India Punjab

“ਗੋਦੀ ਮੀਡੀਆ ਦੱਸ ਰਿਹਾ ਰੀਆ ਜੇਲ੍ਹ ਪਹੁੰਚੀ, ਪਰ ਲੋਕ ਪੁੱਛ ਰਹੇ ਨੇ ਚੀਨੀ ਸੈਨਾ ਕਿੱਥੋਂ ਤੱਕ ਪਹੁੰਚੀ” ਭਗਵੰਤ ਮਾਨ

‘ਦ ਖ਼ਾਲਸ ਬਿਊਰੋ (ਮੁਹਾਲੀ):- ‘ਆਪ’ ਸਾਂਸਦ ਮੈਂਬਰ ਭਗਵੰਤ ਮਾਨ ਨੇ ਅਜੋਕੇ ਮੀਡੀਆ ਦੀ ਕਾਰਜਸ਼ੈਲੀ ‘ਤੇ ਤੰਜ ਕਸਦਿਆਂ ਇੱਕ ਟਵੀਟ ਕੀਤਾ ਹੈ। ਜਿਸ ਵਿੱਚ ਉਹਨਾਂ ਨੇ ਮੀਡੀਆ ‘ਤੇ ਮੁੱਖ ਮੁੱਦਿਆਂ ਨੂੰ ਅੱਖੋਂ ਪਰੋਖੇ ਕਰਨ ਬਾਰੇ ਸਵਾਲ ਚੁੱਕਿਆ ਹੈ।

 

ਭਗਵੰਤ ਮਾਨ ਨੇ ਲਿਖਿਆ ਕਿ ਗੋਦੀ ਮੀਡੀਆ ਇਹ ਤਾਂ ਦੱਸ ਰਿਹਾ ਹੈ ਕਿ ਰੀਆ ਨੂੰ ਜੇਲ੍ਹ ਹੋ ਗਈ ਹੈ, ਕੰਗਨਾ ਚੰਡੀਗੜ੍ਹ ਪਹੁੰਚ ਗਈ, CBI ਸੁਸ਼ਾਂਤ ਦੇ ਘਰ ਪਹੁੰਚੀ, BMC ਕੰਗਨਾ ਦੇ ਦਫ਼ਤਰ ਪਹੁੰਚੀ, ਹੁਣੇ-ਹੁਣੇ ਕੰਗਨਾ ਮੁੰਬਈ ਪਹੁੰਚੀ। ਮਾਨ ਨੇ ਅੱਗੇ ਲਿਖਿਆ ਕਿ ਪਰ ਲੋਕ ਪੁੱਛ ਰਹੇ ਹਨ ਕਿ ਬੇਰੁਜ਼ਗਾਰੀ ਕਿੱਥੇ ਪਹੁੰਚੀ, ਚੀਨ ਦੀ ਸੈਨਾ ਕਿੱਥੋਂ ਤੱਕ ਪਹੁੰਚੀ, GDP ਇੰਨੀ ਹੇਠਾਂ ਕਿਉਂ ਪਹੁੰਚੀ, ਆਪਣੀ-ਆਪਣੀ ਪਹੁੰਚ ਹੈ।

ਮਾਨ ਪਹਿਲਾਂ ਵੀ ਆਪਣੀਆਂ ਕਵਿਤਾਵਾਂ ਨਾਲ ਸਰਕਾਰਾਂ ਨੂੰ ਸਵਾਲ ਕਰਦੇ ਰਹਿੰਦੇ ਹਨ। ਹੁਣ ਮਾਨ ਨੇ ਮੀਡੀਆ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਹੈ ਤਾਂ ਕਿ ਘੱਟੋ-ਘੱਟ ਮੀਡੀਆ ਹੀ ਸਰਕਾਰਾਂ ਤੱਕ ਲੋਕਾਂ ਦੀ ਆਵਾਜ਼ ਪਹੁੰਚਾ ਸਕੇ ਅਤੇ ਅਸਲ ਮੁੱਦਿਆਂ ਵੱਲ ਸਰਕਾਰਾਂ ਦਾ ਧਿਆਨ ਦਵਾਇਆ ਜਾ ਸਕੇ।