ਬੈਲਜੀਅਮ ਮੇਲਿਨੋਇਸ ਕੁੱਤਿਆਂ ਦੀ ਹੋਵੇਗੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਤੈਨਾਤੀ

‘ਦ ਖ਼ਾਲਸ ਬਿਊਰੋ : ਜੇਲ੍ਹ ਦੇ ਅੰਦਰੋਂ ਖ਼ ਤਰਨਾਕ ਗੈਂ ਗਸਟਰ ਆਪਣਾ ਨੈੱਟਵਰਕ ਚੱਲਾ ਰਹੇ ਹਨ। ਸਿੱਧੂ ਮੂਸੇਵਾਲਾ ਦੇ ਕਤ ਲ ਦੀ ਸਾਜਿਸ਼ ਵੀ ਜੇਲ੍ਹ ਦੇ ਅੰਦਰੋਂ ਫੋਨ ਦੇ ਜ਼ਰੀਏ ਰੱਚੀ ਗਈ ਸੀ। ਲਾਰੈਂਸ ਬਿਸ਼ਨੋਈ ਨੇ ਆਪਣੀ ਪੁੱਛ-ਗਿੱਛ ਵੀ ਇਸ ਦਾ ਖੁਲਾਸਾ ਵੀ ਕੀਤਾ ਸੀ। ਸਮੇਂ-ਸਮੇਂ ‘ਤੇ ਪ੍ਰਸ਼ਾਸਨ ਵੱਲੋਂ ਤਲਾਸ਼ੀ ਅਭਿਆਨ ਵੀ ਚਲਾਇਆ ਜਾਂਦਾ ਹੈ ਅਤੇ ਜੇਲ੍ਹਾਂ ਵਿੱਚ ਜੈਮਰ ਵੀ ਲੱਗੇ ਹਨ ਪਰ ਸਾਰੀਆਂ ਕੋਸ਼ਿਸ਼ਾਂ ਇਸ ਨੂੰ ਰੋਕਣ ਵਿੱਚ ਕਾਮਯਾਬ ਨਹੀਂ ਹੋ ਰਹੀਆਂ ਸਨ। ਇਸੇ ਲਈ ਗੈਂ ਗਸਟਰਾਂ ‘ਤੇ ਨਜ਼ਰ ਰੱਖਣ ਦੇ ਲਈ ਪੰਜਾਬ ਪੁਲਿਸ ਨੇ ਬੈਲਜੀਅਮ ਤੋਂ ਖ਼ਾਸ ਵਿਦੇਸ਼ੀ ਕੁੱਤੇ ਤੈਨਾਤ ਕਰਨ ਦਾ ਫੈਸਲਾ ਲਿਆ ਹੈ ਇਹ ਕੁੱਤੇ ਗੈਂਗਸਟਰਾਂ ਤੋਂ 2 ਕਦਮ ਅੱਗੇ ਹਨ।

Belgian Malinois ਕੁੱਤਿਆਂ ਦੀ ਤੈਨਾਤੀ

Belgian Malinois ਨਸਲ ਦੇ ਕੁੱਤੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਤੈਨਾਤ ਕੀਤੇ ਜਾਣਗੇ, ਇਸ ਨਸਲ ਦੇ ਕੁੱਤੇ ਅਮਰੀਕਾ ਦੇ ਰਾਸ਼ਟਰਪਤੀ ਦੀ ਸੁਰੱਖਿਆ,ਫੌਜ ਅਤੇ ਪੁਲਿਸ ਵਿੱਚ ਤੈਨਾਤ ਹਨ। ਇੰਨਾਂ ਕੁੱਤਿਆਂ ਦੀ ਸੁੰਗਣ ਦੀ ਸ਼ਕਤੀ ਵੱਧ ਹੋਣ ਦੀ ਵਜ੍ਹਾ ਕਰਕੇ ਇੰਨਾਂ ਨੂੰ ਸਰਚ ਆਪਰੇਸ਼ਨ ਵਿੱਚ ਵਰਤਿਆਂ ਜਾਂਦਾ ਹੈ। Belgian Malinois ਨਸਲ ਦੇ ਕੁੱਤੇ ਜ਼ਮੀਨ ਵਿੱਚ 2 ਮੀਟਰ ਅੰਦਰ ਦੱਬੇ ਮੋਬਾਈਲ ਫੋਨ ਨੂੰ ਸੁੰਗ ਕੇ ਬਾਹਰ ਕੱਢ ਸਕਦੇ ਹਨ।

ਵਾਰਦਾਤ ਦੇ 24 ਘੰਟੇ ਦੇ ਅੰਦਰ ਐਕਟਿਵ

24 ਘੰਟੇ ਪਹਿਲਾਂ ਜੇਕਰ ਕੋਈ ਵਿਅਕਤੀ ਜਾਂ ਫਿਰ ਚੀਜ਼ ਕਿਸੇ ਥਾਂ ਤੋਂ ਗੁਜ਼ਰੀ ਹੋਵੇਗੀ ਤਾਂ Belgian Malinois ਕੁੱਤਾ ਇਸ ਦਾ ਪਤਾ ਲੱਗਾ ਸਕਦਾ ਹੈ। ਇਸ ਕੁੱਤੇ ਦੇ ਕੰਨ ਹਮੇਸ਼ਾ ਖੜੇ ਰਹਿੰਦੇ ਹਨ ਅਤੇ ਇਹ ਆਲੇ-ਦੁਆਲੇ ਹੋਣ ਵਾਲੀ ਚੀਜ਼ਾਂ ‘ਤੇ ਨਜ਼ਰ ਰੱਖ ਦਾ ਹੈ,Belgian Malinois ਦੇ ਆਉਣ ਤੋਂ ਬਾਅਦ ਜੇਲ੍ਹਾਂ ਵਿੱਚ ਨਸ਼ਾ ਅਤੇ ਮੋਬਾਈਲ ਲਭਣਾ ਅਸਾਨ ਹੋਵੇਗਾ।