ਬਿਉਰੋ ਰਿਪੋਰਟ : 32 ਸਾਲਾਂ ਤੋਂ ਜੇਲ੍ਹ ਵਿੱਚ ਬੰਦੀ ਸਿੰਘ ਗੁਰਦੀਪ ਸਿੰਘ ਖੈੜਾ 2 ਮਹੀਨੇ ਦੀ ਪੈਰੋਲ ‘ਤੇ ਬਾਹਰ ਆਏ ਹਨ । ਬਾਹਰ ਆਉਣ ਤੋਂ ਬਾਅਦ ਉਨ੍ਹਾ ਨੇ ਵੱਡੇ ਖੁਲਾਸੇ ਕੀਤੇ ਹਨ । ਖੈੜਾ ਨੂੰ ਦਿੱਲੀ ਅਤੇ ਕਰਨਾਟਕਾ ਵਿੱਚ ਬੰਬ ਧਮਾਕੇ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਮਿਲੀ ਸੀ । 24 ਸਾਲ ਬਾਅਦ ਦਿੱਲੀ ਸਰਕਾਰ ਨੇ 2010 ਵਿੱਚ ਚੰਗਾ ਕਿਰਦਾਰ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਸਜ਼ਾ ਮੁਆਫ ਕਰ ਦਿੱਤੀ ਸੀ ਜਦਕਿ ਕਰਨਾਟਕਾ ਸਰਕਾਰ ਨੇ 11 ਸਾਲ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਦੀ ਸਜ਼ਾ ਨੂੰ ਮੁਆਫ ਨਹੀਂ ਕੀਤਾ । ਇਸ ਨੂੰ ਲੈਕੇ ਗੁਰਦੀਪ ਸਿੰਘ ਨੇ ਸਰਕਾਰ ਨੂੰ ਸਵਾਲ ਕੀਤਾ ਕੀ ਜੇਕਰ ਦਿੱਲੀ ਦੀ ਜੇਲ੍ਹ ਉਨ੍ਹਾਂ ਦੇ ਚੰਗੇ ਕਿਰਦਾਨ ਦੇ ਲਈ ਉਨ੍ਹਾਂ ਦੀ ਸਜ਼ਾ ਮੁਆਫ ਕਰ ਸਕਦੀ ਹੈ ਤਾਂ ਆਖਿਰ ਕਰਨਾਟਕਾ ਦੀ ਸਰਕਾਰ ਕਿਉਂ ਨਹੀਂ ਕਰ ਸਕਦੀ ਹੈ ? ਉਨ੍ਹਾਂ ਕਿਹਾ ਕਿ ਜੇਲ੍ਹ ਨੂੰ ਸੁਧਾਰ ਘਰ ਕਿਹਾ ਜਾਂਦਾ ਹੈ । ਕੀ ਮੈਂ 32 ਸਾਲ ਬਾਅਦ ਵੀ ਨਹੀਂ ਸੁਧਰਿਆ ? ਗੁਰਦੀਪ ਸਿੰਘ ਖੈੜਾ ਨੇ ਮੋਹਾਲੀ ਵਿੱਚ ਚੱਲ ਰਹੇ ਕੌਮੀ ਇਨਸਾਫ ਮੋਰਚੇ ਬਾਰੇ ਵੀ ਵੱਡੀਆਂ ਗੱਲਾਂ ਦਾ ਖੁਲਾਸਾ ਕੀਤਾ । ਉਨ੍ਹਾਂ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਵੀ ਵੱਡਾ ਬਿਆਨ ਦਿੱਤਾ । ਸਿਰਫ਼ ਇੰਨ੍ਹਾਂ ਹੀ ਗੁਰਦੀਪ ਸਿੰਘ ਖੈੜਾ ਨੇ ਇਹ ਵੀ ਦੱਸਿਆ ਕਿ ਖਾਲਿਸਤਾਨ ਦੀ ਜ਼ਰੂਰਤ ਕਿਉਂ ਨਹੀਂ । ਅਮਰੀਕਾ ਵਿੱਚ ਬੈਠੇ ਗੁਰਪਤਵੰਤ ਸਿੰਘ ਪੰਨੂ ਅਤੇ ਰੈਫਰੈਂਡਮ ਦੀ ਹਰੀਕਤ ਬਾਰੇ ਵੀ ਉਨ੍ਹਾਂ ਨੇ ਖੁੱਲ ਕੇ ਆਪਣੀ ਰਾਇ ਰੱਖੀ ਹੈ । ਖਹਿਰਾ ਨੇ ਮਨਿੰਦਰਜੀਤ ਸਿੰਘ ਬਿੱਟਾ ਅਤੇ ਰਵਨੀਤ ਬਿੱਟੂ ਵੱਲੋਂ ਉਨ੍ਹਾਂ ਦੀ ਰਿਹਾਈ ਦਾ ਵਿਰੋਧ ਕਰਨ ਬਾਰੇ ਵੀ ਜਵਾਬ ਦਿੱਤਾ ਹੈ । ਖੈੜਾ ਨੇ ਦੱਸਿਆ ਆਖਿਰ ਕਿਸ ਨੇ ਅਸਲ ਵਿੱਚ ਉਨ੍ਹਾਂ ਆਵਾਜ਼ ਚੁੱਕੀ ? ਕੌਣ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਣ ਦੇਣਾ ਚਾਉਂਦਾ ਹੈ ?
ਗੁਰਦੀਪ ਸਿੰਘ ਖੈੜਾ ਦੀ ਕੌਮੀ ਇਨਸਾਫ ਨੂੰ ਸਲਾਹ
ਗੁਰਦੀਪ ਸਿੰਘ ਖੈੜਾ ਨੇ ਦੱਸਿਆ ਕਿ ਉਨ੍ਹਾਂ ਦੀ ਆਵਾਜ਼ ਬਾਪੂ ਸੂਰਤ ਸਿੰਘ ਅਤੇ ਗੁਰਬਖ਼ਸ ਸਿੰਘ ਨੇ ਚੁੱਕੀ ਸੀ ।ਉਨ੍ਹਾਂ ਦੀ ਵਜ੍ਹਾ ਕਰਕੇ ਕਰਨਾਟਕਾ ਤੋਂ ਮੈਨੂੰ ਅਤੇ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਦਿੱਲੀ ਤੋਂ ਅੰਮ੍ਰਿਤਸਰ ਸ਼ਿਫਟ ਕੀਤਾ ਗਿਆ ਸੀ । ਉਨ੍ਹਾਂ ਗਿਲਾ ਕਰਦੇ ਹੋਏ ਕਿਹਾ ਕਿ 2017 ਤੋਂ ਉਹ ਲਗਾਤਾਰ ਕਈ ਵਾਰ ਪੈਰੋਲ ਅਤੇ ਫਰਲੋ ‘ਤੇ ਬਾਹਰ ਆਏ ਪਰ ਕਿਸੇ ਨੇ ਉਨ੍ਹਾਂ ਦੇ ਨਾਲ ਕੋਈ ਮੁਲਾਕਾਤ ਨਹੀਂ ਕੀਤੀ । ਖੈੜਾ ਨੇ ਕਿਹਾ ਕਿ ਕੌਮੀ ਇਨਸਾਫ ਮੋਰਚੇ ਨੂੰ ਸਿਰਫ਼ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਮੰਗਣੀ ਚਾਹੀਦੀ ਹੈ ਬਲਕਿ ਹਰ ਉਸ ਹਿੰਦੀ,ਮੁਸਲਮਾਨ,ਇਸਾਈ ਦੀ ਰਿਹਾਈ ਦੀ ਆਵਾਜ਼ ਚੁੱਕਣੀ ਚਾਹੀਦੀ ਹੈ ਜਿਹੜੇ ਲੋਕ ਵਰਿਆ ਤੋਂ ਜੇਲ੍ਹ ਵਿੱਚ ਬੈਠੇ ਹਨ । ਉਨ੍ਹਾਂ ਨੇ ਕੌਮੀ ਇਨਸਾਫ਼ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਆਪਣੀ ਸਟੇਜ ਤੋਂ ਖਾਲਿਸਤਾਨ ਵਰਗੇ ਕੋਈ ਨਾਅਰੇ ਨਹੀਂ ਲਗਾਉਣੇ ਚਾਹੀਦੇ ਹਨ । ਭਾਈ ਗੁਰਦੀਪ ਸਿੰਘ ਖੈੜਾ ਨੇ ਕਿਹਾ ਮੈਂ ਖਾਲਿਸਤਾਨ ਦੀ ਹਮਾਇਤ ਨਹੀਂ ਕਰਦਾ ਹਾਂ। ਪਹਿਲਾਂ ਹੀ ਪੰਜਾਬੀ ਸੂਬੇ ਦੇ ਨਾਂ ‘ਤੇ ਪੰਜਾਬ ਨੂੰ ਛੋਟਾ ਕਰ ਦਿੱਤਾ ਗਿਆ । ਮੈਂ ਪੂਰੇ ਦੇਸ਼ ਅਤੇ ਵਿਦੇਸ਼ ਨੂੰ ਆਪਣਾ ਮਨ ਦਾ ਹਾਂ। ਸਿਰਫ਼ ਇਨ੍ਹਾਂ ਹੀ ਨਹੀਂ ਗੁਰਦੀਪ ਸਿੰਘ ਖੈੜਾ ਨੇ ਕੌਮੀ ਇਨਸਾਫ ਮੋਰਚੇ ਵਿੱਚ ਹਥਿਆਰਾਂ ਦੇ ਲਿਜਾਉਣ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਉਣ ਦੀ ਵਕਾਲਤ ਕੀਤੀ । ਉਨ੍ਹਾਂ ਕਿਹਾ ਅੰਦੋਲਨ ਨੂੰ ਸ਼ਾਂਤਮਈ ਰੱਖਣਾ ਚਾਹੀਦਾ ਹੈ । ਜਿਸ ਤਰ੍ਹਾਂ ਨਾਲ ਪੁਲਿਸ ਦੀਆਂ ਗੱਡੀਆਂ ਨੂੰ ਤੋੜਿਆ ਗਿਆ ਉਹ ਜਾਇਜ਼ ਨਹੀਂ ਹੈ। ਖੈੜਾ ਨੇ ਕਿਹਾ ਜਿਹੜੇ ਲੋਕ ਇਹ ਕਰ ਰਹੇ ਹਨ ਉਹ ਸਾਡਾ ਨੁਕਸਾਨ ਕਰ ਰਹੇ ਹਨ । ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਉਨ੍ਹਾਂ ਨੇ ਪੁਰਾਣੇ ਬਰਗਾੜੀ ਮੋਰਚੇ ਅਤੇ ਮੌਜੂਦਾ ਮੋਰਚਿਆਂ ਨੂੰ ਸਿਰਫ਼ ਫੰਡ ਇਕੱਠੇ ਕਰਨ ਦੇ ਮੋਰਚਾ ਦੱਸਿਆ । ਉਨ੍ਹਾਂ ਕਿਹਾ ਮੋਰਚਿਆਂ ਨੂੰ ਫੰਡਿੰਗ ਤੋਂ ਬਚਣਾ ਚਾਹੀਦਾ ਹੈ। ਗੁਰੂ ਘਰ ਤੋਂ ਲੰਗਰ ਆਉਣਾ ਚਾਹੀਦਾ ਹੈ। ਜੇਕਰ ਜ਼ਰੂਰਤ ਹੈ ਤਾਂ ਕਿਸੇ ਬੰਦੀ ਸਿੰਘ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ। ਭਾਈ ਗੁਰਦੀਪ ਸਿੰਘ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ‘ਤੇ ਵੀ ਵੱਡਾ ਬਿਆਨ ਦਿੱਤਾ ਹੈ।
ਖੈੜਾ ਦਾ ਭਾਈ ਅੰਮ੍ਰਿਤਪਾਲ ਸਿੰਘ ‘ਤੇ ਬਿਆਨ
ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਇਲਾਕੇ ਨਾਲ ਸਬੰਧ ਰੱਖ ਦੇ ਹਨ ਪਰ ਹੁਣ ਤੱਕ ਉਨ੍ਹਾਂ ਨੂੰ ਮਿਲਣ ਨਹੀਂ ਆਏ ਹਨ । ਉਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦਾ ਬਿਨਾਂ ਨਾਂ ਲਏ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਕਿਹਾ ਕਿ ਜਿਹੜੇ ਲੋਕ ਕਹਿੰਦੇ ਹਨ ‘ਧਰਨਿਆਂ ਨਾਲ ਗੱਲ ਨਹੀਂ ਬਣਨੀ ਜੁੱਤੀ ਦੇ ਜ਼ੋਰ ਨਾਲ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣੀ ਹੈ’ । ਸਾਡਾ ਬੇੜਾਗਰਕ ਕਰ ਰਹੇ ਹਨ,ਇਹ ਨਹੀਂ ਚਾਉਂਦੇ ਹਨ ਕਿ ਅਸੀਂ ਬਾਹਰ ਆ ਸਕੀਏ । ਉਨ੍ਹਾਂ ਨੇ ਕਿਹਾ ਮੌਜੂਦਾ ਹਾਲਾਤਾਂ ਵਿੱਚ ਸਿਰ ਦੇਣ ਦੀ ਜ਼ਰੂਰਤ ਨਹੀਂ ਹੈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਪੜ ਲਿਖ ਕੇ ਚੰਗੇ ਅਫਸਰ ਬਣਨ । ਖੈੜਾ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਤਗੜਾ ਜਵਾਬ ਦਿੱਤਾ।
ਪੰਨੂ ਨੂੰ ਖੈੜਾ ਦਾ ਜਵਾਬ
ਗੁਰਪਤਵੰਤ ਸਿੰਘ ਪੰਨੂ ਨੂੰ ਬੰਦੀ ਸਿੰਘ ਗੁਰਦੀਪ ਸਿੰਘ ਖੈੜਾ ਨੇ ਤਗੜਾ ਜਵਾਬ ਦਿੱਤਾ । ਉਨ੍ਹਾਂ ਕਿਹਾ ਪੰਨੂ ਆਪ ਸਿੱਖੀ ਸਰੂਪ ਵਿੱਚ ਨਹੀਂ ਹੈ ਅਤੇ ਖਾਲਿਸਤਾਨ ਦੀ ਮੰਗ ਕਰ ਰਿਹਾ ਹੈ । ਜੇਕਰ ਹਿੰਮਤ ਹੈ ਤਾਂ ਇੱਥੇ ਆਕੇ ਗੱਲ ਕਰੇ । ਰੈਫਰੈਂਡਮ ਦੇ ਨਾਂ ‘ਤੇ ਲੋਕਾਂ ਨੂੰ ਭੜਕਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜੇਲ੍ਹ ਵਿੱਚ ਰੈਫਰੈਂਡਮ ਦੇ ਨਾਂ ‘ਤੇ ਪੋਸਟ ਲਗਾਉਣ ਦੇ ਮਾਮਲੇ ਵਿੱਚ ਕੁਝ ਨੌਜਵਾਨ ਉਨ੍ਹਾਂ ਦੇ ਨਾਲ ਜੇਲ੍ਹ ਵਿੱਚ ਬੰਦ ਸਨ । ਉਹ ਪੈਸੇ ਦੀ ਮੰਗ ਕਰ ਰਹੇ ਸਨ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਆਪ 32 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਾਂ ਕਿੱਥੋਂ ਪੈਸੇ ਦੇਵਾ,ਜਿੰਨੇ ਉਨ੍ਹਾਂ ਨੂੰ ਭੜਕਾਇਆ ਹੈ ਉਸ ਤੋਂ ਪੈਸੇ ਮੰਗਣ ਤਾਂ ਉਹ ਰੋਣ ਲੱਗ ਗਏ ਅਤੇ ਕਿਹਾ ਕਿ ਅਸੀਂ ਲਾਲਚ ਵਿੱਚ ਆ ਗਏ ਸੀ । ਭਾਈ ਗੁਰਦੀਪ ਸਿੰਘ ਖੈੜਾ ਨੇ ਕਿਹਾ ਪੰਨੂ ਵਰਗਿਆਂ ਨੂੰ ਕੀ ਪਤਾ ਕਿ ਜੇਲ੍ਹ ਵਿੱਚ ਇੱਕ-ਇੱਕ ਚੀਜ਼ ਦੇ ਲਈ ਮਿਹਨਤ ਅਤੇ ਲੰਮੀਆਂ-ਲੰਮੀਆਂ ਲਾਈਨਾਂ ਵਿੱਚ ਲੱਗਣਾ ਪੈਂਦਾ ਹੈ । ਖੈੜਾ ਨੇ ਬਿੱਟੂ ਅਤੇ ਬਿੱਟਾ ਨੂੰ ਵੀ ਉਨ੍ਹਾਂ ਦੀ ਰਿਹਾਈ ਖਿਲਾਫ ਬਿਆਨਬਾਜ਼ੀ ਕਰਨ ‘ਤੇ ਜਵਾਬ ਦਿੱਤਾ ।
ਬਿੱਟੂ ਅਤੇ ਬਿੱਟਾ ਨੂੰ ਭਾਈ ਗੁਰਦੀਪ ਸਿੰਘ ਖੈੜਾ ਦਾ ਜਵਾਬ
ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਅਤੇ ਮਨਜਿੰਦਰਜੀਤ ਸਿੰਘ ਬਿੱਟਾ ਉਨ੍ਹਾਂ ਦੀ ਰਿਹਾਈ ਦਾ ਵਿਰੋਧ ਕਰ ਰਹੇ ਹਨ ਅਤੇ ਦਾਅਵਾ ਕਰ ਹਨ ਕਿ ਬਾਹਰ ਆਉਣ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇਗਾ । ਉਨ੍ਹਾਂ ਦੋਵਾਂ ਨੂੰ ਸਵਾਲ ਪੁੱਛਿਆ ਕਿ 2017 ਤੋਂ ਬਾਅਦ ਉਹ ਕਈ ਵਾਰ ਬਾਹਰ ਆਏ ਹਨ ਕਦੇ ਵੀ ਕੋਈ ਮਹੌਲ ਖਰਾਬ ਕਰਨ ਵਾਲੀ ਗੱਲ ਨਹੀਂ ਕੀਤੀ । ਕੋਰੋਨਾ ਕਾਲ ਦੌਰਾਨ ਉਹ ਡੇਢ ਸਾਲ ਬਾਅਦ ਰਹੇ ਕਦੇ ਵੀ ਅਜਿਹਾ ਕੰਮ ਨਹੀਂ ਕੀਤਾ । ਉਨ੍ਹਾਂ ਦੋਵਾਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਸਾਬਿਤ ਕਰਨ ਕਦੇ ਵੀ ਸਿੱਖਾਂ ਨੇ ਹਿੰਦੂਆਂ ਨੂੰ ਮਾਰਿਆ ਹੈ ।
ਰਾਜੀਵ ਗਾਂਧੀ ਦੇ ਗੁਨਾਹਗਾਰਾ ਨੂੰ ਛੱਡਿਆ ਸਾਨੂੰ ਕਿਉਂ ਨਹੀਂ
ਨਿਊਜ਼ 18 ਨਾਲ ਗੱਲ ਬਾਤ ਦੌਰਾਨ ਗੁਰਦੀਪ ਸਿੰਘ ਖੈੜਾ ਨੇ ਕੇਂਦਰ ਸਰਕਾਰ ਨੂੰ ਸਵਾਲ ਪੁੱਛਿਆ ਕਿ ਜਦੋਂ ਤੁਸੀਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਛੱਡ ਸਕਦੇ ਹੋ ਤਾਂ ਸਾਨੂੰ ਕਿਉਂ ਨਹੀਂ ਰਿਹਾ ਕਰ ਸਕਦੇ ਹੋ। ਉਨ੍ਹਾਂ ਕਿਹਾ ਸਿਰਫ ਵੋਟ ਬੈਂਕ ਦੀ ਸਿਆਸਤ ਦੀ ਵਜ੍ਹਾ ਕਰਕੇ ਸਾਨੂੰ ਨਹੀਂ ਛੱਡਿਆ ਜਾ ਰਿਹਾ ਹੈ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਤੁਹਾਨੂੰ ਰੱਬ ਨੇ 2 ਵਾਰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਹੈ ਜੇਕਰ ਤੁਸੀਂ ਸਾਨੂੰ ਛੱਡੋਗੇ ਤਾਂ ਅਸੀਂ ਆਪਣੀ ਗੱਲ ਲੋਕਾਂ ਤੱਕ ਸਹੀ ਢੰਗ ਨਾਲ ਪਹੁੰਚਾ ਸਕਾਂਗੇ। ਬੰਦੀ ਸਿੰਘ ਗੁਰਦੀਪ ਸਿੰਘ ਖੈੜਾ ਨੇ ਕਿਹਾ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਲਈ ਅਸੀਂ ਕੇਜਰੀਵਾਲ ਸਰਕਾਰ ਨੂੰ ਜ਼ਿੰਮੇਵਾਰ ਦੱਸ ਦੇ ਹਾਂ ਮੇਰੀ ਰਿਹਾਈ ਤਾਂ ਕਰਨਾਟਕਾ ਸਰਕਾਰ ਨੇ ਕਰਨੀ ਹੈ । ਉੱਥੇ ਬੀਜੇਪੀ ਸਰਕਾਰ ਹੈ ਉਹ ਫੈਸਲਾ ਲੈ ਸਕਦੀ ਹੈ । ਖੈੜਾ ਨੇ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ‘ਤੇ ਮੇਰੀ ਅਤੇ ਭੁੱਲਰ ਦੀ ਰਿਹਾਈ ਦਾ ਵਾਅਦਾ ਸਰਕਾਰ ਨੇ ਕੀਤਾ ਸੀ ਉਨ੍ਹਾਂ ਦੇ ਮੰਤਰੀ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਫਾਰਮ ਤੇ ਹਸਤਾਖਰ ਕੀਤੇ ਸਨ। ਕੌਮੀ ਇਨਸਾਫ ਮੋਰਚਾ ਭਾਵੇ ਪੰਜਾਬ ਵਿੱਚ ਬੈਠ ਕੇ ਪ੍ਰਦਰਸ਼ਨ ਕਰ ਰਿਹਾ ਹੈ ਪਰ ਸਚਾਈ ਤਾਂ ਇਹ ਹੈ ਰਿਹਾਈ ਦਾ ਫੈਸਲਾ ਕੇਂਦਰ ਸਰਾਕਰ ਨੇ ਕਰਨਾ ਹੈ ।