Punjab

ਬਹਿਬਲ ਕਲਾ ਗੋਲੀਕਾਂਡ ਦੀ ਰਿਪੋਰਟ ਜਨਤਕ-ਪੜ੍ਹੋ ਅਕਾਲੀ ਵਿਧਾਇਕ ਨੇ ਉਸ ਰਾਤ 157 ਵਾਰ ਕੀਤੀ ਸੀ ਫੋਨ ‘ਤੇ ਗੱਲ, ਜਾਂਚ ਰਿਪੋਰਟ ‘ਚ ਖੁਲਾਸਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਕੋਟਕਪੁਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਦੀ ਜਾਂਚ ਰਿਪੋਰਟ ਵਿੱਚ ਕੋਟਕਪੁਰਾ ਗੋਲੀਕਾਂਡ ਵਿੱਚ ਕੋਟਕਪੁਰਾ ਤੋਂ ਤਤਕਾਲੀ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਸਿੱਧੀ ਸ਼ਮੂਲੀਅਤ ਹੋਣ ਦਾ ਖੁਲਾਸਾ ਹੋਇਆ ਹੈ। ਐੱਸਆਈਟੀ ਦੀ ਜਾਂਚ ਰਿਪੋਰਟ ਵਿੱਚ ਮਨਤਾਰ ਬਰਾੜ ਨੂੰ ਮੁਲਜ਼ਮ ਨੰਬਰ ਤਿੰਨ ਵਜੋਂ ਨਾਮਜ਼ਦ ਕੀਤਾ ਗਿਆ ਹੈ। ਐੱਸਆਈਟੀ ਜਾਂਚ ਰਿਪੋਰਟ ਵਿੱਚ ਵਿਧਾਇਕ ਮਨਤਾਰ ਸਿੰਘ ਬਰਾੜ ਬਾਰੇ ਉਸ ਵੱਲੋਂ 13 ਅਤੇ 14 ਅਕਤੂਬਰ, 2015 ਦੀ ਦਰਮਿਆਨੀ ਰਾਤ ਨੂੰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਫੋਨ ‘ਤੇ ਗੱਲਬਾਤ ਕਰਨ ਦਾ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਨਤਾਰ ਬਰਾੜ ਨੇ ਮੁੱਖ ਮੰਤਰੀ ਨਾਲ ਫੋਨ ‘ਤੇ ਗੱਲਬਾਤ ਕਰਕੇ ਭੀੜ ਜਾਂ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਹਟਾਉਣ ਲਈ ਕਿਹਾ ਸੀ। ਮਨਤਾਰ ਬਰਾੜ ਨੇ 13 ਅਕਤੂਬਰ 2015 ਦੀ ਸ਼ਾਮ 8 ਵਜੇ ਤੋਂ ਲੈ ਕੇ 14 ਅਕਤੂਬਰ ਦੇ ਸਵੇਰੇ 11 ਵਜੇ ਤੱਕ 157 ਵਾਰ ਫੋਨ ਕੀਤੇ ਅਤੇ ਰਿਸੀਵ (receive) ਕੀਤੇ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇੱਕ ਸਾਜਿਸ਼ ਦੇ ਤਹਿਤ ਮਨਤਾਰ ਬਰਾੜ ਇਸ ਘਟਨਾ ਵਿੱਚ ਸਿੱਧੇ ਤੌਰ ‘ਤੇ ਸ਼ਾਮਿਲ ਹੋਏ ਸਨ ਅਤੇ ਉਹ ਉਸ ਸਮੇਂ ਲਗਾਤਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਸੰਪਰਕ ਵਿੱਚ ਸਨ। ਇਸ ‘ਤੇ ਮਨਤਾਰ ਬਰਾੜ ਨੂੰ ਸਵਾਲ ਵੀ ਪੁੱਛੇ ਗਏ ਸਨ, ਜਿਸ ‘ਤੇ ਬਰਾੜ ਨੇ ਕਿਹਾ ਕਿ ਜਿਸਦੇ ਹਲਕੇ ਦੇ ਵਿੱਚ ਇਸ ਤਰ੍ਹਾਂ ਦਾ ਚਿੰਤਾਜਨਕ ਮਾਹੌਲ ਹੋਵੇ, ਤਾਂ ਉਸ ਵਿਧਾਇਕ ਨੇ ਮੁੱਖ ਮੰਤਰੀ ਨਾਲ ਗੱਲ ਕਰਨੀ ਹੀ ਹੁੰਦੀ ਹੈ।

14 ਅਪ੍ਰੈਲ 2017 ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ ਸੀ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਿਟਾਇਰ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿੱਚ ਇਹ ਕਮਿਸ਼ਨ ਬਣਾਇਆ ਗਿਆ ਸੀ। 30 ਜੂਨ, 2018 ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਪੇਸ਼ ਕੀਤੀ। 24 ਅਗਸਤ ਨੂੰ ਪੰਜਾਬ ਸਰਕਾਰ ਨੇ ਉਹ ਰਿਪੋਰਟ ਲਈ। 10 ਸਤੰਬਰ, 2018 ਨੂੰ ਇਸ ਮਾਮਲੇ ਲਈ ਐੱਸਆਈਟੀ ਬਣਾਈ ਗਈ, ਜਿਸ ਵਿੱਚ ਪੰਜ ਮੈਂਬਰ ਸ਼ਾਮਿਲ ਸਨ। ਇਹਨਾਂ ਪੰਜ ਮੈਂਬਰਾਂ ਦੇ ਨਾਂ ਹਨ,

  • ਏਡੀਜੀਪੀ ਪ੍ਰਬੋਧ ਕੁਮਾਰ
  • ਆਈਜੀ ਅਰੁਣ ਪਾਲ ਸਿੰਘ
  • ਆਈ ਕੁੰਵਰ ਵਿਜੇ ਪ੍ਰਤਾਪ ਸਿੰਘ
  • ਐੱਐੱਸਪੀ ਸਤਿੰਦਰ ਸਿੰਘ
  • ਐੱਸਪੀ ਭੁਪਿੰਦਰ ਸਿੰਘ