India

ਕੂੜਾ ਚੁੱਕਣ ਵਾਲੇ ਦੇ ਹੱਥ ਲੱਗੇ 25 ਕਰੋੜ ਕੈਸ਼ !

ਬਿਉਰੋ ਰਿਪੋਰਟ : ਜੇਕਰ ਤੁਹਾਨੂੰ 25 ਕਰੋੜ ਰੁਪਏ ਨਾਲ ਭਰਿਆ ਹੋਇਆ ਬੈਗ ਮਿਲ ਜਾਵੇ ਤਾਂ ਤੁਹਾਡੇ ਮਨ ਵਿੱਚ ਇੱਕ ਵਾਰ ਤਾਂ ਲਾਲਚ ਜ਼ਰੂਰ ਆਵੇਗਾ । ਤੁਸੀਂ ਪੁਲਿਸ ਨੂੰ ਦੇਣ ਲਈ ਇੱਕ ਦੋ ਵਾਰ ਤਾਂ ਜ਼ਰੂਰ ਸੋਚੇਗੇ । ਪਰ ਗਰੀਬੀ ਦੀ ਜ਼ਿੰਦਗੀ ਜੀਉਣ ਵਾਲੇ ਇੱਕ ਸਫਾਈ ਮੁਲਾਜ਼ਮ ਦੇ ਹੱਥ ਜਦੋਂ ਇਹ ਬੈੱਗ ਲੱਗਿਆ ਤਾਂ ਉਸ ਨੇ ਇੱਕ ਵਾਰ ਵੀ ਨਹੀਂ ਸੋਚਿਆ ਬਿਨਾਂ ਲਾਲਚ ਦੇ ਉਸ ਨੇ ਫੌਰਨ ਪੁਲਿਸ ਦੇ ਹਵਾਲੇ ਕਰ ਦਿੱਤਾ ।

25 ਕਰੋੜ ਨਾਲ ਭਰਿਆ ਬੈਗ ਪੁਲਿਸ ਨੂੰ ਦੇਣ ਵਾਲਾ ਸ਼ਖਸ ਬੈਂਗਲੁਰੂ ਵਿੱਚ ਕੂੜਾ ਚੁੱਕ ਦਾ ਹੈ । ਉਸ ਨੂੰ 30 ਲੱਖ ਅਮਰੀਕੀ ਡਾਲਰ ਨਾਲ ਭਰਿਆ ਬੈਗ ਰੇਲਵੇ ਟਰੈਕ ‘ਤੇ ਪਇਆ ਹੋਇਆ ਮਿਲਿਆ । ਜਿਸ ਦੀ ਭਾਰਤੀ ਕਰੰਸੀ ਵਿੱਚ ਕੀਮਤ 25 ਕਰੋੜ ਹੈ । ਬੈਗ ‘ਤੇ ਇੱਕ ਲੈਟਰ ਹੈੱਡ ਸੀ ਜਿਸ ‘ਤੇ ਸੰਯੁਕਤ ਰਾਸ਼ਟਰ ਦੀ ਮੋਹਰ ਸੀ । ਉਸ ਸ਼ਖਸ ਨੇ ਬੈਗ ਪੁਲਿਸ ਨੂੰ ਸੌਂਪ ਦਿੱਤਾ ।

ਪੁਲਿਸ ਨੇ ਦੱਸਿਆ ਸੁਲੇਮਾਨ ਸ਼ੇਖ ਨੂੰ ਇੱਕ ਬੈਗ ਵਿੱਚ USA ਦੀ ਕਰੰਸੀ ਦੇ 23 ਬੰਡਲ ਮਿਲੇ ਸਨ । ਉਹ ਪੱਛਮੀ ਬੰਗਾਲ ਦੇ ਨਾਦਿਆ ਜ਼ਿਲ੍ਹੇ ਦਾ ਰਹਿਣ ਵਾਲਾ ਹੈ । ਸੁਲੇਮਾਨ ਰੋਜ਼ਾਨਾ ਵਾਂਗ ਬੈਗਲੁਰੂ ਦੇ ਨਾਗਵਾਰਾ ਰੇਲਵੇ ਸਟੇਸ਼ਨ ‘ਤੇ ਪਲਾਸਟਿਕ ਦੀਆਂ ਬੋਤਲਾਂ ਚੁੱਕ ਦਾ ਸੀ । ਉਸੇ ਕੂੜੇ ਦੇ ਢੇਰ ਤੋਂ ਉਸ ਨੂੰ ਇੱਕ ਕਾਲਾ ਬੈਗ ਮਿਲਿਆ । ਉਸ ਨੇ ਜਦੋਂ ਬੈਗ ਚੁੱਕਿਆ ਤਾਂ ਉਹ ਭਰਿਆ ਹੋਇਆ ਸੀ । ਸੁਲੇਮਾਨ ਨੇ ਜਦੋਂ ਬੈਗ ਖੋਲਿਆ ਤਾਂ ਉਸ ਵਿੱਚ ਅਮਰੀਕੀ ਕਰੰਸੀ ਦੇ 23 ਬੰਡਲ ਸਨ । ਸੁਲੇਮਾਨ ਉਹ ਬੈਗ ਲੈਕੇ ਘਰ ਚੱਲਾ ਗਿਆ ।

ਸੁਲੇਮਾਨ ਨੇ ਆਪਣੇ ਮਾਲਕ ਬੱਪਾ ਨੂੰ ਘਟਨਾ ਦੇ ਬਾਰੇ ਦੱਸਿਆ ਅਤੇ ਬੈਗ ਉਸ ਨੂੰ ਦੇ ਦਿੱਤਾ । ਬੈਗ ਵਿੱਚ ਅਮਰੀਕੀ ਕਰੰਸੀ ਅਤੇ UN ਦਾ ਲੈਟਰ ਹੈੱਡ ਵੇਖ ਕੇ ਬੱਪਾ ਵੀ ਹੈਰਾਨ ਹੋ ਗਿਆ । ਉਨ੍ਹਾਂ ਨੇ ਸਮਾਜ ਸੇਵੀ ਅਤੇ ਸਵਰਾਜ ਇੰਡੀਆ ਦੇ ਕੌਮੀ ਕਾਰਜਕਰਤਾ ਆਰ ਕਲੀਮਉਲਾ ਦੇ ਨਾਲ ਸੰਪਰਕ ਕੀਤਾ । ਫਿਰ ਉਹ ਸੁਲੇਮਾਨ ਨੂੰ ਬੈਂਗਲੁਰੂ ਦੇ ਕਮਿਸ਼ਨਰ ਬੀ ਦਿਆਨੰਦ ਦੇ ਕੋਲ ਲੈਕੇ ਗਏ । ਉਨ੍ਹਾਂ ਨੇ ਜਾਂਚ ਦੇ ਲਈ ਰਿਜ਼ਰਵ ਬੈਂਕ ਨੂੰ ਭੇਜਿਆ ।

ਪੁਲਿਸ ਬੈੱਗ ਵਿੱਚ ਮਿਲੇ ਡਾਲਰਾਂ ਦੀ ਜਾਂਚ ਕਰ ਰਹੀ ਹੈ ਉਸ ‘ਤੇ ਕੈਮੀਕਲ ਲੱਗਿਆ ਸੀ । ਉਹ ਬਲੈਕ ਡਾਲਰ ਸਕੈਮ ਦਾ ਹਿੱਸਾ ਹੋ ਸਕਦਾ ਹੈ । ਬੈਂਗਲੁਰੂ ਦੇ ਆਰਟੀ ਨਗਰ ਤੋਂ 12 ਅਕਤੂਬਰ ਦੀ ਰਾਤ ਨੂੰ ਇੱਕ ਘਰ ਦੇ ਬੈਡ ਦੇ ਹੇਠਾਂ ਤੋਂ 22 ਬਾਕਸ ਵਿੱਚ 42 ਕਰੋੜ ਦਾ ਕੈਸ਼ ਮਿਲਿਆ ਸੀ । ਇਹ ਸਾਬਕਾ ਮਹਿਰਾ ਕੌਂਸਲਰ ਦੇ ਪਤੀ ਤੋਂ ਬਰਾਮਦ ਹੋਈ ਸੀ ।