‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸਹੀ ਮਾਤਰਾ ਵਿਚ ਅਖਰੋਟ ਖਾਣ ਦੇ ਇਕ ਨਹੀਂ ਹਜਾਰ ਫਾਇਦੇ ਹੁੰਦੇ ਹਨ।ਸਿਹਤ ਦੇ ਲਈ ਫਾਈਦੇਮੰਦ ਕਿਹਾ ਜਾਣ ਵਾਲਾ ਅਖਰੋਟ ਛਾਤੀ ਦੇ ਕੈਂਸਰ ਨੂੰ ਵਧਣ ਤੋਂ ਰੋਕਦਾ ਹੈ ਅਤੇ ਇਸ ਤਕਲੀਫ ਨੂੰ ਜੜ੍ਹੋਂ ਖਤਮ ਕਰਨ ਲਈ ਵੀ ਇਹ ਲਾਭਕਾਰੀ ਹੁੰਦਾ ਹੈ।
ਸਿਹਤ ਮਾਹਿਰਾਂ ਦੀ ਮੰਨੀਏ ਤਾਂ ਚੂਹੇ ‘ਤੇ ਕੀਤੇ ਗਏ ਪ੍ਰਯੋਗ ‘ਚ ਪਤਾ ਲੱਗਿਆ ਹੈ ਕਿ ਅਖਰੋਟ ਖਾਣ ਨਾਲ ਛਾਤੀ ਦੇ ਕੈਂਸਰ ਦੇ ਵਧਣ ਦੀ ਗਤੀ ਘੱਟ ਜਾਂਦੀ ਹੈ ਅਤੇ ਇਸ ਦਾ ਖ਼ਤਰਾ ਵੀ ਘੱਟ ਹੁੰਦਾ ਹੈ।ਖੋਜ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਘੱਟ ਬੀਐਮਆਈ ਨਾਲ ਸਰੀਰ ‘ਚ ਮੌਜੂਦ ਵਿਟਾਮਿਨ ਡੀ ਦਾ ਚੰਗਾ ਪੱਧਰ ਛਾਤੀ ਦੇ ਕੈਂਸਰ ਤੋਂ ਬਚਾਉਂਦਾ ਹੈ।ਅਖਰੋਟ ਨਾਲ ਇਹ ਸੰਭਾਵਨਾ ਬਣੀ ਹੈ ਕਿ ਔਰਤਾਂ ਵਿਚ ਛਾਤੀ ਦਾ ਕੈਂਸਰ ਵਧਣ ਦੀ ਰਫਤਾਰ ਘੱਟੇਗੀ।
ਅਖਰੋਟ ਖਾਣ ਨਾਲ ਚੰਗੀ ਸਿਹਤ, ਚੰਗੀ ਯਾਦਾਸ਼ਤ, ਖੂਨ ਚ ਕੋਲੇਸਟ੍ਰੋਲ ਲੈਵਲ ਦਾ ਸੰਤੁਲਨ ਹੁੰਦਾ ਹੈ।ਅਖਰੋਟ ਨਾਲ ਅਸਥਮਾ, ਅਰਥਰਾਈਟਿਸ, ਚਮੜੀ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ। ਇਸ਼ ਤੋਂ ਇਲਾਵਾਅਖਰੋਟ ਵਿਚਲਾ ਓਮੇਗਾ-3 ਫੈਟੀ ਐਸਿਡ ਸਰੀਰ ਲਈ ਲਾਹੇਵੰਦ ਹੁੰਦਾ ਹੈ।ਜੇਕਰ ਅਖਰੋਟ ਭੁੰਨ ਕੇ ਖਾਈਏ ਤਾਂ ਖੰਘ ਹਟ ਜਾਂਦੀ ਹੈ ਤੇ ਅਖਰੋਟ ਨਾਲ ਗੋਡਿਆਂ ਦੇ ਦਰਦ ਤੋਂ ਵੀ ਛੁਟਕਾਰਾ ਮਿਲਦਾ ਹੈ।
ਸਿਹਤ ਮਾਹਿਰਾਂ ਦੀ ਮੰਨੀਏ ਤਾਂ…
ਅਖਰੋਟ ਖਾਣ ਦੇ ਫਾਇਦੇ ਅਨੇਕ, ਔਰਤਾਂ ਲਈ ਬੇਹੱਦ ਲਾਹੇਵੰਦ
ਅਖਰੋਟ ‘ਚ ਫਾਈਬਰ, ਵਿਟਾਮੀਨ ਬੀ, ਮੈਗਨੀਸ਼ਿਅਮ ਅਤੇ ਐਂਟੀ ਆਕਸੀਡੇਂਟ ਦੀ ਹੁੰਦੀ ਹੈ ਭਰਪੂਰ ਮਾਤਰਾ
ਅਖਰੋਟ ਵਿਚ ਓਮੇਗਾ-3 ਫੈਟੀ ਐਸਿਡ ਸਰੀਰ ਲਈ ਹੈ ਲਾਹੇਵੰਦ
ਅਖਰੋਟ ਨਾਲ ਨਹੀਂ ਲੱਗਦੀਆਂ ਅਸਥਮਾ, ਅਰਥਰਾਈਟਿਸ, ਚਮੜੀ ਰੋਗ, ਐਕਜ਼ੀਮਾਂ ਤੇ ਸੋਰਿਆਸਿਸ ਆਦਿ ਬਿਮਾਰੀਆਂ
ਅਖਰੋਟ ਖਾਣ ਨਾਲ ਸੁਧਰਦੀ ਹੈ ਪਾਚਨ, ਖ਼ੂਨ ‘ਚ ਕੋਲੇਸਟ੍ਰੋਲ ਲੈਵਲ ਨੂੰ ਕਰਦਾ ਹੈ ਘੱਟ
ਢਿੱਡ ਸਬੰਧੀ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ ਅਖਰੋਟ
ਅਖਰੋਟ ਦੇ ਸੇਵਨ ਨਾਲ ਪੇਟ ਦੇ ਕੀੜਿਆਂ ਤੋਂ ਮਿਲਦੀ ਹੈ ਨਿਜਾਤ
ਗਰਮ ਦੁੱਧ ਨਾਲ ਅਖਰੋਟ ਖਾਣ ਨਾਲ ਹੁੰਦਾ ਹੈ ਇਹ ਹੋਰ ਵੀ ਅਸਰਦਾਰ
ਅਖਰੋਟ ਦੀ ਗਿਰੀ ਨੂੰ ਭੁੰਨ ਕੇ ਖਾਣ ਨਾਲ ਖੰਘ ਤੋਂ ਮਿਲਦਾ ਹੈ ਛੁਟਕਾਰਾ
ਅਖਰੋਟ ਗੋਢਿਆਂ ਦੇ ਦਰਦ ਤੋਂ ਵੀ ਦਿੰਦਾ ਹੈ ਰਾਹਤ।
ਅਖਰੋਟ ਖਾਣ ਨਾਲ ਵਿਟਾਮਿਨ ਈ ਅਤੇ ਪ੍ਰੋਟੀਨ ਮਿਲਦੇ ਨੇ ਚੰਗੀ ਮਾਤਰਾ ‘ਚ