ਭਗਵੰਤ ਮਾਨ ਨਾਲ ਵਿਆਹ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਛਾ ਗਈ ਗੁਰਪ੍ਰੀਤ ਕੌਰ
‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਜਿਸ ਸਾਦਗੀ ਦੇ ਲਈ ਨਾਲ ਜਾਣੇ ਜਾਂਦੇ ਹਨ, ਉਸੇ ਤਰ੍ਹਾਂ ਹੀ ਉਨ੍ਹਾਂ ਨੇ ਆਪਣੇ ਦੂਜੇ ਵਿਆਹ ਦੀਆਂ ਰਸਮਾਂ ਅਦਾ ਕੀਤੀਆਂ। ਮਾਂ ਅਤੇ ਭੈਣ ਦੇ ਕਹਿਣ ‘ਤੇ ਇਕ ਵਾਰ ਮੁੜ ਤੋਂ ਮਾਨ ਘਰ ਗ੍ਰਸਤੀ ਦੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹੋਏ।
ਬੁੱਧਵਾਰ ਨੂੰ ਜਦੋਂ ਉਨ੍ਹਾਂ ਦੇ ਵਿਆਹ ਦੀ ਖ਼ਬਰ ਆਈ ਸੀ ਤਾਂ ਵਿਆਹ ਨੂੰ ਲੈ ਕੇ ਮਾਨ ਦਾ ਕੋਈ ਬਿਆਨ ਸਾਹਮਣੇ ਤਾਂ ਨਹੀਂ ਆਇਆ ਸੀ ਪਰ ਖ਼ਬਰਾ ਮੁਤਾਬਿਕ ਉਨ੍ਹਾਂ ਨੇ ਸਾਦਗੀ ਨਾਲ ਵਿਆਹ ਦੀ ਰਸਮਾਂ ਨਿਭਾਉਣ ਦਾ ਫੈਸਲਾ ਕੀਤਾ ਸੀ ਅਤੇ ਅਜਿਹਾ ਹੋਇਆ ਵੀ। ਥੋੜੇ ਮਹਿਮਾਨਾਂ ਅਤੇ ਰਸਮਾਂ ਨਾਲ ਆਨੰਦ ਕਾਰਜ ਦੀ ਰਸਮ ਹੋਈ।
ਦੋਵਾਂ ਪਾਸੇ ਤੋਂ ਸਿਰਫ਼ ਕੁੱਝ ਹੀ ਮਹਿਮਾਨ ਸ਼ਾਮਲ ਹੋਏ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 20 ਅਤੇ ਡਾਕਟਰ ਗੁਰਪ੍ਰੀਤ ਕੌਰ ਦੇ ਘਰ ਵੱਲੋਂ ਵੀ 20 ਮਹਿਮਾਨ ਹੀ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ। ਇਸ ਵਿੱਚ ਰਿਸ਼ਤੇਦਾਰ ਹੀ ਮੌਜੂਦ ਸਨ। ਕਿਸੇ ਵੀ ਕੈਬਨਿਟ ਮੰਤਰੀ ਅਤੇ ਵਿਧਾਇਕ ਨੂੰ ਵਿਆਹ ਦਾ ਸੱਦਾ ਨਹੀਂ ਦਿੱਤਾ ਗਿਆ ਸੀ। ਪਿਤਾ ਦੀ ਰਸਮਾਂ ਨਿਭਾਉਣ ਲਈ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਨਾਲ ਸ਼ਾਮਲ ਹੋਏ। ਇਸ ਤੋਂ ਇਲਾਵਾ ਰਾਜ ਸਭਾ ਐੱਮਪੀ ਸੰਜੇ ਸਿੰਘ ਅਤੇ ਰਾਘਵ ਚੱਢਾ ਵੀ ਵਿਆਹ ਦਾ ਹਿੱਸਾ ਬਣੇ, ਰਾਘਵ ਚੱਢਾ ਨੇ ਭਰਾ ਦੇ ਤੌਰ ‘ਤੇ ਸਾਰੀਆਂ ਰਸਮਾਂ ਨਿਭਾਈਆਂ ।
ਵਿਆਹ ਤੋਂ ਬਾਅਦ ਮਾਂ ਦੀ ਅਸ਼ੀਰਵਾਦ ਦਿੰਦੇ ਹੋਏ ਤਸਵੀਰਾਂ ਸਾਹਮਣੇ ਆਇਆ ਹਨ । ਗੁਲਾਬੀ ਸੂਟ ਵਿੱਚ ਮਾਂ ਨਵੇਂ ਜੋੜੇ ਨੂੰ ਵਧਾਈ ਦੇ ਰਹੇ ਹਨ ।
ਵਿਆਹ ਵਿੱਚ ਖਾਣੇ ਦਾ MENU
ਭਗਵੰਤ ਮਾਨ ਦੇ ਵਿਆਹ ਵਿੱਚ ਖਾਣੇ ਦਾ MENU ਵੀ ਸਾਦਗੀ ਵਾਲਾ ਸੀ ।ਪੰਜਾਬੀ ਖਾਣੇ ਦੇ ਨਾਲ ਬਿਰਿਆਨੀ ਅ੍ਤੇ Continetal ਖਾਣੇ ਦੀਆਂ ਕੁੱਝ ਡਿਸ਼ Menu ਦਾ ਹਿੱਸਾ ਸੀ । ਇਸ ਤੋਂ ਇਲਾਵਾ ਮਿੱਠੇ ਵਿੱਚ ਮੂੰਗ ਦਾ ਹਲਵਾ,ice cream,ਗੁਲਾਬ ਜਾਮੂਨ ਮੌਜੂਦ ਸੀ।