The Khalas Tv Blog Punjab ਭਗਵੰਤ ਮਾਨ ਨੇ ਸੰਸਦ ‘ਚ ਰੱਖੀ ਨੌਜਵਾਨ ਦੇ ਭਵਿੱਖ ਦੀ ਗੱਲ
Punjab

ਭਗਵੰਤ ਮਾਨ ਨੇ ਸੰਸਦ ‘ਚ ਰੱਖੀ ਨੌਜਵਾਨ ਦੇ ਭਵਿੱਖ ਦੀ ਗੱਲ

Source: Bhagwant maan FB

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਸੈਨਾ ਦੇ ਲਿਖਤੀ ਪੇਪਰ ਨੂੰ ਲੈ ਕੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਨੌਜਵਾਨਾਂ ਦੇ ਭਵਿੱਖ ਦੀ ਗੱਲ ਸੰਸਦ ਵਿੱਚ ਰੱਖੀ। ਪੰਜਾਬ ਵਿੱਚ ਭਾਰਤੀ ਫੌਜ ਲਈ ਫਰਵਰੀ 2021 ਵਿੱਚ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਸੀ। ਪੰਜਾਬ ਵਿੱਚ ਘੱਟੋ-ਘੱਟ 16-17 ਹਜ਼ਾਰ ਨੌਜਵਾਨਾਂ ਨੇ ਆਪਣੀ ਫਿਜ਼ੀਕਲ ਟੈਸਟ ਪਾਸ ਕੀਤਾ ਸੀ। ਮੇਰੇ ਹਲਕੇ ਸੰਗਰੂਰ ਦੇ 4 ਹਜ਼ਾਰ ਨੌਜਵਾਨਾਂ ਨੇ ਪਟਿਆਲਾ ਕੈਂਟ ਵਿੱਚ ਫਿਜੀਕਲ ਟੈਸਟ ਪਾਸ ਕੀਤਾ ਸੀ ਅਤੇ ਕਰੋਨਾ ਦੇ ਚੱਲਦਿਆਂ ਉਨ੍ਹਾਂ ਦੇ ਲਿਖਤੀ ਪੇਪਰ ਦੀ ਤਰੀਕ ਰੱਦ ਹੋ ਗਈ ਸੀ। ਉਸ ਤੋਂ ਬਾਅਦ ਮਿਲੀ ਇੱਕ ਹੋਰ ਤਰੀਕ ਵੀ ਕੈਂਸਲ ਹੋ ਗਈ। ਭਗਵੰਤ ਮਾਨ ਨੇ ਕਿਹਾ ਕਿ ਮੈਂ ਡਿਫੈਂਸ ਵਿਭਾਗ ਨੂੰ ਮੰਗ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਇਨ੍ਹਾਂ ਨੌਜਵਾਨਾਂ ਦੇ ਲਈ ਲਿਖਤੀ ਪੇਪਰ ਦੀ ਤਰੀਕ ਤੈਅ ਕੀਤੀ ਜਾਵੇ।

Exit mobile version