Khaas Lekh Khalas Tv Special Punjab

ਆਪਣੇ ਫੋਨ ‘ਚ ਇਹ ਐਮਰਜੰਸੀ ਬਟਨ ਜਰੂਰ ON ਕਰੋ

ਇਹ ਜਾਣਕਾਰੀ ਜ਼ਿੰਦਗੀ ਬਚਾਉਣ ਵਾਲੀ ਹੈ, ਜੋ ਮੁਸ਼ਕਲ ਵੇਲੇ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਮਦਦ ਕਰ ਸਕਦੀ ਹੈ। ਮਨ ਲਓ ਤੁਸੀਂ ਸੜਕ ‘ਤੇ ਹੋ ਅਤੇ ਰੱਬ ਨਾ ਕਰੇ ਕੋਈ ਦੁਰਘਟਨਾ ਹੋ ਜਾਵੇ ਜਾਂ ਤੁਸੀਂ ਬੇਹੋਸ਼ ਹੋ ਜਾਓ। ਆਲੇ-ਦੁਆਲੇ ਲੋਕ ਤੁਹਾਡੇ ਫੋਨ ਨੂੰ ਵੇਖ ਕੇ ਪਰਿਵਾਰ ਨੂੰ ਫੋਨ ਕਰ ਸਕਦੇ ਹਨ, ਪਰ ਜੇ ਫੋਨ ਲਾਕ ਹੋਇਆ ਹੋਵੇ ਤਾਂ ਉਹ ਅੰਦਰਲੇ ਨੰਬਰਾਂ ਤੱਕ ਨਹੀਂ ਪਹੁੰਚ ਸਕਦੇ। ਇਸ ਸਮੱਸਿਆ ਨੂੰ ਹੱਲ ਕਰਨ ਲਈ ਸਮਾਰਟਫੋਨਾਂ ਵਿੱਚ ਐਮਰਜੈਂਸੀ SOS ਫੀਚਰ ਹੈ, ਜਿਸ ਨੂੰ ਹਰ ਵਿਅਕਤੀ ਨੂੰ ਆਨ ਰੱਖਣਾ ਚਾਹੀਦਾ ਹੈ।

ਐਮਰਜੈਂਸੀ SOS ਐਂਡਰੌਇਡ ਅਤੇ iOS ਦੋਹਾਂ ਫੋਨਾਂ ਵਿੱਚ ਮਿਲਦਾ ਹੈ। ਇਸ ਫੀਚਰ ਨਾਲ ਫੋਨ ਲਾਕ ਹੋਣ ‘ਤੇ ਵੀ ਸੈਕਿੰਡਾਂ ਵਿੱਚ ਮਦਦ ਮੰਗੀ ਜਾ ਸਕਦੀ ਹੈ। ਇਹ ਫੀਚਰ ਐਮਰਜੈਂਸੀ ਸਰਵਿਸਿਜ਼ ਨੂੰ ਕਾਲ ਕਰਦਾ ਹੈ (ਭਾਰਤ ਵਿੱਚ 112 ਨੰਬਰ), ਨੇੜਲੇ ਸੰਪਰਕਾਂ ਨੂੰ ਆਟੋਮੈਟਿਕ ਮੈਸੇਜ ਭੇਜਦਾ ਹੈ, ਤੁਹਾਡੀ ਲੋਕੇਸ਼ਨ ਸਾਂਝੀ ਕਰਦਾ ਹੈ, ਫੋਟੋ ਅਟੈਚ ਕਰ ਸਕਦਾ ਹੈ ਅਤੇ 5 ਸਕਿੰਟ ਦੀ ਆਡੀਓ ਰਿਕਾਰਡਿੰਗ ਵੀ ਭੇਜ ਸਕਦਾ ਹੈ। ਇਸ ਨਾਲ ਬਿਨਾਂ ਫੋਨ ਅਨਲਾਕ ਕੀਤੇ ਪਰਿਵਾਰ ਨੂੰ ਤੁਰੰਤ ਇਤਲਾਹ ਮਿਲ ਜਾਂਦੀ ਹੈ।

ਐਂਡਰੌਇਡ ਫੋਨ ਵਿੱਚ ਇਸ ਨੂੰ ਸੈੱਟਅੱਪ ਕਰਨ ਦੇ ਸਟੈਪਸ ਇਸ ਤਰ੍ਹਾਂ ਹਨ: 

  • Settings ਐਪ ਖੋਲ੍ਹੋ।
  • ਹੇਠਾਂ ਸਕ੍ਰੋਲ ਕਰਕੇ Safety & Emergency ਜਾਂ Security ਵਾਲੇ ਵਿਕਲਪ ‘ਤੇ ਜਾਓ (ਕੁਝ ਫੋਨਾਂ ਵਿੱਚ Advanced Settings ਵਿੱਚ ਮਿਲਦਾ ਹੈ)।
  • Emergency SOS ਜਾਂ SOS ‘ਤੇ ਟੈਪ ਕਰੋ।
  • Emergency Call ਜਾਂ Use Emergency SOS ਨੂੰ ਆਨ ਕਰੋ।
  • Emergency Numbers ਜਾਂ Add Emergency Contact ‘ਤੇ ਜਾਓ ਅਤੇ ਆਪਣੇ ਪਰਿਵਾਰਕ ਮੈਂਬਰਾਂ (ਪਤਨੀ, ਭਰਾ, ਪਿਤਾ, ਬੱਚੇ ਆਦਿ) ਦੇ ਨੰਬਰ ਜੋੜੋ। ਇੱਕ ਤੋਂ ਵੱਧ ਨੰਬਰ ਵੀ ਸੇਵ ਕੀਤੇ ਜਾ ਸਕਦੇ ਹਨ।
  • ਟਰਿਗਰ ਮੈਥਡ ਚੁਣੋ – ਅਕਸਰ ਪਾਵਰ ਬਟਨ ਨੂੰ ਤੇਜ਼ੀ ਨਾਲ 5 ਵਾਰ (ਕੁਝ ਫੋਨਾਂ ਵਿੱਚ 3 ਜਾਂ 4 ਵਾਰ) ਦਬਾਉਣ ਨਾਲ ਐਕਟਿਵ ਹੁੰਦਾ ਹੈ। ਕੁਝ ਮਾਡਲਾਂ ਵਿੱਚ ਟੱਚ ਐਂਡ ਹੋਲਡ ਵਾਲਾ ਵਿਕਲਪ ਵੀ ਹੁੰਦਾ ਹੈ।

ਐਕਟਿਵੇਟ ਹੋਣ ‘ਤੇ ਫੋਨ ਆਪਣੇ ਆਪ ਐਮਰਜੈਂਸੀ ਨੰਬਰ ‘ਤੇ ਕਾਲ ਕਰਦਾ ਹੈ, ਨੇੜਲੇ ਕਾਂਟੈਕਟ ਨੂੰ ਮੈਸੇਜ ਭੇਜਦਾ ਹੈ ਜਿਸ ਵਿੱਚ ਲੋਕੇਸ਼ਨ, ਆਡੀਓ/ਵੀਡੀਓ ਅਟੈਚ ਹੋ ਸਕਦੇ ਹਨ। ਇਹ ਫੀਚਰ ਫੋਨ ਲਾਕ ਹੋਣ ‘ਤੇ ਵੀ ਕੰਮ ਕਰਦਾ ਹੈ ਅਤੇ ਡੇਟਾ ਨਾਲ ਛੇੜਛਾੜ ਨਹੀਂ ਹੁੰਦੀ।

ਇਹ ਜਾਣਕਾਰੀ ਸਿਰਫ਼ ਆਪਣੇ ਲਈ ਨਹੀਂ, ਸਗੋਂ ਦੂਜਿਆਂ ਨੂੰ ਵੀ ਦੱਸੋ। ਜੇ ਤੁਹਾਨੂੰ ਇਸ ਫੀਚਰ ਦੀ ਵਰਤੋਂ ਆਉਂਦੀ ਹੈ ਤਾਂ ਹੋਰਨਾਂ ਦੀ ਵੀ ਮਦਦ ਕਰ ਸਕਦੇ ਹੋ। ਐਮਰਜੈਂਸੀ ਵਿੱਚ ਤੁਰੰਤ 112 ਡਾਇਲ ਕਰੋ। ਇਹ ਛੋਟੀ ਜਿਹੀ ਸੈਟਿੰਗ ਤੁਹਾਡੀ ਜਾਨ ਬਚਾ ਸਕਦੀ ਹੈ। ਵੱਧ ਤੋਂ ਵੱਧ ਲੋਕਾਂ ਨੂੰ ਇਹ ਜਾਣਕਾਰੀ ਸ਼ੇਅਰ ਕਰੋ ਤਾਂ ਜੋ ਸਾਰੇ ਸੁਰੱਖਿਅਤ ਰਹਿਣ। ਆਪਣੇ ਫੋਨ ਵਿੱਚ ਅੱਜ ਹੀ ਐਮਰਜੈਂਸੀ SOS ਆਨ ਕਰ ਲਓ!