Punjab

ਭ੍ਰਿਸ਼ਟ ਅਫ਼ਸਰ ਹੋਣ ਜਾਂ ਵਿਧਾਇਕ, ਸਭ ਨੂੰ ਟੰਗਾਂਗੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖਟਕੜ ਕਲਾਂ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਅੱਜ ਦੇਸ਼ ਵਿੱਚ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਬਹੁਤ ਵੱਧ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਭਗਤ ਸਿੰਘ ਸਮੇਤ ਹਜ਼ਾਰਾਂ ਨੇ ਕੁਰਬਾਨੀਆਂ ਦਿੱਤੀਆਂ ਸਨ, ਅੱਜ ਆਈਲੈੱਟਸ ਕਰਕੇ ਸਾਡੇ ਨੌਜਵਾਨ ਮੁੜ ਉਨ੍ਹਾਂ ਕੋਲ ਜਾ ਰਹੇ ਹਨ। ਆਪ ਦੀ ਸਰਕਾਰ ਇਸ ਰੁਝਾਨ ਨੂੰ ਰੋਕੇਗੀ। ਭਗਤ ਸਿੰਘ ਨੂੰ 9501 200 200 ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ ਜਾਰੀ ਸੱਚੀ ਸ਼ਰਧਾਂਜਲੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਰਿਸ਼ਵਤ ਮੰਗਣ ਵਾਲਿਆਂ ਵਿੱਚ ਅਫ਼ਸਰ ਹੋਣ ਜਾਂ ਵਿਧਾਇਕ ਤੇ ਜਾਂ ਫਿਰ ਮੰਤਰੀ, ਕਿਸੇ ਨੂੰ ਬਖਸ਼ਾਂਗੇ ਨਹੀਂ। ਉਨ੍ਹਾਂ ਨੇ ਕਿਹਾ ਕਿ ਕੁੱਝ ਫ਼ੈਸਲੇ ਹਾਲੇ ਤੱਕ ਲੈ ਲਏ ਗਏ ਹਨ ਅਤੇ ਬਹੁਤ ਸਾਰੇ ਲੈਣੇ ਬਾਕੀ ਹਨ। ਪਹਿਲਾਂ ਕੀਤੇ ਐਲਾਨਾਂ ਦਾ ਲੋਕ ਦਿਲੋਂ ਸਵਾਗਤ ਕਰ ਰਹੇ ਹਨ।