Punjab

PUNJAB BUDGET 2022 : AAP ਨੂੰ ਸੱਤਾ ਦਵਾਉਣ ਵਾਲਾ ਸਭ ਤੋਂ ਵੱਡਾ ਵਾਅਦਾ ਬਜਟ ਤੋਂ ਗਾਇਬ ਕਿਉਂ ?

GST ਤੇ ਮਿਲਣ ਵਾਲਾ ਮੁਆਵਜ਼ਾ ਖ਼ਤਮ ਹੋਣ ਤੋਂ ਬਾਅਦ ਹੁਣ ਸੂਬਾ ਸਰਕਾਰ ਨੂੰ ਹਰ ਸਾਲ 16 ਹਜ਼ਾਰ ਕਰੋੜ ਦਾ ਨੁਕਸਾਨ ਹੋਵੇਗਾ

‘ਦ ਖ਼ਾਲਸ ਬਿਊਰੋ : ਵਿੱਤ ਮੰਤਰੀ ਹਰਪਾਲ ਚੀਮਾ ਨੇ ਆਪਣੇ ਪਹਿਲੇ ਬਜਟ ਵਿੱਚ ਇਸ ਸਾਲ 1 ਲੱਖ 55 ਹਜ਼ਾਰ 860 ਕਰੋੜ ਦੇ ਬਜਟ ਦਾ ਅਨੁਮਾਨ ਰੱਖਿਆ ਹੈ । ਇਹ ਪਿਛਲੇ ਸਾਲ ਦੇ ਮੁਕਾਬਲੇ 14% ਜ਼ਿਆਦਾ ਹੈ, ਪਰ ਲੋਕਾਂ ਲਈ ਰਾਹਤ ਦੀ ਗੱਲ ਇਹ ਹੈ ਕੀ ਵਾਅਦੇ ਮੁਤਾਬਿਕ ਭਗਵੰਤ ਮਾਨ ਸਰਕਾਰ ਨੇ ਆਪਣੇ ਪਹਿਲੇ ਬਜਟ ਵਿੱਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਹੈ। ਹਾਲਾਂਕਿ ਸੂਬਾ ਸਰਕਾਰ ਵੱਲੋਂ 1 ਜੁਲਾਈ ਤੋਂ 300 ਯੂਨਿਟ ਫ੍ਰੀ ਬਿਜਲੀ ਅਤੇ ਸਿੱਖਿਆ ਖੇਤਰ ਵਿੱਚ 16 ਅਤੇ ਸਿਹਤ ਖੇਤਰ ਵਿੱਚ 23 ਫੀਸਦੀ ਬਜਟ ਵਧਾਉਣ ਦਾ ਫੈਸਲਾ ਲਿਆ ਹੈ ਪਰ ਜਿਹੜੀ ਸਕੀਮ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ ਅਹਿਮ ਭੂਮਿਕਾ ਅਦਾ ਕੀਤਾ ਹੈ, ਉਸ ਬਾਰੇ ਬਜਟ ਵਿੱਚ ਕੁਝ ਵੀ ਐਲਾਨ ਨਹੀਂ ਕੀਤਾ ਗਿਆ ।

ਮਹਿਲਾਵਾਂ ਨੂੰ ਕਦੋਂ ਮਿਲਣਗੇ 1 ਹਜ਼ਾਰ ਰੁਪਏ ਮਹੀਨੇ

ਮਾਨ ਸਰਕਾਰ ਦੇ ਪਹਿਲੇ ਬਜਟ ਤੋਂ ਮਹਿਲਾਵਾਂ ਨੂੰ ਉਮੀਦ ਸੀ ਕੀ ਸਰਕਾਰ ਆਪਣੇ ਚੋਣ ਵਾਅਦੇ ਮੁਤਾਬਿਕ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਮਹੀਨਾ ਦੇਣ ਦਾ ਐਲਾਨ ਜ਼ਰੂਰ ਕਰੇਗੀ ਪਰ ਮਹਿਲਾਵਾਂ ਦੇ ਹੱਥ ਨਿਰਾਸ਼ਾ ਲੱਗੀ ਹੈ। ਬਜਟ ਵਿੱਚ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਨਾ ਹੀ ਇਹ ਦੱਸਿਆ ਗਿਆ ਕੀ ਸਰਕਾਰ ਕਦੋਂ ਇਸ ਨੂੰ ਲਾਗੂ ਕਰੇਗੀ, ਉਧਰ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ।

ਵਿਰੋਧੀ ਧਿਰ ਨੇ ਵਾਅਦਾ ਖਿਲਾਫੀ ਦਾ ਇਲ ਜ਼ਾਮ ਲਗਾਇਆ

ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਇਲ ਜ਼ਾਮ ਲਗਾਇਆ ਹੈ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮਹਿਲਾਵਾਂ ਦੇ ਵੋਟ ਹਾਸਲ ਕਰਨ ਦੇ ਲਈ 1 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਬਣਨ ਦੇ ਤਿੰਨ ਮਹੀਨੇ ਹੋਣ ਦੇ ਬਾਵਜੂਦ ਮਾਨ ਸਰਕਾਰ ਨੇ ਇਸ ਸਕੀਮ ਬਾਰੇ ਕੋਈ ਐਲਾਨ ਨਹੀਂ ਕੀਤਾ। ਇਆਲੀ ਨੇ ਕਿਹਾ ਸਿਰਫ਼ ਲੈਣ ਦੀ ਖਾਤਰ ਆਪ ਵੱਲੋਂ ਝੂਠਾ ਐਲਾਨ ਕੀਤਾ ਸੀ ਹੁਣ ਵਾਅਦਾ ਪੂਰਾ ਕਰਨ ਤੋਂ ਸਰਕਾਰ ਭੱਜ ਰਹੀ ਹੈ