The Khalas Tv Blog Punjab ਪੰਜਾਬ ‘ਚ ਬਿਆਸ ਦਰਿਆ ਖ਼ਤਰੇ ਦੇ ਨਿਸ਼ਾਨ ‘ਤੇ: ਨੇੜਲੇ ਪਿੰਡਾਂ ‘ਚ ਅਲਰਟ…
Punjab

ਪੰਜਾਬ ‘ਚ ਬਿਆਸ ਦਰਿਆ ਖ਼ਤਰੇ ਦੇ ਨਿਸ਼ਾਨ ‘ਤੇ: ਨੇੜਲੇ ਪਿੰਡਾਂ ‘ਚ ਅਲਰਟ…

Beas river in Punjab on danger mark: alert in nearby villages...

ਚੰਡੀਗੜ੍ਹ :  ਪੰਜਾਬ ‘ਚ ਬਿਆਸ ਦਰਿਆ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। ਇੱਥੇ ਪਾਣੀ ਦਾ ਪੱਧਰ ਵੱਧ ਕੇ 740 ਗੇਜ ਤੱਕ ਪਹੁੰਚ ਗਿਆ ਹੈ ਅਤੇ ਪਾਣੀ 90 ਹਜ਼ਾਰ ਕਿਊਸਿਕ ਦੇ ਕਰੀਬ ਵਹਿ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਲ਼ੇ-ਦੁਆਲੇ ਦੇ ਇਲਾਕਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜੇਕਰ ਪਾਣੀ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਆਉਣ ਵਾਲੇ ਦਿਨਾਂ ‘ਚ ਨੀਵੇਂ ਇਲਾਕਿਆਂ ‘ਚ ਹੜ੍ਹ ਆ ਜਾਵੇਗਾ।

ਪੰਜਾਬ ‘ਚ ਅੱਜ ਮੌਸਮ ਵਿਭਾਗ ਵੱਲੋਂ ਮੀਂਹ ਦਾ ਅਲਰਟ ਜਰ ਕੀਤਾ ਗਿਆ ਹੈ। ਪੰਜਾਬ ਵਿੱਚ ਅੱਜ ਅਤੇ ਕੱਲ੍ਹ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਹੈ। ਕੁਝ ਥਾਵਾਂ ‘ਤੇ ਹਲਕੀ ਬੂੰਦਾਂ-ਬਾਂਦੀ ਹੋ ਸਕਦੀ ਹੈ, ਪਰ 2 ਅਗਸਤ ਤੋਂ ਮੌਸਮ ‘ਚ ਫੇਰ ਬਦਲਾਅ ਹੋਵੇਗਾ। ਪੰਜਾਬ ਵਿੱਚ 2 ਅਤੇ 3 ਅਗਸਤ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਪਟਿਆਲਾ ਵਿੱਚ ਘੱਗਰ ਦਰਿਆ ਅਜੇ ਵੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਵਹਿ ਰਿਹਾ ਹੈ। ਇਸ ਤਹਿਤ ਜ਼ਿਲ੍ਹੇ ਦੇ ਕਈ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਹਨ, ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਹਾਲਾਤ ਨੂੰ ਸੁਧਾਰਨ ‘ਚ ਜੁਟੇ ਹੋਏ ਹਨ। ਘੱਗਰ ਵਿੱਚ ਪਾੜ ਪੈਣ ਕਾਰਨ ਸ਼ੁਤਰਾਣਾ ਤੋਂ ਰਸੌਲੀ ਸੜਕ ਟੁੱਟ ਗਈ ਸੀ, ਜਿਸ ਨੂੰ ਛੋਟੀਆਂ ਗੱਡੀਆਂ ਲਈ ਸ਼ੁਰੂ ਕਰ ਦਿੱਤਾ ਗਿਆ ਹਨ।

ਦੂਜੇ ਪਾਸੇ ਘੱਗਰ, ਟਾਂਗਰੀ ਤੇ ਹੋਰ ਦਰਿਆਵਾਂ ਵਿੱਚ ਪਈਆਂ ਤਰੇੜਾਂ ਨੂੰ ਭਰਨ ਦਾ ਕੰਮ ਦਿਨ-ਰਾਤ ਚੱਲ ਰਿਹਾ ਹੈ। ਵਿਧਾਇਕ ਹਰਮੀਤ ਪਠਾਨਮਾਜਰਾ ਨੇ ਸਥਾਨਕ ਲੋਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਟਿਆਲਾ-ਪਿਹੋਵਾ ਮੁੱਖ ਮਾਰਗ ਦੀ ਮੁਰੰਮਤ ਕਰਕੇ ਅੱਜ ਤੋਂ ਛੋਟੇ ਅਤੇ ਹਲਕੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਹੈ।

ਇਸ ਦੇ ਨਾਲ ਹੀ ਫ਼ਿਰੋਜ਼ਪੁਰ ਦੇ ਸਰਹੱਦੀ ਖੇਤਰ ਅਤੇ ਅਜਨਾਲਾ ਦੇ ਕਈ ਪਿੰਡ ਅਜੇ ਵੀ ਹੜ੍ਹਾਂ ਦੇ ਲਪੇਟ ਵਿਚ ਹਨ। ਇੱਥੇ ਪਾਣੀ ਦਾ ਪੱਧਰ ਹੌਲੀ-ਹੌਲੀ ਹੇਠਾਂ ਜਾ ਰਿਹਾ ਹੈ। ਰਾਵੀ ਦੇ ਪਾਣੀ ਦਾ ਪੱਧਰ ਵੱਧ ਹੋਣ ਕਾਰਨ ਬਾਕੀ ਜ਼ਿਲ੍ਹਿਆਂ ਤੋਂ ਪਿੰਡ ਕੱਟੇ ਹੋਏ ਹਨ। ਮੰਤਰੀ ਕੁਲਦੀਪ ਧਾਰੀਵਾਲ ਨੇ ਇੱਥੇ ਦੌਰਾ ਕਰਕੇ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ 15 ਅਗਸਤ ਤੱਕ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਗਿਰਦਾਵਰੀ ਕਰਵਾਉਣ ਦਾ ਆਦੇਸ਼ ਦਿੱਤਾ ਹੈ।

Exit mobile version