‘ਦ ਖ਼ਾਲਸ ਬਿਊਰੋ:- ਘਰ-ਘਰ ਨੌਕਰੀਆਂ ਦੇਣ ਦੇ ਵਾਅਦੇ ਕਰਨ ਵਾਲੀ ਕੈਪਟਨ ਸਰਕਾਰ ਨੂੰ ਵਿਰੋਧੀ ਧਿਰਾਂ ਵੱਲੋਂ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਅਤੇ ਕਿਸਾਨਾਂ ਦੇ ਕਰਜੇ ਮੁਆਫ ਕਰਨ ਤੋਂ ਇਲਾਵਾਂ ਹੋਰ ਕਈ ਮੁੱਦਿਆਂ ‘ਤੇ ਲਗਾਤਾਰ ਘੇਰਿਆ ਜਾ ਰਿਹਾ ਹੈ। 28 ਅਗਸਤ ਨੂੰ ਇੱਕ ਦਿਨ ਦਾ ਮੌਨਸੂਨ ਵਿਧਾਨ ਸਭਾ ਦਾ ਸ਼ੈਸ਼ਨ ਬੁਲਾਏ ਜਾਣ ਸਬੰਧੀ ‘ਆਪ’ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਵਿਧਾਨ ਸਭਾ ਸ਼ੈਸ਼ਨ ਦਾ ਸਮਾਂ ਵਧਾਏ ਜਾਣ ਦੀ ਮੰਗ ਕੀਤੀ ਹੈ ਅਤੇ ਪੰਜਾਬ ਦੇ ਉੱਠ ਰਹੇ ਹਰ ਮੁੱਦਿਆਂ ਦੇ ਸਵਾਲਾਂ ਦਾ ਜਵਾਬ ਮੰਗਿਆ ਹੈ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ। 3-4 ਘੰਟਿਆਂ ਦਾ ਸਮਾਂ ਤਾਂ ਇੱਕ ਫਿਲਮ ਦੇ ਸ਼ੋਅ ਵਿੱਚ ਹੀ ਦੇਖਣ ਵਿੱਚ ਲੰਘ ਜਾਂਦਾ ਹੈ, ਕੀ ਤੁਸੀਂ ਪੰਜਾਬ ਦੇ ਮਸਲਿਆਂ ਨੂੰ ਫਿਲਮ ਦੇ ਸ਼ੋਅ ਜਿਨ੍ਹਾਂ ਹੀ ਸਮਝਦੇ ਹੋ?
ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲਾਂ ਦਾ ਸਾਹਮਣਾ ਕਰਨ ਲਈ ਕਿਹਾ ਹੈ ਅਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਨੂੰ ਸਾਡੇ ਸਵਾਲਾਂ ਦਾ ਜਵਾਬ ਨਾ ਮਿਲਿਆ ਤਾਂ ਅਸੀਂ ਫਿਰ ਤੁਹਾਡੇ ਸਿਸਵਾਂ ਫਾਰਮ ਹਾਉਸ ਵੱਲ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੁੂਚ ਕਰਾਂਗੇ।