ਬਿਉਰੋ ਰਿਪੋਰਟ – ਕੇਂਦਰੀ ਬਜਟ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਦਿੱਲੀ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਐੱਮਪੀ ਡਾਕਟਰ ਅਮਰ ਸਿੰਘ ਨਾਲ ਮੀਟਿੰਗ ਕੀਤੀ ਹੈ। ਮੀਟਿੰਗ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਮੌਜੂਦ ਸਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਉਹ ਪਾਰਲੀਮੈਂਟ ਵਿੱਚ ਸੁਵਾਮੀਨਾਥਨ ਰਿਪੋਰਟ ਦੇ C2+50% ਦੇ ਫਾਰਮੂਲੇ ਨੂੰ ਲਾਗੂ ਕਰਵਾਉਣ ਦੇ ਲਈ ਲੋਕ ਸਭਾ ਵਿੱਚ ਅਵਾਜ਼ ਚੁੱਕਣ। ਵੜਿੰਗ ਨੇ ਕਿਸਾਨ ਆਗੂਆਂ ਨਾਲ ਫੋਟੋ ਸਾਂਝੀ ਕਰਦੇ ਹੋਏ ਵਾਅਦਾ ਕੀਤਾ ਹੈ ਕਿ ਉਹ ਕਿਸਾਨਾਂ ਦੀ ਅਵਾਜ਼ ਪਾਰਲੀਮੈਂਟ ਵਿੱਚ ਜ਼ਰੂਰ ਚੁੱਕਣਗੇ ।
ਇਸ ਤੋਂ ਪਹਿਲਾਂ ਕਾਂਗਰਸ ਦੇ ਰਾਜ ਸਭਾ ਤੋਂ ਐੱਮਪੀ ਅਤੇ ਕੌਮੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਸਾਨਾਂ ਨੂੰ ਲੈ ਕੇ ਕੁਝ ਮੰਗਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਸਾਹਮਣੇ ਰੱਖੀਆਂ ਹਨ । ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ X ‘ਤੇ ਸਾਂਝੀ ਕਰਦੇ ਹੋਏ ਲਿਖਿਆ ‘ਕਿ ਬਜਟ ਵਿੱਚ ਕਿਸਾਨ ਕਲਿਆਣ ਦੇ ਲਈ ਤਿੰਨ ਅਹਿਮ ਐਲਾਨ ਦੀ ਜ਼ਰੂਰਤ ਹੈ, ਜਿਸ ਵਿੱਚ MSP ਨੂੰ ਕਾਨੂੰਨੀ ਦਰਜਾ ਮਿਲੇ। ਸਵਾਮੀਨਾਥਨਰ ਫਾਰਮੂਲੇ ਦੇ ਅਧਾਰ ਤੇ MSP ਤੈਅ ਹੋਵੇ, ਕਿਸਾਨਾਂ ਦਾ ਕਰਜ਼ਾ ਦਾ ਮੁਆਫ ਹੋਵੇ’। ਇਸ ਤੇ ਪੰਜਾਬ ਦੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਦਾ ਵੀ ਬਿਆਨ ਸਾਹਮਣੇ ਆਇਆ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਜੈਰਾਮ ਰਮੇਸ਼ ਦੀਆਂ ਇੰਨਾਂ ਮੰਗਾਂ ਦੀ ਹਮਾਇਤ ਕਰਦੇ ਹੋਏ ਲਿਖਿਆ ਕਿ ‘ਕਾਂਗਰਸ ਜਰਨਲ ਸਕੱਤਰ ਨੇ ਜਿਹੜੇ ਕਿਸਾਨਾਂ ਨੂੰ ਲੈ ਕੇ ਤਿੰਨ ਮੁੱਦੇ ਚੁੱਕੇ ਹਨ ਉਸ ਦੀ ਬਹੁਤ ਜ਼ਰੂਰਤ ਹੈ। ਮੇਰਾ ਇੰਨਾਂ ਤਿੰਨ ਮੰਗਾਂ ਨੂੰ ਪੂਰੀ ਹਮਾਇਤ ਹੈ।
ਇਹ ਵੀ ਪੜ੍ਹੋ – ਬੁਲੇਟ ‘ਤੇ ਸਟੰਟ ਕਰਨ ਵਾਲਾ ਨੌਜਵਾਨ ਕੌਣ ਹੈ? ਪੁਲਿਸ ਕਰ ਰਹੀ ਹੈ ਤਲਾਸ਼!