India International Sports

36 ਘੰਟਿਆਂ ਤੋਂ ਬਾਰਬਾਡੋਸ ’ਚ ਫਸੀ ਵਿਸ਼ਵ ਕੱਪ ਜੇਤੂ ਟੀਮ! ਤੂਫਾਨ ਕਾਰਨ ਹਵਾਈ ਅੱਡੇ ਦਾ ਕੰਮਕਾਜ ਬੰਦ, ਹੁਣ BCCI ਭੇਜੇਗਾ ਚਾਰਟਰਡ ਫਲਾਈਟ

ਨਵੀਂ ਦਿੱਲੀ: ਤੂਫਾਨ ਬੇਰੀਲ ਕਾਰਨ ਟੀਮ ਇੰਡੀਆ ਬਾਰਬਾਡੋਸ ਵਿੱਚ ਫਸ ਗਈ ਹੈ। ਟੀ-20 ਵਿਸ਼ਵ ਕੱਪ 2024 ’ਚ ਰੋਮਾਂਚਕ ਜਿੱਤ ਦੇ ਅਗਲੇ ਦਿਨ ਟੀਮ ਇੰਡੀਆ ਨੇ ਵਾਪਸੀ ਕਰਨੀ ਸੀ ਪਰ ਤੂਫਾਨ ਕਾਰਨ ਟੀਮ ਇੰਡੀਆ ਭਾਰਤ ਲਈ ਰਵਾਨਾ ਨਹੀਂ ਹੋ ਸਕੀ। ਰਿਪੋਰਟ ਮੁਤਾਬਕ ਬੀਸੀਸੀਆਈ ਟੀਮ ਇੰਡੀਆ ਨੂੰ ਚਾਰਟਰਡ ਫਲਾਈਟ ਰਾਹੀਂ ਵਾਪਸ ਲਿਆਏਗਾ।

ਪੀਟੀਆਈ ਨੇ ਇੱਕ ਸੂਤਰ ਦੇ ਹਵਾਲੇ ਨਾਲ ਦੱਸਿਆ ਕਿ ਟੀਮ ਦੇ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ (3 ਜੁਲਾਈ, 3:30 AM IST) ਬ੍ਰਿਜਟਾਊਨ ਤੋਂ ਰਵਾਨਾ ਹੋਣ ਅਤੇ ਬੁੱਧਵਾਰ ਨੂੰ ਸ਼ਾਮ 7.45 ਵਜੇ (IST) ਦਿੱਲੀ ਪਹੁੰਚਣ ਦੀ ਉਮੀਦ ਹੈ। ਇੱਥੇ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਪਰ ਅਜੇ ਤੱਕ ਉਸ ਪ੍ਰੋਗਰਾਮ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।

ਹਾਲਾਂਕਿ ਬੀਸੀਸੀਆਈ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਬਾਰਬਾਡੋਸ ਦੇ ਪ੍ਰਧਾਨ ਮੰਤਰੀ ਮੀਆ ਮੋਟਲੀ ਨੇ ਪੀਟੀਆਈ ਨੂੰ ਦੱਸਿਆ, “ਮੈਂ ਹਵਾਈ ਅੱਡੇ ਦੇ ਸਟਾਫ ਨਾਲ ਸੰਪਰਕ ਵਿੱਚ ਰਿਹਾ ਹਾਂ ਅਤੇ ਉਹ ਹੁਣ ਆਪਣੀ ਅੰਤਿਮ ਜਾਂਚ ਕਰ ਰਹੇ ਹਨ ਅਤੇ ਅਸੀਂ ਜਲਦੀ ਤੋਂ ਜਲਦੀ ਆਮ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀ ਉਮੀਦ ਕਰਦੇ ਹਾਂ।”

ਇਹ ਵੀ ਪੜ੍ਹੋ – ਪੰਜਾਬ ‘ਚ ਬੀ.ਐੱਸ.ਐੱਫ ਨੇ ਮਾਰਿਆ ਪਾਕਿਸਤਾਨੀ ਘੁਸਪੈਠ, ਭਾਰਤ-ਪਾਕਿ ਸਰਹੱਦ ਤੋਂ ਦਾਖਲ ਹੋਣ ਦੀ ਕਰ ਰਿਹਾ ਸੀ ਕੋਸ਼ਿਸ਼