ਚੰਡੀਗੜ੍ਹ : ਇੰਨਾ ਦਿਨਾਂ ਵਿੱਚ ਸੋਸ਼ਲ ਮੀਡੀਆ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਸੁਰਖ਼ੀਆਂ ਵਿੱਚ ਹਨ। ਚਰਚਾ ਦਾ ਕਾਰਨ ਕੋਈ ਸਿਆਸੀ ਨਹੀਂ ਬਲਕਿ ਅੰਤਰਰਾਸ਼ਟਰੀ ਕੰਪਨੀ ਗੁੱਚੀ ਦੇ 3500 ਡਾਲਰ ਦੇ ਜੁੱਤੇ ਹਨ। ਦਰਅਸਲ ਸੀਐੱਮ ਮਾਨ ਦੀ ਇੱਕ ਤਸਵੀਰ ਬਹੁਤ ਵਾਇਰਲ ਹੋ ਰਹੀ ਹੈ। ਇਸ ਫੋਟੋ ਵਿੱਚ ਮਾਨ ਦੇ ਪੈਰਾਂ ਵਿੱਚ ਪਾਏ ਜੁੱਤੇ ਬਰਾਂਡ ਕੰਪਨੀ ਗੁੱਚੀ ਦੇ ਦੱਸੇ ਜਾ ਰਹੇ ਹਨ। ਇਸ ਤਸਵੀਰ ਨਾਲ ਗੁੱਚੀ ਕੰਪਨੀ ਦੀ ਵੈੱਬਸਾਈਟ ਦੀ ਸਕਰੀਨ ਸ਼ਾਟ ਵੀ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਾਨ ਦੇ ਪੈਰਾਂ ਵਿੱਚ ਪਾਏ ਜੁੱਤੇ ਗੁੱਚੀ ਕੰਪਨੀ ਦੇ ਹਨ ਅਤੇ ਇਹ 3500 ਡਾਲਰ ਯਾਨੀ ਕਰੀਬ 2 ਲੱਖ 87 ਹਜ਼ਾਰ ਰੁਪਏ ਦੇ ਹਨ। ਖ਼ਾਲਸ ਟੀਵੀ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ ਹੈ।
ਦੂਜੇ ਪਾਸੇ ਹੁਣ ਕਾਂਗਰਸ ਆਗੂ ਸੁਖਪਾਲ ਖਹਿਰਾ ਨੇ ਵੀ ਆਪਣੇ ਟਵਿੱਟਰ ਉੱਤੇ ਸ਼ੇਅਰ ਕਰਕੇ ਸੀਐੱਮ ਮਾਨ ਉੱਤੇ ਵੱਡੇ ਇਲਜ਼ਾਮ ਲਾਏ ਹਨ। ਸੁਖਪਾਲ ਖਹਿਰ ਨੇ ਟਵੀਟ ਕਰਦਿਆਂ ਕਿਹਾ -ਆਹ ਵੇਖੋ ਅੱਜ ਦੇ ਅਖੋਤੀ ਆਮ ਆਦਮੀ! ਇਸੇ ਲਈ ਮੈਂ ਇਹਨਾਂ ਨੂੰ ਫਰਜੀ ਇਨਕਲਾਬੀ ਕਹਿੰਦਾ ਹਾਂ !
ਆਹ ਵੇਖੋ ਅੱਜ ਦੇ ਅਖੋਤੀ ਆਮ ਆਦਮੀ! ਇਸੇ ਲਈ ਮੈਂ ਇਹਨਾਂ ਨੂੰ ਫਰਜੀ ਇਨਕਲਾਬੀ ਕਹਿੰਦਾ ਹਾਂ ! pic.twitter.com/XHgmwEmI5u
— Sukhpal Singh Khaira (@SukhpalKhaira) December 14, 2022
3500 Dollar ਵਾਲੇ ਬੂਟਾ ‘ਤੇ CM Mann ਦਾ ਜਵਾਬ!
ਮਾਨ ਨੇ ਕਿਹਾ ਕਿ ਵਿਰੋਧੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬੁਰਾਈ ਕਰਨ ਹੋਰ ਕੁਝ ਨਾ ਮਿਲਿਆ ਤਾਂ ਉਨ੍ਹਾਂ ਨੇ ਮੇਰਾ ਬੂਟਾਂ ‘ਤੇ ਹੀ ਨਜ਼ਰ ਰੱਖ ਲਈ ਹੈ। ਹੁਸ਼ਿਆਰਪੁਰ ਵਿਖੇ ਲਾਚੋਵਾਲ ਟੋਲ ਪਲਾਜ਼ਾ ਨੂੰ ਅੱਜ ਬੰਦ ਕਰਵਾਉਣ ਸਮੇਂ ਮਾਨ ਨੇ ਕਿਹਾ ਕਿ ਵਿਰੋਧੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬੁਰਾਈ ਕਰਨ ਤੋਂ ਇਲਾਵਾ ਹੋਰ ਕੁਝ ਨਾ ਮਿਲਿਆ ਤਾਂ ਉਨ੍ਹਾਂ ਨੇ ਮੇਰਾ ਬੂਟਾਂ ‘ਤੇ ਹੀ ਨਜ਼ਰ ਰੱਖ ਲਈ।