10 ਮੀਟਰ ਵਿੱਚ ਇਕੱਲੇ ਜਦਕਿ ਦੂਜਾ ਸਰਬਜੀਤ ਨਾਲ ਮਿਕਸਡ ਵਿੱਚ ਜਿੱਤਿਆ।

ਉੱਧਰ ਤੀਰਅੰਜਾਦੀ ਵਿੱਚ ਦੀਪਿਕਾ ਕੁਮਾਰੀ ਨੇ ਕੁਆਟਰਫਾਈਨਲ ਵਿੱਚ ਥਾਂ ਬਣਾ ਲਈ ਹੈ। ਅੱਜ ਹੀ ਮੈਡਲ ਦੇ ਲਈ ਸਾਰੇ ਮੁਕਾਬਲੇ ਖੇਡੇ ਜਾਣਗੇ। ਉੱਧਰ ਭਾਰਤ ਅਤੇ ਪੰਜਾਬ ਲਈ ਤੀਰਅੰਦਾਜ਼ੀ ਤੋਂ ਨਿਰਾਸ਼ਾ ਦੀ ਖ਼ਬਰ ਭਜਨ ਕੌਰ ਦੇ ਰੂਪ ਵਿੱਚ ਸਾਹਮਣੇ ਆਈ ਹੈ, ਉਹ ਪ੍ਰੀ ਕੁਆਟਰ ਫਾਈਨਲ ਤੋਂ ਬਾਹਰ ਹੋ ਗਈ ਹੈ। ਉਸ ਨੂੰ ਇੰਡੋਨੇਸ਼ੀਆ ਦੀ ਡਾਇਨੰਡਾ ਨੇ 6-5 ਨਾਲ ਹਰਾਇਆ। ਇਸ ਤੋ ਪਹਿਲਾਂ 5 ਸੈਟ ਤੱਕ ਮੁਕਾਬਲਾ ਚੱਲਿਆ, ਦੋਵੇ ਬਰਾਬਰੀ ਤੇ ਸਨ ਪਰ ਸ਼ੂਟਆਊਟ ਵਿੱਚ ਇੰਡੋਨੇਸ਼ੀਆ ਖਿਡਾਰਣ ਜਿੱਤ ਗਈ।

ਇਸ ਤੋਂ ਇਲਾਵਾ ਭਾਰਤ ਦੇ ਅੱਜ ਸੇਲਿੰਗ ਦੇ ਮੁਕਾਬਲੇ ਵੀ ਹਨ। ਰਾਤ 12 ਵਜ ਕੇ 18 ਮਿੰਟ ਤੇ ਭਾਰਤ ਦੇ ਬਾਕਸਰ ਨਿਸ਼ਾਂਤ ਦੇਵ ਦਾ 71 ਕਿੱਲੋਗਰਾਮ ਵਿੱਚ ਮੁਕਾਬਲਾ ਹੈ। ਬੈਟਮਿੰਟਨ ਵਿੱਚ ਭਾਰਤ ਦੀ ਇੱਕ ਹੀ ਉਮੀਦ ਲਕਸ਼ੇ ਸੈਨ ਹਨ ਜੋ ਹੁਣ ਸੈਮੀਫਾਈਨਲ ਵਿੱਚ ਪਹੁੰਚ ਗਏ ਹਨ, ਪੁਰਸ਼ਾਂ ਦੇ ਬੈਟਮਿੰਟਨ ਦੇ ਉਹ ਇਕੱਲੇ ਖਿਡਾਰੀ ਹਨ ਜੋ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚੇ ਹਨ। ਜੈਵਲਿਨ ਥ੍ਰੋ ਵਿੱਚ ਨੀਰਜ ਚੌਪੜਾ ਤੋਂ ਸਾਰਿਆਂ ਨੂੰ ਗੋਲਡ ਦੀ ਉਮੀਦ ਹੈ, ਉਨ੍ਹਾਂ ਦੇ ਮੁਕਾਬਲੇ ਕੱਲ੍ਹ ਤੋਂ ਕੁਆਲੀਫਾਈ ਦੇ ਲਈ ਸ਼ੁਰੂ ਹੋਣਗੇ।

ਮੈਡਲ ਟੈਲੀ ਵਿੱਚ ਭਾਰਤ 3 ਕਾਂਸੇ ਦੇ ਮੈਡਲਾਂ ਨਾਲ 47ਵੇਂ ਨੰਬਰ ’ਤੇ ਹੈ। ਚੀਨ 13 ਗੋਲਡ, 9 ਸਿਲਵਰ ਅਤੇ 3 ਕਾਂਸੇ ਦੇ ਤਮਗਿਆ ਨਾਲ ਪਹਿਲੇ ਨੰਬਰ ’ਤੇ ਹੈ। ਮੇਜ਼ਬਾਨ ਫਰਾਂਸ 11 ਗੋਲਡ, 13 ਸਿਲਵਰ, 13 ਤਾਂਬੇ ਦੇ ਮੈਡਲਾਂ ਨਾਲ ਦੂਜੇ ਨੰਬਰ ’ਤੇ ਹੈ। ਆਸਟ੍ਰੇਲੀਆ 11 ਗੋਲਡ, 6ਸਿਲਵਰ, 5 ਕਾਂਸੇ ਦੇ ਤਮਗਿਆ ਨਾਲ ਤੀਜੇ ਨੰਬਰ ’ਤੇ ਹੈ।