Punjab

ਕੇਜਰੀਵਾਲ ਦੀ ਮੂੰਹ ਬੋਲੀ ਭੈਣ ਗ੍ਰਿਫਤਾਰ ! ਮਾਨ ਸਰਕਾਰ ਨੇ ਲਿਆ ਐਕਸ਼ਨ !

ਬਿਉਰੋ ਰਿਪੋਰਟ : ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੌਰੇ ਤੋਂ ਪਹਿਲਾਂ ਪੁਲਿਸ ਨੇ 646 ਬੇਰੁਜ਼ਗਾਰ ਪੀਟੀਆਈ ਯੂਨੀਅਨ ਦੇ ਪ੍ਰਧਾਨ ਗੁਰਲਾਬ ਸਿੰਘ ਅਤੇ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਯੂਨੀਅਨ ਵੱਲੋਂ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ ਜਿਸ ਦੀ ਵਜ੍ਹਾ ਕਰਕੇ ਪਹਿਲਾਂ ਦੀ ਗ੍ਰਿਫਤਾਰ ਕਰ ਲਿਆ ਗਿਆ ਹੈ । ਇਸ ਦਾ ਦਾਅਵਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘x’ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਕੀਤਾ ਹੈ। ਇਸ ਦੇ ਨਾਲ ਖਹਿਰਾ ਨੇ ਮਾਨ ਅਤੇ ਹਰਜੋਤ ਬੈਂਸ ‘ਤੇ ਵੀ ਤੰਜ ਕੱਸਿਆ ਹੈ।

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਅਸੀਂ ਕਾਂਗਰਸੀ 646 ਬੇਰੁਜ਼ਗਾਰ PTI ਯੂਨੀਅਨ ਦੇ ਪ੍ਰਧਾਨ ਗੁਰਲਾਬ ਸਿੰਘ ਅਤੇ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਦੀ ਗ੍ਰਿਫਤਾਰੀ ਦਾ ਸਖਤ ਵਿਰੋਧ ਕਰਦੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਜੋਤ ਬੈਂਸ ਨੇ ਸਰਕਾਰੀ ਸਪੋਂਸਰ ਰੈਲੀ ਵਿੱਚ ਕੇਜਰੀਵਾਲ ਦੇ ਸਾਹਮਣੇ ਹੋਣ ਵਾਲੇ ਪ੍ਰਦਰਸ਼ਨ ਤੋਂ ਗਬਰਾ ਗਏ ਹਨ । ਕੀ ਇਹ ਐਕਸ਼ਨ ਪਿਛਲੀ ਸਰਕਾਰਾਂ ਨਾਲੋਂ ਕੁਝ ਵੱਖਰਾ ਹੈ ?

ਉਧਰ ਯੂਨੀਅਨ ਨੇ ਆਪਣੇ ਫੇਸਬੁਕ ਪੋਸਟ ਵਿੱਚ ਗਿਆ ਹੈ ਕਿ ਕਿ ਮਿੱਤਰੋਂ ਅੱਜ ਬਦਲਾਅ ਸੱਚ ਮੁੱਚ ਵੇਖਿਆ ਗਿਆ, 70 ਸਾਲਾਂ ਵਿੱਚ ਕਦੇ ਵੀ ਇਹ ਨਹੀਂ ਹੋਇਆ ਕਿਸੇ ਜਥੇਬੰਦੀ ਦੇ ਆਗੂਆਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਹੀ ਚੁੱਕ ਲਿਆ ਗਿਆ ਹੋਵੇ। ਬਦਲਾਅ ਵਾਲੀ ਸਰਕਾਰ ਇੰਨੀ ਕੁ ਬੌਂਦਲ ਚੁੱਕੀ ਹੈ, ਘਰਾਂ ਵਿੱਚੋਂ ਹੀ ਪੁਲਿਸ ਵੱਲੋਂ ਚੁੱਕ ਲਿਆ ਜਾਂਦਾ ਹੈ। ਇੱਕ ਤਾਂ ਬੇਰੁਜ਼ਗਾਰ ਉੱਤੋਂ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਇਸ ਘਟੀਆਂ ਸਰਕਾਰ ਵੱਲੋਂ ਕੀ ਅਸੀਂ ਇਹੀ ਬਦਲਾਅ ਚੁਣ ਕੇ ਵੋਟਾਂ ਪਾਈਆਂ ਸਨ ? ਕੀ ਰੋਜ਼ਗਾਰ ਮੰਗਣਾ ਗੁਨਾਹ ਹੈ ? ਇਹ ਪਹਿਲੀ ਵਾਰ ਦੇਖਿਆ ਹੈ ਕਿ ਕਿਸੇ ਬੇਰੁਜ਼ਗਾਰ ਜਥੇਬੰਦੀਆਂ ਦੇ ਆਗੂਆਂ ਨੂੰ ਪੁਲਿਸ ਨਜਾਇਜ਼ ਤੰਗ ਪਰੇਸ਼ਾਨ ਕਰ ਰਹੀ ਹੋਵੇ,ਪਰ ਜਿੰਨਾਂ ਨੇ ਸੰਘਰਸ਼ ਦਾ ਰਾਹ ਚੁਣਿਆ ਹੋਵੇ ਡਰਦੇ ਨਹੀਂ ਹੁੰਦੇ ।

ਕੇਜਰੀਵਾਲ ਤਿੰਨ ਦਿਨਾਂ ਦਾ ਪੰਜਾਬ ਦੌਰਾ

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਲੋਕਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈਕੇ ਪੰਜਾਬ ਵਿੱਚ ਤਿੰਨ ਦਿਨਾਂ ਦੇ ਦੌਰੇ ‘ਤੇ ਹਨ । ਸਭ ਤੋਂ ਪਹਿਲਾਂ 13 ਸਤੰਬਰ ਨੂੰ ਅੰਮ੍ਰਿਤਸਰ ਵਿੱਚ ਕੇਜਰੀਵਾਲ ਰੈਲੀ ਨੂੰ ਸੰਬੋਧਨ ਕਰਨਗੇ । ਦੂਜੇ ਦਿਨ 14 ਸਤੰਬਰ ਨੂੰ ਉਹ ਜਲੰਧਰ ਜਾਣਗੇ, ਇਸ ਤੋਂ ਬਾਅਦ 15 ਸਤੰਬਰ ਨੂੰ ਲੁਧਿਆਣਾ ਅਤੇ ਮੋਹਾਲੀ ਵਿੱਚ ਅਰਵਿੰਦ ਕੇਜਰੀਵਾਲ ਦਾ ਪ੍ਰੋਗਰਾਮ ਹੋਵੇਗਾ ।