ਭਗਤ ਸਿੰਘ ‘ਤੇ ਸਿਮਰਨਜੀਤ ਸਿੰਘ ਮਾਨ ਦੇ ਬਿਆਨ ‘ਤੇ ਭੜਕੇ ਮੁੱਖ ਮੰਤਰੀ ਮਾਨ
‘ਦ ਖ਼ਾਲਸ ਬਿਊਰੋ :- ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਜੀਤ ਸਿੰਘ ਮਾਨ ਭਗਤ ਸਿੰਘ ‘ਤੇ ਦਿੱਤੇ ਆਪਣੇ ਬਿਆਨ ‘ਤੇ ਅੜੇ ਹੋਏ ਹਨ ਪਰ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਨੂੰ ਛੱਡਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੇ ਹਨ। ਉਨ੍ਹਾਂ ਨੇ ਐੱਮਪੀ ਮਾਨ’ਤੇ ਜੰਮ ਕੇ ਭੜਾਸ ਕੱਢੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ ਦਿਵਾਈ ਅਜ਼ਾਦੀ ਦੇ ਸੰਵਿਧਾਨ ਦੀ ਹੀ ਸਿਮਰਨਜੀਤ ਸਿੰਘ ਮਾਨ ਨੇ ਸਹੁੰ ਚੁੱਕੀ ਹੈ। ਹੁਣ ਉਨ੍ਹਾਂ ਦੀ ਨਿੰਦਾ ਕਰ ਰਹੇ ਹਨ। ਸ਼ਹੀਦ-ਏ-ਆਜ਼ਮ ਦੇਸ਼ ਲਈ ਲੜ ਰਹੇ ਸਨ। ਉਨ੍ਹਾਂ ਦੇ ਨਾਲ ਲਾਲਾ ਲਾਜਪਤ ਰਾਏ ਅਤੇ ਚੰਦਰਸ਼ੇਖਰ ਆਜ਼ਾਦ ਵੀ ਸਨ। ਇਹ ਕੌਣ ਹੁੰਦੇ ਹਨ ਦਹਿਸ਼ ਤਗਰਦ ਕਹਿਣ ਵਾਲੇ ? ਸੀਐੱਮ ਮਾਨ ਨੇ MP ਸਿਮਰਨਜੀਤ ਸਿੰਘ ਮਾਨ ‘ਤੇ ਤੰਜ ਕੱਸ ਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਿਹਾ ਸੀ ਕਿ ਰੂਸ-ਯੂਕਰੇਨ ਦੀ ਲੜਾਈ ਵਿੱਚ ਉਹ ਯੂਕਰੇਨ ਵੱਲੋਂ ਲੜਨ ਜਾਣਗੇ ਫਿਰ ਉਹ ਕਿਉਂ ਨਹੀਂ ਗਏ ? ਇਹ ਸਭ ਫਾਲਤੂ ਗੱਲਾਂ ਨੇ ਇਸ ‘ਤੇ ਧਿਆਨ ਨਹੀਂ ਦੇਣਾ ਚਾਹੀਦਾ ਹੈ।
ਸਿਮਰਨਜੀਤ ਸਿੰਘ ਮਾਨ ਖਿਲਾਫ ਹੋਵੇਗੀ ਕਾਰਵਾਈ ?
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਗਤ ਸਿੰਘ ਨੇ 23 ਸਾਲ ਦੀ ਉਮਰ ਵਿੱਚ ਜਾਨ ਕੁਰਬਾਨ ਕੀਤੀ ਸੀ। ਉਹ 500 ਸਾਲ ਤੱਕ ਜ਼ਿੰਦਾ ਰਹਿਣਗੇ। ਉਨ੍ਹਾਂ ਨੂੰ ਪਾਕਿਸਤਾਨ ਵਿੱਚ ਸਨਮਾਨ ਦਿੱਤਾ ਜਾਂਦਾ ਹੈ। ਹਾਲਾਂਕਿ ਮਾਨ ਖਿਲਾਫ਼ ਕਾਨੂੰਨੀ ਕਾਰਵਾਈ ਬਾਰੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਕੁਝ ਨਹੀਂ ਬੋਲੇ।
ਦਿੱਲੀ ਵਿੱਚ ਮਾਨ ਖਿਲਾਫ਼ ਸ਼ਿਕਾਇਤ ਦਰਜ
ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱ ਤਵਾਦੀ ਕਹਿਣ ਖਿਲਾਫ਼ ਬੀਜੇਪੀ ਦੀ ਆਗੂ ਟੀਨਾ ਕਪੂਰ ਨੇ ਦਿੱਲੀ ਦੇ ਪਾਰਲੀਮੈਂਟ ਥਾਣੇ ਵਿੱਚ ਸਿਮਰਨਜੀਤ ਸਿੰਘ ਮਾਨ ਖਿਲਾਫ਼ ਇਕਾਇਤ ਦਰਜ ਕੀਤੀ ਸੀ। ਜਿਸ ਦੇ ਜਵਾਬ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਵੀ ਟੀਨਾ ਕਪੂਰ ਖਿਲਾਫ਼ ਸ਼ਿਕਾਇਤ ਦਰਜ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਟੀਨਾ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ। ਇਸ ਲਈ ਉਸ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਵਿਰੋਧੀ ਧਿਰ ਨੇ ਜਦੋਂ ਸਿਮਰਨਜੀਤ ਸਿੰਘ ਮਾਨ ਨੂੰ ਉਨ੍ਹਾਂ ਦੇ ਨਾਨੇ ਵੱਲੋਂ ਜਨਰਲ ਡਾਇਰ ਨੂੰ ਦਿੱਤੇ ਗਏ ਸਿਰੋਪਾਓ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਡਾਇਰ ਨੂੰ ਸ਼ਾਂਤ ਕਰਨ ਲਈ ਸਿਰੋਪਾਓ ਦਿੱਤਾ ਗਿਆ ਨਹੀਂ ਤਾਂ ਉਹ ਅੰਮ੍ਰਿਤਸਰ ‘ਤੇ ਬੰਬਾਰੀ ਕਰ ਦਿੰਦਾ। ਸਿਰਫ਼ ਇੰਨਾਂ ਹੀ ਨਹੀਂ ਸਿਮਰਨਜੀਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਜੇਕਰ 1984 ਵਿੱਚ ਬਾਦਲ,ਟੌਹੜਾ,ਤਸਵੰਡੀ ਅਤੇ ਲੌਂਗੋਵਾਲ ਇੰਦਰਾ ਗਾਂਧੀ ਨੂੰ ਸ਼ਾਂਤ ਕਰਦੇ ਤਾਂ ਦਰਬਾਰ ਸਾਹਿਬ ‘ਤੇ ਹਮਲਾ ਨਹੀਂ ਹੋਣਾ ਸੀ।