ਦਿੱਲੀ ਦੇ ਇੱਕ ਮੈਗਜ਼ੀਨ ਵਿੱਚ 2024 ਦੀਆਂ ਪਾਰਲੀਮੈਂਟ ਚੋਣਾਂ(election 2024) ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ(pm narendra modi) ਦਾ ਮੁੱਖ ਮੁਕਾਬਲਾ ਰਾਹੁਲ ਗਾਂਧੀ ਜਾਂ ਕਿਸੇ ਹੋਰ ਵੱਡੇ ਲੀਡਰ ਨਹੀਂ ਬਲਕਿ ਅਰਵਿੰਦ ਕੇਜਰੀਵਾਲ(arvind kejriwal) ਨਾਲ ਦਰਸਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਧਰਤੀ ‘ਤੇ ਪੈਰ ਨਹੀਂ ਲਗ ਰਹੇ ਹਨ। ਮੈਗਜ਼ੀਨ ਵਿੱਚ ਇਹ ਰਿਪੋਰਟ ਛੱਪਣ ਤੋਂ ਬਾਅਦ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਟੱਕਰ ਲੈਣ ਲਈ ਸਾਰੀ ਤਾਕਤ ਝੋਕ ਦਿੱਤੀ ਹੈ। ਮੈਗਜ਼ੀਨ ਵਿੱਚ ਛਪੀ ਇਸ ਸਰਵੇਖਣ ਰਿਪੋਰਟ ਦੀ ਸਚਾਈ ਬਾਰੇ ਤਾਂ ਪਤਾ ਨਹੀਂ ਪਰ ਆਮ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀ ਚੋਣ ਤਿਆਰੀ ਲਈ 18 ਸਤੰਬਰ ਨੂੰ ਆਪ ਪੰਜਾਬ ਦੀ ਮੀਟਿੰਗ ਰੱਖ ਲਈ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ(cm bhagwant mann) ਨੂੰ ਵੀ ਜਰਮਨੀ ਦਾ ਦੌਰਾ ਦੋ ਦਿਨ ਪਹਿਲਾਂ ਵਿੱਚੇ ਛੱਡ ਕੇ 19 ਦੀ ਥਾਂ 17 ਨਵੰਬਰ ਨੂੰ ਦੇਸ ਪਰਤਣਾ ਪੈ ਰਿਹਾ ਹੈ। ਪੰਜਾਬ ਸਿਵਲ ਸਕੱਤਰੇਤ ਵੱਲੋਂ ਉਨ੍ਹਾਂ ਦੀ ਹਵਾਈ ਟਿਕਟ ਦੀ ਤਰੀਕ ਦੋ ਦਿਨ ਅਗਾਊਂ ਕਰਾ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਭਾਜਪਾ ਦੀ ਕਥਿਤ ਤੌਰ ‘ਤੇ ਸਰਕਾਰਾਂ ਤੋੜਨ ਦੀ ਰਣਨੀਤੀ ਦੇ ਖ਼ਿਲਾਫ਼ ਡਟ ਕੇ ਪ੍ਰਚਾਰ ਕਰਨ ਜਾ ਰਹੀ ਹੈ। ਆਪ ਪੰਜਾਬ ਦੇ ਵਿਧਾਇਕਾਂ ਨੂੰ ਖਰੀਦਣ ਦੀ ਦੂਸ਼ਣਬਾਜੀ ਨੇ ਸੂਬੇ ਦੀ ਸਿਆਸਤ ਵਿੱਚ ਇੱਕ ਤਰ੍ਹਾਂ ਨਾਲ ਤਰਥਲੀ ਮਚਾ ਦਿੱਤੀ ਹੈ। ਇਹ ਵੱਖਰੀ ਗੱਲ ਹੈ ਕਿ ਵਿਰੋਧੀ ਸਿਆਸੀ ਧਿਰਾਂ ਦੀ ਮੰਗ ਦੇ ਬਾਵਜੂਦ ਆਪ ਸਪਸ਼ਟ ਕਰਨ ਤੋਂ ਅਸਮਰੱਥ ਰਹੀ ਹੈ ਕਿ ਫੋਨ ਕਿਸੇ ਨੰਬਰ ਤੋਂ ਆ ਰਹੇ ਹਨ ਜਾਂ ਫੋਨ ਕਰਨ ਵਾਲਾ ਕੋਣ ਹੈ।
ਹਿੰਦੀ ਦੇ ਇੱਕ ਅਖ਼ਬਾਰ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਜਰੂਰ ਕੀਤਾ ਹੈ ਕਿ ਆਪ ਦੇ ਵਿਧਾਇਕਾਂ ਨੂੰ ਫੋਨ ਇੰਟਰਨੈਸ਼ਨਲ ਨੰਬਰ ਤੋਂ ਆ ਰਹੇ ਹਨ ਆਪ ਵੱਲੋਂ ਪੰਜਾਬ ਦੇ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਜ਼ਿਆਦਾਤਰ ਵਿਧਾਇਕਾਂ ਨੂੰ ਬਾਬੂ ਜੀ ਨਾਲ ਗੱਲ ਕਰਨ ਲਈ ਕਿਹਾ ਜਾਂਦਾ ਹੈ। ਵਿਜੀਲੈਂਸ ਬਾਬੂ ਜੀ ਦੀ ਤਲਾਸ਼ ਵਿੱਚ ਜੁੱਟ ਗਈ ਹੈ।
ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਦੂਸ਼ਣਬਾਜੀ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਕੀਤੀ ਹੈ। ਜੇ ਆਮ ਆਦਮੀ ਪਾਰਟੀ ਭਾਜਪਾ ‘ਤੇ ਲਾਏ ਦੋਸ਼ ਸਾਬਤ ਨਾ ਕਰ ਸਕੀ ਤਾਂ ਉਸ ਦੀ ਇਲਜ਼ਾਮਬਾਜੀ ਮਹਿਜ ਨੌਟੰਕੀ ਹੋ ਕੇ ਰਹਿ ਜਾਵੇਗੀ ਅਤੇ ਇਸ ਨਾਲ ਪਾਰਟੀ ਤੋਂ ਲੋਕਾਂ ਦਾ ਭਰੋਸਾ ਵੀ ਉੱਠ ਜਾਵੇਗਾ।
ਦੂਜੇ ਬੰਨੇ ਆਪ ਦੇ ਸੀਨੀਅਰ ਨੇਤਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਇਕਾਂ ਨੂੰ ਦਲਬਦਲੀ ਲਈ 25 ਕਰੋੜ ਰੁਪਏ ਦੀ ਪੇਸ਼ਕਸ਼ ਦੇ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਾਉਣ ਦੀ ਮੰਗ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ ਵਿੱਚ ਉਨ੍ਹਾਂ ਸੂਬਿਆਂ ਨੂੰ ਵੀ ਸ਼ਾਮਲ ਕੀਤਾ ਜਾਵੇ ਜਿੱਥੋਂ ਦੀਆਂ ਸਰਕਾਰਾਂ ਤੋੜ ਕੇ ਭਾਪਜਾ ਨੇ ਆਪਣੀ ਹਕੂਮਤ ਖੜ੍ਹੀ ਕਰ ਲਈ ਹੈ। ਇਸੇ ਦੌਰਾਨ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪ ਦੇ ਜਲੰਧਰ ਤੋਂ ਵਿਧਾਇਕ ਸਤੀਸ਼ ਅੰਗੁਰਾਲ ‘ਤੇ ਵੱਡਾ ਦੋਸ਼ ਲਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੰਗੁਰਾਲ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸਦੇ ਖ਼ਿਲਾਫ਼ ਨੌ ਫੌਜਦਾਰੀ ਕੇਸ ਚੱਲ ਰਹੇ ਹਨ ਜਿਸ ਤੋਂ ਡਰਦਿਆਂ ਉਹ ਭਾਜਪਾ ਦੇ ਧੱਕੇ ਚੜ੍ਹ ਸਕਦੇ ਹਨ।