Lok Sabha Election 2024 Punjab

‘ਕਿੱਕਲੀ ਕਲੀਰ ਦੀ, ਬੁਰੀ ਹਾਲਤ ਸੁਖਬੀਰ ਸੀ’! ‘ਸੀਟ ਫਸ ਗਈ ਬਠਿੰਡੇ ਤੋਂ’!

ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Mann) ਨੇ ਬਠਿੰਡਾ ਵਿੱਚ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡਿਆ ਦੇ ਹੱਕ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਅਕਾਲੀ ਦਲ ਅਤੇ ਬਾਦਲ ਪਰਿਵਾਰ ‘ਤੇ ਕਿੱਕਲੀ ਸੁਣਾ ਕੇ ਜ਼ਬਰਦਸਤ ਤੰਜ ਕੱਸਿਆ। ਭਗਵੰਤ ਮਾਨ ਨੇ ਕਿਹਾ ਕਿ ਮੈਂ ਇਹ ਕਿੱਕਲੀ  ਅੱਜ ਸਵੇਰੇ ਹੀ ਬਾਦਲ ਪਰਿਵਾਰ ‘ਤੇ ਲਿਖੀ ਹੈ, ਕਿੱਕਲੀ ਪਾਰਟੀ -2 ‘ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ, ਸਮਝ ਕੁਝ ਆਵੇ ਨਾ, ਵੋਟ ਕੋਈ ਹੱਥਿਆਵੇ ਨਾ, ਮੱਖੀ ਉੱਠੇ ਨਾ ਪਿੰਡੇ ਤੋਂ, ਸੀਟ ਫਸ ਗਈ ਬਠਿੰਡੇ ਤੋਂ … ਕੰਮ ਕੀਤੇ ਭਗਵੰਤ ਨੇ … ਸਾਡੀ ਪਾਰਟੀ ਦਾ ਅੰਤ ਨੇ … ਭ੍ਰਿਸ਼ਟਾਚਾਰੀ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ … ਕੱਤਿਆ ਵਿੱਚ ਪਾਣੀ ਹੈ, ਨੌਕਰੀ ਦੇਣ ਦੀ ਲੰਮੀ ਕਹਾਣੀ ਹੈ’ ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗੁਰਮੀਤ ਸਿੰਘ ਖੁੱਡਿਆਂ ਨੇ ਲੰਬੀ ਹਲਕੇ ਵਿੱਚ ਵੱਡੇ ਕੰਮ ਕੀਤੇ ਹਨ। ਅਸੀਂ ਹੁਣ ਬਾਦਲਾਂ ਦੇ ਅਖੀਰਲੇ ਕਿੱਲ ਕੱਢਣ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਸਿਰਫ਼ ਇੰਨਾਂ ਹੀ ਨਹੀਂ ਸੀਐੱਮ ਮਾਨ ਨੇ ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਨਕਲ ਲਾਈ ਅਤੇ ਤੰਜ ਕੱਸ ਦੇ ਹੋਏ ਕਿਹਾ ਸਾਨੂੰ ਕਹਿੰਦੇ ਹਨ ਕਿ ਅਸੀਂ ਯੂਪੀ ਤੋਂ ਆਏ ਹਾਂ ਆਪਣੀ ਪੰਜਾਬੀ ਯੂਪੀ ਵਰਗੀ ਹੈ।

ਮੁੱਖ ਮੰਤਰੀ ਨੇ ਕਾਂਗਰਸ ਨੂੰ ਵੀ ਘੇਰਿਆ, ਸਾਧੂ ਸਿੰਘ ਧਰਮਸੋਤ ‘ਤੇ ਭ੍ਰਿਸ਼ਟਾਚਾਰ ਦਾ ਜ਼ਿਕਰ ਕਰਦੇ ਹੋਏ ਇਲਜ਼ਾਮ ਲਗਾਇਆ ਕਿ ਕੇਂਦਰ ਨੇ ਗਰੀਬਾਂ ਦੀ ਸਕਾਲਰਸ਼ਿੱਪ ਦੇ ਲਈ ਫੰਡ ਭੇਜਿਆ ਸੀ ਇਹ ਆਪ ਖਾ ਗਏ। ਇਹ ਸੋਚ ਦੇ ਸਨ ਸਾਨੂੰ ਹੋਈ ਹੱਥ ਨਹੀਂ ਪਾ ਸਕੇਗਾ ਅਸੀਂ ਅੰਦਰ ਕਰ ਦਿੱਤਾ। ਬਠਿੰਡਾ ਵਿੱਚ ਰੈਲੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਬੀ ਹਲਕੇ ਵਿੱਚ ਰੋਡ ਸ਼ੋਅ ਵੀ ਕੱਢਿਆ।

ਇਹ ਵੀ ਪੜ੍ਹੋ –  ਖਹਿਰਾ ‘ਤੇ PM ਮੋਦੀ ਦਾ ਵੱਡਾ ਸਿਆਸੀ ਹਮਲਾ ! ‘ਨਫਰਤ ਭਰੀ ਹੈ ਦਿਮਾਗ ‘ਚ’ ! ‘ਛੋਟੀ ਸੋਚ ਵਾਲੇ’ !