Lok Sabha Election 2024 Punjab

ਪ੍ਰਧਾਨ ਮੰਤਰੀ ਦੀ ਹੁਸ਼ਿਆਰਪੁਰ ਰੈਲੀ ਤੋਂ ਪਹਿਲਾਂ ਛੱਡਿਆ ਪਾਣੀ, ਪ੍ਰਸਾਸ਼ਨ ਵੱਲੋਂ ਜਾਂਚ ਸ਼ੁਰੂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਸਬੰਧੀ ਇਕ ਵਾਰ ਫਿਰ ਸਵਾਲ ਖੜੇ ਹੋਏ ਹਨ। ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਅੱਜ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਵੱਲੋਂ ਹੁਸ਼ਿਆਰਪੁਰ (Hoshiarpur) ਵਿੱਚ ਰੈਲੀ ਕੀਤੀ ਜਾਣੀ ਸੀ। ਹੁਸ਼ਿਆਰਪੁਰ ਦੇ ਹੈਲੀਪੈਡ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਤਰਨ ਤੋਂ ਪਹਿਲਾਂ ਹੀ ਕਿਸੇ ਨੇ ਨਹਿਰੀ ਪਾਣੀ ਛੱਡ ਦਿੱਤਾ। ਜਿਸ ਕਾਰਨ ਆਸਪਾਸ ਦੇ ਇਲਾਕਿਆਂ ਵਿੱਚ ਪਾਣੀ ਭਰ ਗਿਆ। ਪਾਣੀ ਉਸ ਹੈਲੀਪੈਡ ਵੱਲ ਵਧ ਰਿਹਾ ਸੀ ਜਿੱਥੇ ਪ੍ਰਧਾਨ ਮੰਤਰੀ ਮੋਦੀ ਦਾ ਹੈਲੀਕਾਪਟਰ ਉਤਰਨਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਹੀ ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ।

ਲੋਕਾਂ ਵੱਲੋਂ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦੇਣ ਤੋਂ ਬਾਅਦ ਅਧਿਕਾਰੀਆਂ ਵਿੱਚ ਦਹਿਸ਼ਤ ਫੈਲ ਗਈ। ਉਨ੍ਹਾਂ ਤੁਰੰਤ ਨਹਿਰ ਦੇ ਗੇਟ ’ਤੇ ਪਹੁੰਚ ਕੇ ਇਸ ਨੂੰ ਬੰਦ ਕਰ ਦਿੱਤਾ। ਇਸ ਤੋਂ ਬਾਅਦ ਜੇਸੀਬੀ ਬੁਲਾਈ ਗਈ ਅਤੇ ਟੋਆ ਪੁੱਟ ਕੇ ਹੈਲੀਪੈਡ ਵੱਲ ਵਗਦੇ ਪਾਣੀ ਨੂੰ ਰੋਕਿਆ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹੈਲੀਪੈਡ ਤੋਂ 2 ਕਿਲੋਮੀਟਰ ਪਿੱਛੇ ਪਾਣੀ ਨੂੰ ਰੋਕਣ ਦਾ ਪ੍ਰਬੰਧ ਕੀਤਾ। ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਹ ਕਿਸੇ ਦੀ ਸ਼ਰਾਰਤ ਸੀ ਜਾਂ ਪ੍ਰਧਾਨ ਮੰਤਰੀ ਲਈ ਬਣਾਏ ਗਏ ਹੈਲੀਪੈਡ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼।

ਇਸ ਸਬੰਧੀ ਹੁਸ਼ਿਆਰਪੁਰ ਦੀ ਡੀਸੀ ਕੋਮਲ ਮਿੱਤਲ ਨੇ ਨਹਿਰੀ ਵਿਭਾਗ ਤੋਂ ਰਿਪੋਰਟ ਤਲਬ ਕੀਤੀ ਹੈ। ਉਨ੍ਹਾਂ ਤੋਂ ਪੁੱਛਿਆ ਗਿਆ ਹੈ ਕਿ ਇਹ ਪਾਣੀ ਕਿਸ ਨੇ ਛੱਡਿਆ ਅਤੇ ਪ੍ਰਧਾਨ ਮੰਤਰੀ ਦੀ ਰੈਲੀ ਹੋਣ ਦੇ ਬਾਵਜੂਦ ਕਿਉਂ।

ਦੱਸ ਦੇਈਏ ਕਿ ਰੈਲੀ ਵਾਲੀ ਜਗ੍ਹਾ ਨਹਿਰ ਤੋਂ ਕੇਵਲ 3 ਕਿਲੋਮੀਟਰ ਹੀ ਦੂਰ ਸੀ। ਉਸ ਜਗ੍ਹਾ ਤੋਂ 3 ਕਿਲੋਮੀਟਰ ਦੂਰ ਬੱਸੀ ਗੁਲਾਮ ਹੁਸੈਨ ਕੰਡੀਕਨਾਲ ਨਹਿਰ ਨਿਕਲਦੀ ਹੈ। ਪੀਐਮ ਦੇ ਹੈਲੀਕਾਪਟਰ ਨੂੰ ਲੈਂਡ ਕਰਨ ਲਈ ਨਹਿਰ ਦੇ ਕੋਲ ਹੈਲੀਪੈਡ ਬਣਾਇਆ ਗਿਆ ਸੀ।

ਪ੍ਰਧਾਨ ਮੰਤਰੀ ਦੇ ਆਉਣ ਤੋਂ ਕੁਝ ਦੇਰ ਪਹਿਲਾਂ ਕਿਸੇ ਨੇ ਨਹਿਰ ਦਾ ਗੇਟ ਵਾਲਵ ਖੋਲ੍ਹ ਦਿੱਤਾ। ਜਿਸ ਕਾਰਨ ਨਹਿਰ ਦਾ ਪਾਣੀ ਤੇਜ਼ ਰਫ਼ਤਾਰ ਨਾਲ ਵਹਿਣ ਲੱਗ ਪਿਆ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦਾਖ਼ਲ ਹੋ ਗਿਆ। ਸੜਕ ‘ਤੇ ਵੀ ਪਾਣੀ ਖੜ੍ਹਾ ਸੀ।

ਇਸ ਦੀ ਪ੍ਰਸਾਸ਼ਨ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਹ ਕਿਸ ਨੇ ਕੀਤਾ ਹੈ। ਪ੍ਰਸਾਸ਼ਨ ਵੱਲੋਂ ਇਸ ਨੂੰ ਦੇਖਿਆ ਜਾ ਰਿਹਾ ਹੈ ਕਿ ਇਸ ਕਿਸੇ ਦੀ ਸ਼ਰਾਰਤ ਹੈ ਜਾ ਇਹ ਸਭ ਆਪਣੇ ਆਪ ਹੋਇਆ ਹੈ।

ਇਹ ਵੀ ਪੜ੍ਹੋ –  ਜੰਮੂ-ਕਸ਼ਮੀਰ ‘ਚ ਫੌਜ ‘ਤੇ ਪੁਲਿਸ ਹੋਈ ਆਹਮੋ ਸਾਹਮਣੇ, ਮਾਮਲਾ ਦਰਜ