India Punjab

ਭਾਈ ਜਗਤਾਰ ਸਿੰਘ ਤਾਰਾ ਦਾ ਦਰਦ ਛਲਕਿਆ 

ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱ ਤਿਆ ਕੇਸ ਦੇ ਦੋ ਸ਼ ‘ਚ ਉਮਰ ਕੈ ਦ ਦੀ ਸ ਜ਼ਾ ਕੱਟ ਰਹੇ ਭਾਈ ਜਗਤਾਰ ਸਿੰਘ ਤਾਰਾ ਦਾ ਸਿੱਖ ਪੰਥ ਲਈ ਦਰਦ ਮੁੜ ਛਲਕ ਪਿਆ ਹੈ। ਘੱਲੂਘਾਰਾ ਸਪਤਾਹ ਮੌਕੇ ਉਨ੍ਹਾਂ ਨੇ ਕੌਮ ਦੇ ਨਾਂ ਲਿਖੇ ਇੱਕ ਪੱਤਰ ਵਿੱਚ 1984 ਦੇ ਦਰਬਾਰ ਸਾਹਿਬ ‘ਤੇ ਹੋਏ ਹ ਮਲੇ ਦੀ ਯਾਦ ਛੇ ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਰਲ ਕੇ ਮਨਾਉਣ ਦੀ ਅਪੀਲ ਕੀਤੀ ਹੈ। ਭਾਈ ਤਾਰਾ ਨੇ ਆਪਣੇ ਵਕੀਲ ਸਿਮਰਨਜੀਤ ਸਿੰਘ ਰਾਹੀਂ ਦਮਦਮੀ ਟਕਸਾਲ ਦੇ ਮੁੱਖੀ ਭਾਈ ਹਰਨਾਮ ਸਿੰਘ ਧੁੰਮਾ ਦੇ ਨਾਂ ਭੇਜੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਸਿੱਖਾਂ ਦੀ ਏਕਤਾ ਦਿੱਲੀ ਸਰਕਾਰ ਨੂੰ ਆਪਣੇ ‘ਤੇ ਹੋਏ ਜ਼ਖ਼ ਮਾਂ ਦੇ ਤਾਜ਼ਾ ਹੋਣ ਦਾ ਅਹਿਸਾਸ ਕਰਾ ਸਕਦੀ ਹੈ।

ਭਾਈ ਤਾਰਾ ਨੇ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਲਗਾਤਾਰ ਘੱਲੂਘਾਰਾ ਦਿਵਸ ‘ਤੇ ਸਿੱਖਾਂ ਨੂੰ ਨਾ ਜੁੜਨ ਦੇਣ ਦੀਆਂ ਕੋਸ਼ਿਸ਼ਾਂ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਨੇ ਆਪਣਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਛੇ ਜੂਨ ਨੂੰ ਦੋ ਜਗ੍ਹਾ ਹੋਣ ਵਾਲੇ ਇਕੱਠ ਸਿੱਖ ਪੰਥ ਵਿੱਚ ਭੰਵਲਭੂਸਾ ਪੈਦਾ ਕਰਦੇ ਹਨ। ਜਿਹੜਾ ਕਿ ਕੌਮ ਦੇ ਹੱਕ ਵਿੱਚ ਨਹੀਂ ਹੈ।

 ਉਨ੍ਹਾਂ ਨੇ 1984 ਨੂੰ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੀ ਯਾਦ ਵਿੱਚ  ਘੱਲੂਘਾਰਾ ਦਿਵਸ ਮਨਾਉਣ ਦੀ ਥਾਂ ਘੱਲੂਘਾਰਾ ਮਨਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੀ ਮੱਤ ਹੈ ਕਿ ਘੱਲੂਘਾਰਾ ਮਹੀਨੇ ਦੌਰਾਨ ਕੇਵਲ ਸ਼ਹੀਦਾਂ ਨੂੰ ਸ਼ਧਾਜ਼ਲੀਆਂ ਹੀ ਨਾਂ ਦਿੱਤੀਆਂ ਜਾਣ ਸਗੋਂ ਆਜ਼ਾਦੀ ਲਈ ਪ੍ਰਣ ਵੀ ਦੁਹਰਾਇਆ ਜਾਵੇ।

ਬੇਅੰਤ ਸਿੰਘ ਦੀ ਹੱ ਤਿਆ 31 ਅਗਸਤ 1995 ਨੂੰ ਕੀਤੀ ਗਈ ਸੀ। ਪੁਲਿਸ ਵੱਲੋਂ ਹੱ ਤਿਆ ਦੇ ਦੋ ਸ਼ ਵਿੱਚ ਗ੍ਰਿਫ ਤਾਰ ਕੀਤੇ ਮੁ ਲਜ਼ਮਾਂ ਵਿੱਚ ਭਾਈ ਤਾਰਾ ਦੀ ਨਾਂ ਵੀ ਸ਼ਾਮਲ ਸੀ। ਅਦਾਲਤ ਵੱਲੋਂ ਉਨ੍ਹਾਂ ਨੂੰ ਉਮਰ ਕੈਦ ਦੀ ਸ ਜ਼ਾ ਸੁਣਾਈ ਗਈ ਹੈ। ਜਨਵਰੀ 2003 ਨੂੰ ਉਹ ਭਾਈ ਜਗਤਾਰ ਸਿੰਘ ਹਵਾਰਾ ਨਾਲ ਮਾਡਲ ਜੇਲ੍ਹ ਬੁੜੈਲ ਵਿੱਚੋਂ ਫਰਾਰ ਹੋ ਗਏ ਸਨ ਪਰ ਦੁਬਾਰਾ ਥਾਈਲੈਂਡ ਤੋਂ ਫੜੇ ਗਏ। ਉਹ ਕੁੱਲ ਮਿਲਾ ਕੇ 15 ਸਾਲਾਂ ਤੋਂ ਮਾਡਲ ਜੇ ਲ੍ਹ ਬੁੜੈਲ ਵਿੱਚ ਨਜ਼ਰਬੰਦ ਹਨ।