Punjab

ਭਗਵੰਤ ਮਾਨ ਨੇ ਡਰਾਮੇ ਅਤੇ ਝੂਠ ਬੋਲ ਕੇ ਬਣਾਈ ਸਰਕਾਰ : ਸੁਖਬੀਰ ਬਾਦਲ

‘ਦ ਖ਼ਾਲਸ ਬਿਊਰੋ : ਸੰਗਰੂਰ ਜ਼ਿਮਨੀ ਚੋਣਾਂ ਲਈ ਸਿਆਸੀ ਮੈਦਾਨ ਭਖਿਆ ਹੋਇਆ ਹੈ। ਅਕਾਲੀ ਦਲ ਇਸ ਵਾਰ ਬੰ ਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਚੋਣ ਲ ੜ ਰਿਹਾ ਹੈ। ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਅੱਜ ਸੁਖਬੀਰ ਸਿੰਘ ਬਾਦਲ ਧਨੌਲਾ ਪਹੁੰਚੇ ਹਨ। ਚੋਣ ਪ੍ਰਚਾਰ ਸਮਾਗਮ ‘ਚ ਪਹੁੰਚੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਬੰਦੀ ਸਿੰਘਾਂ ਨੂੰ ਘਰੇ ਲਿਆਉਣਾ ਹੈ ਤਾਂ ਤੱਕੜੀ ਉਤੇ ਵੋਟਾਂ ਪਾ ਦਿਓ।

ਉਨ੍ਹਾਂ ਕਿਹਾ ਕਿ ਬੰਦੀ ਸਿੰਘ ਜੇ ਲ੍ਹ ਵਿਚੋਂ ਰਿਹਾਅ ਕਰਵਾਉਣ ਲਈ ਅਕਾਲੀ ਦਲ ਨੂੰ ਵੋਟ ਪਾਓ। ਉਨ੍ਹਾਂ ਕਿਹਾ ਕਿ ਇਸ ਮੁੱਦੇ ਉਤੇ ਸਾਰੇ ਪੰਥ ਨੂੰ ਹੀ ਨਹੀਂ ਸਗੋਂ, ਸਾਰੇ ਪੰਜਾਬੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜੋਆਣਾ ਪਰਿਵਾਰ ਦੀਆਂ ਬੜੀਆਂ ਕੁਰ ਬਾਨੀਆਂ ਹਨ। ਇਸ ਲਈ ਸੰਗਰੂਰ ਜਿਮਨੀ ਚੋਣਾਂ ਵਿਚ ਅਕਾਲੀ ਦਲ ਨੂੰ ਤਕੜਾ ਕਰੋ।

ਭਾਰਤ ਦੀਆਂ ਜੇ ਲ੍ਹਾਂ ਵਿੱਚ ਲੰਮੇ ਸਮੇਂ ਤੋਂ ਕੈਦ ਬੰਦੀ ਸਿੰਘਾਂ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦੋਂ ਸਿੱਖ ਕੌਮ ‘ਤੇ 1984 ਦੇ ਸਮੇਂ ਦੀ ਸਰਕਾਰ ਨੇ ਤਸ਼ੱਦ ਦ ਢਾਹਿਆ ਸੀ ਤਾਂ ਇੰਨਾਂ ਬੰਦੀ ਸਿੰ ਘਾਂ ਨੇ ਜ਼ੁਲ ਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਅਤੇ ਸਿੱਖ ਕੌਮ ਦਾ ਨਾਮ ਰੋਸ਼ਨ ਕੀਤਾ।

ਉਨ੍ਹਾਂ ਨੇ ਕਿਹਾ ਕਿ ਇਸ ਵਾਰ ਤੁਸੀ ਆਪਣੀ ਇੱਕ-ਇੱਕ ਵੋਟ ਦੀ ਵਰਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਵਰਤੋਂ, ਜੋ ਕਿ ਬੰਦੀ ਸਿੰਘਾਂ ਤੁਹਾਡੀ ਇੱਕ-ਇੱਕ ਵੋਟ ਬੰਦੀ ਸਿੰਘਾਂ ਦੀ ਰਿਹਾਈ ਲਈ ਮਾ ਰਿਆ ਹਾਅ ਦਾ ਨਾਅਰਾ ਹੋਵੇਗੀ।

ਉਨ੍ਹਾਂ ਕਿਹਾ ਕਿ ਸਿਰਫ 3 ਮਹੀਨਿਆਂ ਵਿਚ ਲੋਕ ਇਸ ਸਰਕਾਰ ਤੋਂ ਦੁਖੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਥੇ ਮੇਰੀਆਂ ਭੈਣਾ, ਮਾਤਾ ਬੈਠੀਆਂ ਹਨ ਤੇ ਮੇਰੀ ਇਕ ਗੱਲ ਨੋਟ ਕਰ ਲਵੋ-ਹਜ਼ਾਰ ਰੁਪਏ ਤੁਹਾਨੂੰ ਕਦੇ ਵੀ ਨਹੀਂ ਮਿਲਣੇ, ਜਿਹੜੀ ਇਨ੍ਹਾਂ ਨੇ ਗਰੰਟੀ ਦਿੱਤੀ ਸੀ। ਉਹ ਤਾਂ ਹੁਣ ਭੁਲਜੋ… ਤੇ ਨਾ ਇਨ੍ਹਾਂ ਨੇ 300 ਯੂਨਿਟ ਬਿਜਲੀ ਦੇ ਘਟਾਉਣੇ ਹਨ। ਉਨ੍ਹਾਂ ਕਿਹਾ  ਕਿ ਭਗਵੰਤ ਮਾਨ ਨੇ ਡਰਾਮੇ ਤੇ ਝੂਠ ਬੋਲ ਕੇ ਸਰਕਾਰ ਬਣਾ ਲਈ ਹੈ। ਉਸ ਸਮੇਂ ਕਹਿੰਦਾ ਸੀ ਕਿ ਮੇਰੇ ਕੋਲ ਹਰਾ ਪੈੱਨ ਹੈ। ਹਰਾ ਪੈੱਨ ਚੱਲੂ। ਸਰਕਾਰ ਚੰਡੀਗੜ੍ਹ ਦੀ ਥਾਂ ਪਿੰਡਾਂ ਵਿਚ ਆਊਗੀ। ਹੁਣ ਪਿੰਡਾਂ ਵਿਚ ਤਾਂ ਕੀ ਚੰਡੀਗੜ੍ਹ ਵਿਚ ਹੀ ਨਹੀਂ ਲੱਭਦੀ।

 ਉਨ੍ਹਾਂ ਕਿਹਾ ਕਿ 2024 ਵਿੱਚ ਵੀ ਚੋਣਾਂ ਹੋਣੀਆਂ ਹਨ, ਉਸ ਸਮੇਂ ਭਾਵੇਂ ਤੁਸੀ ਕਿਸੇ ਨੂੰ ਵੀ ਵੋਟ ਕਰੋ, ਪਰ ਇਸ ਵਾਰ ਬੰਦੀ ਸਿੰਘ ਨੂੰ ਮੌਕਾ ਦਿੳ ਤਾਂ ਜੋ ਕੇਂਦਰ ਸਰਕਾਰ ਨੂੰ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਹੋਵੇ।