Punjab

ਬਹਿਬਲ ਕਲਾਂ ਗੋ ਲੀ ਕਾਂ ਡ ਪੀੜ ਤਾਂ ਨੇ ਹਾਈਵੇਅ ਤੋਂ ਚੁੱਕਿਆ ਧਰ ਨਾ

‘ਦ ਖ਼ਾਲਸ ਬਿਊਰੋ : ਬਹਿਬਲ ਕਲਾਂ ਗੋ ਲੀ ਕਾਂ ਡ ਦੇ ਪੀੜਤਾਂ ਨੇ ਇਨਸਾਫ਼ ਲੈਣ ਲਈ ਵਿੱਚ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਜੋ ਧਰਨਾ ਲਾਇਆ ਸੀ,ਉਹ ਦੇਰ ਰਾਤ ਵਾਪਸ ਲੈ ਲਿਆ ਹੈ।ਹਾਲਾਕਿ ਇਹ ਧ ਰਨਾ ਪੁਰਾਣੀ ਥਾਂ ‘ਤੇ ਜਾਰੀ ਰਹੇਗਾ ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ ਤੇ ਪੁਲਿ ਸ ਫ਼ਾਇ ਰਿੰਗ ਵਿੱਚ ਮਾਰੇ ਗਏ ਦੋ ਸਿੱਖ ਧਰ ਨਾ ਕਾਰੀਆਂ ਦੇ ਪਰਿਵਾਰਾਂ ਨੇ ਤੇ ਸਿੱਖ ਜਥੇਬੰਦੀਆਂ ਨੇ ਇਨਸਾਫ਼ ਨਾ ਮਿਲਣ ਕਾਰਨ ਕੌਮੀ ਮਾਰਗ ’ਤੇ ਜਾਮ ਲਾ ਦਿੱਤਾ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮਾਮਲਾ ਸੂਬਾ ਸਰਕਾਰ ਤੱਕ ਪੁੱਜਣ ‘ਤੇ ਮੁੱਖ ਮੰਤਰੀ ਪੰਜਾਬ ਨੇ ਸਰਕਾਰੀ ਵਕੀਲਾਂ ਦੇ ਵਫ਼ਦ ਨੂੰ ਧਰਨੇ ਵਾਲੀ ਥਾਂ ਭੇਜਿਆ, ਜਿਨ੍ਹਾਂ ਨੇ 3 ਦਿਨਾਂ ਵਿੱਚ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ । ਜਿਸ ਤੋਂ ਬਾਅਦ ਪੀ ੜਤਾਂ ਨੇ ਹਾਈਵੇਅ ਤੋਂ ਧਰਨਾ ਤਾਂ ਹਟਾ ਲਿਆ ਪਰ ਪੁਰਾਣੀ ਥਾਂ ‘ਤੇ ਫ਼ੇਰ ਤੋਂ ਧਰ ਨਾ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ।
ਕਈ ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅ ਦਬੀ ਦੇ ਵਿਰੋਧ ਵਿੱਚ ਸਿੱਖ ਸੰਗਤ ਨੇ ਬਹਿਬਲ ਕਲਾਂ ਵਿੱਚ ਸ਼ਾਂਤਮਈ ਧਰ ਨਾ ਦਿੱਤਾ ਸੀ । ਜਿਸ ਤੇ ਪੁ ਲਿਸ ਨੇ ਬਿਨਾਂ ਭੜ ਕਾਹਟ ਤੋਂ ਗੋ ਲੀ ਚਲਾ ਦਿੱਤੀ ਸੀ। ਜਿਸ ਵਿੱਚ ਦੋ ਵਿਅਕਤੀਆਂ ਦੀ ਮੌ ਤ ਹੋ ਗਈ ਸੀ, ਜਿਹਨਾਂ ਦੇ ਪਰਿਵਾਰ 6 ਸਾਲ ਤੋਂ ਇਨਸਾਫ ਦੀ ਉਡੀਕ ਕਰ ਰਹੇ ਹਨ । ਪੁਲੀਸ ਨੇ ਇਸ ਮਾਮਲੇ ਵਿੱਚ ਸਾਬਕਾ ਡੀਜੀਪੀ ਸਮੇਤ ਕੁਝ ਹੋਰ ਪੁਲੀਸ ਅਧਿਕਾਰੀਆਂ ਨੂੰ ਮੁਲਜ਼ਮ ਤਾਂ ਬਣਾਇਆ ਪਰ ਅੱਜ ਤੱਕ ਕਿਸੇ ਖ਼ਿਲਾ ਫ਼ ਕੋਈ ਠੋਸ ਕਾਰਵਾਈ ਨਹੀਂ ਹੋਈ ਹੈ।