ਮੁਹਾਲੀ : ਪਰਾਲੀ ਸਾੜਨ ਦੇ ਮਾਮਲਿਆਂ ਨੂੰ ਲੈ ਕੇ ਸਰਕਾਰ ਕਿਸਾਨਾਂ ’ਤੇ ਸਖ਼ਤ ਨਜ਼ਰ ਆ ਰਹੀ ਹੈ। ਆਪ ਸਰਕਾਰ ਕਿਸਾਨਾਂ ਦੀਆਂ ਜਮਾਬੰਦੀਆਂ ਵਿੱਚ ਵੀ ਰੈੱਡ ਐਂਟਰੀ ਕਰ ਰਹੀ ਹੈ। ਜਿਸ ਤੋਂ ਬਾਅਦ ਅਕਾਲੀ ਦਲ ਨੇ ਮਾਨ ਸਰਕਾਰ ਨੂੰ ਆਪਮੇ ਨਿਸ਼ਾਨੇ ’ਤੇ ਲਿਆ ਹੈ।
ਅਕਾਲੀ ਦਲ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਅਖਵਾਉਣ ਵਾਲਾ ਕਮੇਡੀਅਨ ਭਗਵੰਤ ਮਾਨ ਕਿਸਾਨਾਂ ਦਾ ਵੈਰੀ ਬਣਕੇ ਕਿਸਾਨਾਂ ‘ਤੇ ਪਰਚੇ ਕਰ ਰਿਹਾ ਹੈ। ਆਪਣੇ ਫੇਸਬੁੱਕ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਅਕਾਲੀ ਦਲ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਅਖਵਾਉਣ ਵਾਲਾ ਕਮੇਡੀਅਨ ਭਗਵੰਤ ਮਾਨ ਕਿਸਾਨਾਂ ਦਾ ਵੈਰੀ ਬਣਕੇ ਕਿਸਾਨਾਂ ‘ਤੇ ਪਰਚੇ ਕਰ ਰਿਹਾ ਹੈ।
ਆਪ ਸਰਕਾਰ ਕਿਸਾਨਾਂ ਦੀਆਂ ਜਮਾਬੰਦੀਆਂ ਵਿੱਚ ਵੀ ਰੈੱਡ ਐਂਟਰੀ ਕਰ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਸਮੇਂ ਅੜਚਨ ਆਵੇ। ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਇਸ ਸ਼ਰਮਨਾਕ ਕਾਰੇ ਦੀ ਨਿਖੇਧੀ ਕਰਦਾ ਹੈ, ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਹੁੰਦੀ ਹੈ, ਨਾ ਕਿ ਲੋਕਾਂ ਦਾ ਸ਼ਿਕਾਰ ਕਰਨ ਲਈ। ਇਹ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਸਰਕਾਰ ਉੱਦਮ ਕਰਕੇ ਕਿਸਾਨਾਂ ਨੂੰ ਪਰਾਲੀ ਦੇ ਕੋਈ ਪੁਖਤਾ ਹੱਲ ਕੱਢ ਕੇ ਦੇਵੇ, ਨਾ ਕਿ ਕਿਸਾਨਾਂ ‘ਤੇ ਪਰਚੇ ਅਤੇ ਰੈੱਡ ਐਂਟਰੀ ਕਰਕੇ ਉਹਨਾਂ ਨੂੰ ਖੱਜਲ ਕਰੇ।