Punjab

ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਵੱਡਾ ਉਲਟ ਫੇਰ !

ਬਿਊਰੋ ਰਿਪੋਰਟ : ਜਲੰਧਰ ਲੋਕਸਭਾ ਦੀ ਜ਼ਿਮਨੀ ਚੋਣਾਂ ਵਿੱਚ ਈਸਾਰੀ ਭਾਈਚਾਰੇ ਦੀ ਐਂਟਰੀ ਨੇ ਸਿਆਸੀ ਸਮੀਕਰਨ ਨੂੰ ਹਿੱਲਾ ਦਿੱਤਾ ਹੈ । ਕਾਂਗਰਸ,ਬੀਜੇਪੀ,ਆਮ ਆਦਮੀ ਅਤੇ ਅਕਾਲੀ ਦਲ ਨੂੰ ਚੁਣੌਤੀ ਦੇਣ ਦੇ ਲਈ ਹੁਣ ਈਸਾਰੀ ਭਾਈਚਾਰੇ ਵੱਲੋਂ ਯੂਨਾਇਟਿਡ ਪੰਜਾਬ ਪਾਰਟੀ ਬਣਾਈ ਗਈ ਹੈ । ਪਾਰਟੀ ਬਣਾਉਣ ਦਾ ਐਲਾਨ ਕ੍ਰਿਸ਼ਚਨ ਕੰਮਯੁਨਿਟੀ ਪ੍ਰਬੰਧਕ ਕਮੇਟੀ ਦੇ ਮੁਖੀ ਹਰਪ੍ਰੀਤ ਦਿਓਲ ਨੇ ਕੀਤਾ ਹੈ । ਦਿਓਲ ਨੇ ਕਿਹਾ ਪਾਰਟੀ ਦੀ ਕਮਾਨ ਐਲਬਰਟ ਦੁਆ ਦੇ ਕੋਲ ਰਹੇ ਹਨ। ਉਨ੍ਹਾਂ ਨੇ ਕਿਹਾ ਮੈਂ ਸਿਆਸਤ ਵਿੱਚ ਨਹੀਂ ਆਵਾਂਗਾ ਉਹ ਧਰਮ ਦੇ ਖੇਤਰ ਵਿੱਚ ਕੰਮ ਕਰਦੇ ਰਹਿਣਗੇ। ਹਰਪ੍ਰੀਤ ਦਿਓਲ ਨੇ ਦੱਸਿਆ ਕਿ 35 ਕੋਸਟਲ ਕ੍ਰਿਸ਼ਚਨ ਕੰਮਯੁਨਿਟੀ ਨੇ ਪਾਰਟੀ ਬਣਾਉਣ ਦਾ ਫੈਸਲਾ ਲਿਆ ਹੈ ।

ਇਸ ਤਰ੍ਹਾਂ ਵਿਗਾੜੇਗਾ ਸਿਆਸੀ ਸਮੀਕਰਨ

ਜਲੰਧਰ ਲੋਕਸਭਾ ਹਲਕੇ ਵਿੱਚ ਹੀ ਨਹੀਂ ਬਲਕਿ ਪੂਰੇ ਪੰਜਾਬ ਵਿੱਚ SC ਦਾ ਵੋਟ ਬੈਂਕ ਸਭ ਤੋਂ ਵੱਡਾ ਹੈ । ਪੰਜਾਬ ਦੀ ਕੁੱਲ ਆਬਾਦੀ ਦਾ ਤਕਰੀਬਨ 32 ਫੀਸਦੀ ਹਿੱਸਾ SC ਸਮਾਜ ਹੈ। ਸੂਬੇ ਦੀ SC ਆਬਾਦੀ ਵਿੱਚੋਂ 60 ਫੀਸਦੀ ਮਜਹਬੀ ਸਿੱਖ ਹਨ ਅਤੇ 40 ਫੀਸਦੀ ਹਿੰਦੂ ਹਨ,ਇੰਨਾਂ ਵਿੱਚੋ ਜ਼ਿਆਦਾਤਰ ਇਸਾਈ ਬਣ ਚੁੱਕੇ ਹਨ ,ਜੇਕਰ ਇਹ ਭਾਈਚਾਰਾ ਇੱਕ ਪਾਸੇ ਚੱਲਾ ਜਾਵੇ ਤਾਂ ਸਿਆਸੀ ਖੇਡ ਵਿਗਾੜ ਸਕਦਾ ਹੈ । ਜਲੰਧਰ ਲੋਕਸਭਾ ਹਲਕਾ ਪਹਿਲਾਂ ਹੀ SC ਰਿਜ਼ਰਵ ਹੈ,ਜੇਕਰ ਈਸਾਰੀ ਭਾਈਚਾਰੇ ਵਿੱਚ ਥੋੜ੍ਹੀ ਬਹੁਤ ਵੀ ਹਲਚਲ ਹੁੰਦੀ ਹੈ ਤਾਂ ਸਿਆਸੀ ਪਾਰਟੀ ਦਾ ਖੇਡ ਵਿਗੜ ਸਕਦਾ ਹੈ, ਜਲੰਧਰ ਵਿੱਚ ਵੀ ਵੱਡੀ ਗਿਣਤੀ ਵਿੱਚ SC ਭਾਈਚਾਰਾ ਈਸਾਰੀ ਬਣ ਚੁੱਕਿਆ ਹੈ। ਉਧਰ ਬੀਜੇਪੀ ਨੇ ਈਸਾਰੀ ਭਾਈਚਾਰੇ ਦੇ ਇਸ ਫੈਸਲੇ ਨੂੰ ਲੈਕੇ SGPC ਨੂੰ ਘੇਰਿਆ ਹੈ।

RP ਸਿੰਘ ਨੇ ਚੁੱਕੇ ਸਵਾਲ

ਦਿੱਲੀ ਵਿੱਚ ਬੀਜੇਪੀ ਦੇ ਬੁਲਾਰੇ ਆਰ.ਪੀ ਸਿੰਘ ਨੇ ਕਿਹਾ SGPC ਨੇ ਹੁਣ ਤੱਕ ਮਿਸ਼ਨਰੀਆਂ ਵੱਲੋਂ ਸਿੱਖਾਂ ਨੂੰ ਈਸਾਰੀ ਬਣਾਉਣ ਬਾਰੇ ਆਵਾਜ਼ ਨਹੀਂ ਚੁੱਕੀ ਹੈ, ਹੁਣ ਤੱਕ ਕਿੰਨੇ ਸਿੱਖਾਂ ਦੀ ਘਰ ਵਾਪਸੀ ਕਰਵਾਈ ਗਈ ਹੈ, ਜਦਕਿ RSS ਨੇ ਹੁਣ ਤੱਕ ਵੱਡੀ ਗਿਣਤੀ ਵਿੱਚ ਈਸਾਰੀ ਬਣੇ ਲੋਕਾਂ ਦੀ ਘਰ ਵਾਪਸੀ ਕਰਵਾਈ ਹੈ ।

ਇਸ ਵਜ੍ਹਾ ਨਾਲ ਸਿਆਸੀ ਪਾਰਟੀ ਬਣਾਉਣ ਦਾ ਫੈਸਲਾ

ਪ੍ਰੋਫੇਟ ਹਰਪ੍ਰੀਤ ਨੇ ਕਿਹਾ ਕਿ ਕਈ ਕਾਰਨਾਂ ਦੀ ਵਜ੍ਹਾ ਕਰਕੇ 35 ਕੋਸਟਲ ਕ੍ਰਿਸ਼ਚਨ ਕੰਮਯੁਨਿਟੀ ਪ੍ਰਬੰਧਕ ਕਮੇਟੀ ਨੂੰ ਸਿਆਸੀ ਪਾਰਟੀ ਬਣਾਉਣ ਲਈ ਮਜਬੂਰ ਹੋਣਾ ਪਿਆ ਹੈ । ਉਨ੍ਹਾਂ ਕਿਹਾ 2011 ਤੋਂ ਸਰਕਾਰ ਨੇ ਨੋਟਿਫਿਕੇਸ਼ਨ ਜਾਰੀ ਕੀਤਾ ਹੈ ਕਿ ਹਰ ਜ਼ਿਲ੍ਹੇ ਵਿੱਚ ਮਸੀਹ ਸਮਾਜ ਲਈ ਇੱਕ ਕਬਰੀਸਤਾਨ ਬਣਾਉਣ ਦੇ ਲਈ ਥਾਂ ਦਿੱਤੀ ਜਾਵੇਗੀ ਪਰ ਹੁਣ ਤੱਕ ਇਸ ‘ਤੇ ਕੋਈ ਕਾਰਵਾਈ ਨਹੀਂ ਹੋਈ ਹੈ । ਦਿਓਲ ਨੇ ਕਿਹਾ ਕੁਝ ਦਿਨ ਪਹਿਲਾਂ ਬਠਿੰਡਾ ਵਿੱਚ ਇੱਕ ਪਾਸਟਰ ਦੀ ਮਾਂ ਦਾ ਦੇਹਾਂਤ ਹੋ ਗਿਆ ਦਫਨਾਨ ਦੀ ਥਾਂ ਨਹੀਂ ਮਿਲੀ । ਹਰਪ੍ਰੀਤ ਦਿਓਲ ਨੇ ਕਿਹਾ ਮੇਰੇ ਸਿਆਸਤ ਵਿੱਚ ਉਤਰਨ ਦੀ ਅਫਵਾਹਾਂ ਫੈਲਾਇਆ ਜਾ ਰਹੀਆਂ ਹਨ ਪਰ ਮੈਂ ਨਹੀਂ ਆਵਾਂਗਾ ।