Punjab

ਪੰਜਾਬ ਵਿੱਚ ਮੁੜ ਤੋਂ ਹਿੰਦੂ ਆਗੂ ‘ਤੇ ਚਲਿਆਂ ਗੋਲੀਆਂ ! ਨਕਾਬਪੋਸ਼ ਸਨ ਹਮਲਾਵਰ ! ਇਸ ਜਥੇਬੰਦੀ ਨਾਲ ਜੁੜਿਆ ਸੀ

 

ਬਿਉਰੋ ਰਿਪੋਰਟ – ਅੰਮ੍ਰਿਤਸਰ ਵਿੱਚ ਅਣਪਛਾਤੇ ਬਾਈਕ ਸਵਾਲ ਬਦਮਾਸ਼ਾਂ ਵੱਲੋਂ ਕੌਮੀ ਭਗਵਾ ਸੈਨਾ ਦੇ ਉੱਪ ਪ੍ਰਧਾਨ ਪ੍ਰਵੀਨ ਕੁਮਾਰ ‘ਤੇ ਫਾਇਰਿੰਗ ਕੀਤੀ ਹੈ । ਬਦਮਾਸ਼ਾਂ ਨੇ ਤਿੰਨ ਗੋਲੀਆਂ ਚਲਾਇਆ ਹਨ । ਇੱਕ ਗੋਲੀ ਪ੍ਰਵੀਣ ਦੇ ਮੋਢੇ ‘ਤੇ ਲੱਗੀ ਹੈ,ਜਿਸ ਵਿੱਚ ਉਹ ਜ਼ਖਮੀ ਹੋ ਗਈ ਹੈ । 4 ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ । ਘਨਟਾ ਵਾਲੀ ਥਾਂ ‘ਤੇ ਲੱਗੇ CCTV ਕੈਮਰਿਆਂ ਵਿੱਚ ਵਾਰਦਾਤ ਕੈਦ ਹੋਈ ਹੈ । ਜਖ਼ਮੀ ਪ੍ਰਵੀਨ ਨੂੰ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।

ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰੂ ਨਾਨਕ ਐਵੇਨਿਉ ਦੇ ਪ੍ਰਵੀਨ ਨੇ ਦੱਸਿਆ ਉਹ ਕੌਮੀ ਭਗਵਾ ਸੈਨਾ ਦੇ ਉੱਪ ਪ੍ਰਧਾਨ ਹਨ। ਉਹ ਪਿਛਲੇ 12 ਸਾਲ ਤੋਂ ਜਥੇਬੰਦੀ ਵਿੱਚ ਕੰਮ ਕਰਦਾ ਹੈ । ਉਸ ਦੀ ਕਿਸ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ । ਬੀਤੀ ਰਾਤ ਤਕਰੀਬਨ 9 ਵਜੇ 4 ਨੌਜਵਾਨ ਮਜੀਠਾ ਰੋਡ ‘ਤੇ ਉਸ ਦੇ ਈ-ਰਿਕਸ਼ਾ ਸ਼ੋਰੂਮ ਵਿੱਚ ਆਏ ।

2 ਨੌਜਵਾਨ ਬਾਹਰ ਖੜੇ ਰਹੇ 2 ਅੰਦਰ ਆਏ,ਉਨ੍ਹਾਂ ਦੇ ਮੂੰਹ ਡੱਕੇ ਹੋਏ ਸਨ । ਪ੍ਰਵੀਣ ਨੇ ਕਿਹਾ ਜਦੋਂ ਉਸ ਨੇ ਨੌਜਵਾਨਾਂ ਤੋਂ ਪੁੱਛਿਆ ਕਿ ਉਨ੍ਹਾਂ ਨੇ ਕੀ ਲੈਣਾ ਹੈ ? ਤਾਂ ਨੌਜਵਾਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਕਿਸੇ ਤਰ੍ਹਾਂ ਗੋਲੀ ਤੋਂ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਗੋਲੀ ਮੋਢੇ ਦੇ ਨਜ਼ਦੀਕ ਲੱਗ ਗਈ । ਬਦਮਾਸ਼ਾਂ ਨੇ ਤਕਰੀਬਨ 10 ਫੁੱਟ ਤੋਂ ਗੋਲੀ ਚਲਾਈ ।

ਪ੍ਰਵੀਨ ਨੇ ਨੌਕਰ ਦੀ ਮਦਦ ਨਾਲ ਸ਼ੋਰ ਮਚਾਇਆ ਅਤੇ ਲੋਕ ਉਸ ਨੂੰ ਹਸਪਤਾਲ ਲੈਕੇ ਗਏ । ਪ੍ਰਵੀਣ ਨੇ ਕਿਹਾ ਕਿ ਉਹ ਕਾਰੋਬਾਰੀ ਹੈ । ਹਮਲਾ ਕਰਨ ਵਾਲੇ ਲੁੱਟ ਕਰਨ ਲਈ ਨਹੀਂ ਆਏ ਸਨ । ਉਹ ਸਿਰਫ਼ ਫਾਇਰਿੰਗ ਕਰਕੇ ਭੱਜ ਗਏ । ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਲਦ ਹਮਲਾਵਰਾਂ ਨੂੰ ਫੜਿਆ ਜਾਵੇਗਾ ।

ਕੌਮੀ ਭਗਵਾ ਸੈਨਾ ਦੇ ਪ੍ਰਧਾਨ ਪੰਕਜ ਦਵੇਸਰ ਨੇ ਕਿਹਾ ਕਿ ਪ੍ਰਸ਼ਾਸਨ ਹਿੰਦੂ ਆਗੂਆਂ ਤੋਂ ਸੁਰੱਖਿਆ ਵਾਰਸ ਲੈਣ ਦੀ ਗੱਲ ਕਹਿ ਰਿਹਾ ਸੀ । ਉਧਰ ਦੂਜੇ ਪਾਸੇ ਹਿੰਦੂ ਆਗੂਆਂ ‘ਤੇ ਗੋਲੀਆਂ ਚੱਲ ਰਹੀਆਂ ਹਨ । ਪੰਕਜ ਨੇ ਕਿਹਾ ਫਿਲਹਾਲ ਉਸ ਦੀ ਜਥੇਬੰਦੀ ਚੁੱਪ ਹੈ । ਇਸ ਮਾਮਲੇ ਵਿੱਚ ਜਾਂਚ ਪੁਲਿਸ ਕਰ ਰਹੀ ਹੈ । ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਹਮਲਾਵਰਾਂ ਨੂੰ ਜਲਦ ਫੜਿਆ ਜਾਵੇਗਾ । ਜੇਕਰ ਹਮਲਾਵਰ ਨਾ ਫੜੇ ਗਏ ਤਾਂ ਸੰਘਰਸ਼ ਹੋਵੇਗਾ ।