International Punjab

ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ! ਭਦੌੜ ਦੀ ਲੜਕੀ ਦਾ ਉਜੜਿਆ ਪਰਿਵਾਰ

ਬਿਊਰੋ ਰਿਪੋਰਟ –  ਪੰਜਾਬੀਆਂ ਦੀਆਂ ਜਿੱਥੇ ਵਿਦੇਸ਼ਾਂ ਤੋਂ ਚੰਗੀਆਂ ਖਬਰਾਂ ਵੀ ਆਉਂਦੀਆਂ ਹਨ ਉੱਥੇ ਹੀ ਮੰਦਭਾਗੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇਕ ਹੋਰ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿੱਥੇ ਕਸਬਾ ਭਦੌੜ ਦੀ ਰਹਿਣ ਵਾਲੀ ਲੜਕੀ ਦੀ ਮੌਤ ਹੋ ਗਈ। ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਲੜਕੀ ਦੇ ਪਰਿਵਾਰ ਵੱਲੋਂ ਲਾਸ਼ ਨੂੰ ਵਾਪਸ ਲਿਆਉਂਣ ਦੀ ਮੰਗ ਕੀਤੀ ਗਈ ਹੈ।

ਦੱਸ ਦੇਈਏ ਕਿ ਲੜਕੀ ਦੀ ਪਹਿਚਾਣ ਗੁਰਮੀਤ ਕੌਰ 23 ਸਾਲ ਪੁੱਤਰੀ ਪਰਮਜੀਤ ਸਿੰਘ ਵਾਸੀ ਭਦੌੜ ਵਜੋਂ ਹੋਈ ਹੈ। ਉਹ ਵਿਆਹੀ ਹੋਈ ਸੀ ਅਤੇ ਉਹ ਪਿਛਲੇ ਸਾਲ ਹੀ ਪੜ੍ਹਾਈ ਦੇ ਵੀਜ਼ੇ ‘ਤੇ ਕੈਨੇਡਾ ਗਈ ਸੀ।

ਇਹ ਵੀ ਪੜ੍ਹੋ –   ਕੇਜਰੀਵਾਲ ਦੇ ਪੀਏ ਨੂੰ ਮਿਲੀ ਜ਼ਮਾਨਤ! ਸਵਾਤੀ ਮਾਲੀਵਾਲ ਨੇ ਕੀਤੀ ਵੱਡੀ ਟਿੱਪਣੀ