Punjab

ਮਹਾਨ ਦਰਵੇਸ ਭਗਤ ਪੂਰਨ ਸਿੰਘ ਜੀ ਦੀ ਮਨਾਈ ਜਾ ਰਹੀ ਬਰਸੀ, 5 ਅਗਸਤ ਤੱਕ ਚੱਲਣਗੇ ਪ੍ਰੋਗਰਾਮ

20ਵੀਂ ਸਦੀ ਦੇ ਮਹਾਨ ਦਰਵੇਸ, ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਭਗਤ ਪੂਰਨ ਸਿੰਘ (Bhagat Puran Singh) ਜੀ ਦੀ 32ਵੀਂ ਬਰਸੀ 31 ਜੁਲਾਈ ਤੋਂ 5 ਅਗਸਤ ਤੱਕ ਹਰ ਸਾਲ ਦੀ ਤਰ੍ਹਾਂ ਮਨਾਈ ਜਾ ਰਹੀ ਹੈ। ਇਸ ਵਾਰ ਉਨ੍ਹਾਂ ਦੀ ਬਰਸੀ ਮਾਨਾਵਾਲਾ ਬਰਾਂਚ ਅਤੇ ਸਰਕਾਰੀ ਮਾਡਰਨ ਬਰਾਂਚ ਬਟਾਲਾ ਰੋਡ ਵਿਖੇ ਸਰਧਾ ਨਾਲ ਮਨਾਈ ਜਾ ਰਹੀ ਹੈ। ਉਨ੍ਹਾਂ ਦੀ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਦੀਪ ਸਿੰਘ ਅਖੰਡ ਪਾਠ ਸੇਵਾ ਸੁਸਾਇਟੀ ਅਤੇ ਪਿੰਗਲਵਾੜੇ ਵੱਲੋਂ 20 ਜੁਲਾਈ ਤੋਂ ਸਹਿਜ ਪਾਠ ਰੱਖਿਆ ਹੋਇਆ ਹੈ, ਜਿਸ ਦਾ ਭੋਗ 5 ਅਗਸਤ ਨੂੰ ਪਵੇਗਾ। ਇਸ ਦੇ ਤਹਿਤ 1 ਅਗਸਤ ਨੂੰ 10 ਵਜੇਂ ਤੋਂ ਲੈ ਕੇ 1 ਵਜੇ ਤੱਕ ਮਾਨਾਵਾਲ ਬਰਾਂਚ ਵਿਖੇ ਖੂਨਦਾਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਤੋਂ ਬਾਅਦ 2 ਅਗਸਤ ਤੋਂ 10 ਵਜੇ ਤੋਂ 1: 50 ਵਜੇ ਤੱਕ ਸਰਕਾਰੀ ਸਕੂਲ ਬਟਾਲਾ ਰੋਡ ਵਿਖੇ ਸਿਆਸੀ ਅਤੇ ਸਮਾਜਿਕ ਦਮਨ ਅਤੇ ਇਸ ਦੇ ਵਿਰੁੱਧ ਸੰਘਰਸ ਦੇ ਮੁੱਦੇ ‘ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ।

3 ਅਗਸਤ ਨੂੰ 10:30 ਤੋਂ 12:30 ਵਜੇ ਤੱਕ ਗੁਰੂ ਰਾਮਦਾਸ ਹਸਪਤਾਲ ਵੱਲਾ ਹਸਪਤਾਲ ਵਿਖੇ ਲਵਾਰਿਸ ਮਰੀਜ਼ਾਂ ਲਈ ਵਾਰਡ ਦਾ ਉਦਘਾਟਨ ਕੀਤਾ ਜਾਵੇਗਾ। ਇਸ ਤੋਂ ਬਾਅਦ 4 ਅਗਸਤ ਨੂੰ 10 ਤੋਂ 2 ਵਜੇ ਤੱਕ ਪਿੰਗਲਵਾੜੇ ਦੇ ਸਾਰੇ ਸਕੂਲਾਂ ਅਤੇ ਇੰਸਟੀਚਿਊਟ ਦੇ ਵਿਦਿਆਰਥਿਆਂ ਵੱਲੋਂ ਸੱਭਿਆਚਾਰ ਪ੍ਰੋਗਰਾਮ ਅਤੇ ਪਿੰਗਲਵਾੜੇ ਦੇ ਸਾਰੇ ਮਰੀਜ਼ਾਂ ਅਤੇ ਸਕੂਲਾਂ ਬੱਚਿਆਂ ਵੱਲੋਂ ਆਪਣੀਆਂ ਬਣਾਇਆ ਗਈਆਂ ਚੀਜਾ ਦੀ ਮਾਡਰਨ ਕੈਂਪਸ ਸਕੂਲ ਬਟਾਲਾ ਰੋਡ ਵਿਖੇ ਪ੍ਰਦਰਸ਼ਨੀ ਲਗਾਈ ਜਾਵੇਗੀ।

5 ਅਗਸਤ ਨੂੰ ਸਹਿਜ ਪਾਠ ਦੇ ਭੋਗ ਉਪਰੰਤ ਮੁੱਖ ਦਫਤਰ ਤਹਿਸੀਲਪੁਰਾ ਨੇੜੇ ਬੱਸ ਸਟੈਂਡ ਅੰਮ੍ਰਿਤਸਰ ਵਿਖੇ ਗੁਰਬਾਣੀ ਕੀਰਤਨ ਦੇ ਨਾਲ-ਨਾਲ ਭਗਤ ਜੀ ਦੇ ਜੀਵਨ ‘ਤੇ ਵਿਚਾਰਾਂ ਹੋਣਗੀਆਂ।

ਇਹ ਵੀ ਪੜ੍ਹੋ –   ਪਿੰਡ ਦਾ ਵਿਵਾਦਿਤ ਮਤਾ ! ‘ਪ੍ਰਵਾਸੀ ਨੂੰ ਪੱਕੇ ਤੌਰ ‘ਤੇ ਨਹੀਂ ਰਹਿਣ ਦਿੱਤਾ ਜਾਵੇਗਾ,’ਅਧਾਰ ਤੇ ਵੋਟਰ ਕਾਰਡ ਨਹੀਂ ਬਣੇਗਾ’!