‘ਦ ਖ਼ਾਲਸ ਬਿਊਰੋ : ਆਪ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਧੂਰੀ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਪੰਜਾਬ ਦੇ ਹਿਤਾਂ ਲਈ ਆਪ ਨੂੰ ਇੱਕ ਮੌਕਾ ਦੇਣ ਦੀ ਅਪੀਲ ਕੀਤੀ ਹੈ। ਭਗਵੰਤ ਮਾਨ ਧੂਰੀ ਤੋਂ ਚੋਣ ਲੜ ਰਹੇ ਹਨ ਤੇ ਅੱਜ ਉਹਨਾਂ ਨਾਮਜ਼ਦਗੀ ਪੱਤਰ ਭਰਿਆ। ਨਾਮਜ਼ਦਗੀ ਲਈ ਉਹ ਆਪਣੇ ਮਾਤਾ ਜੀ ਦੇ ਨਾਲ ਪਹੁੰਚੇ ਸਨ।
ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਟਵੀਟ ਕਰਕੇ ਲਿਖਿਆ, ”ਭਗਵੰਤ ਮਾਨ ਨਾਮਜ਼ਦਗੀ ਭਰਨ ਜਾ ਰਹੇ ਹਨ। ਉਨ੍ਹਾਂ ਨੇ ਮੈਨੂੰ ਫ਼ੋਨ ਕੀਤਾ। ਮੈਂ ਦਿਲੋਂ ਕਿਹਾ ਕਿ ਰੱਬ ਕਰੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣੋ। ਖੂਬ ਇਮਾਨਦਾਰੀ ਨਾਲ ਕੰਮ ਕਰੋ। ਪੰਜਾਬ ਦੀ ਜਨਤਾ ਦੇ ਦੁੱਖ ਦੂਰ ਕਰੋ’।”
ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਅੱਜ ਆਪਣਾ ਨਾਮਜ਼ਦਗੀ ਪੱਤਰ ਭਰਿਆ ਹੈ। ਉਹ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਰਹੇ ਹਨ। ਇਸ ਸੀਟ ਤੇ ਉਹਨਾਂ ਦਾ ਮੁਕਾਬਲਾ ਅਕਾਲੀ ਦਲ ਲੀਡਰ ਬਿਕਰਮ ਸਿੰਘ ਮਜੀਠੀਆ ਨਾਲ ਹੈ। ਮਜੀਠੀਆ ਇਸ ਸੀਟ ਲਈ ਆਪਣਾ ਨਾਮਜ਼ਦਗੀ ਪੱਤਰ ਪਹਿਲਾਂ ਹੀ ਭਰ ਚੁਕੇ ਹਨ।