ਬਿਊਰੋ ਰਿਪੋਰਟ : ਏਸ਼ੀਆ ਕੱਪ (ASIA CUP) ਵਿੱਚ ਪਾਕਿਸਤਾਨ ਖਿਲਾਫ਼ ਕੈਚ ਛੁੱਟਣ ਦੀ ਵਜ੍ਹਾ ਕਰਕੇ ਜਿੰਨਾਂ ਲੋਕਾਂ ਨੇ ਅਰਸ਼ਦੀਪ ਸਿੰਘ (Arshdeep singh) ਨੂੰ ਵਿਲਨ ਬਣਾ ਦਿੱਤਾ ਸੀ। ਹੁਣ ਉਹ ਹੀ ਅਰਸ਼ਦੀਪ ਸਿੰਘ ਆਸਟ੍ਰੇਲੀਆ ਵਿੱਚ ਖੇਡੇ ਜਾ ਰਹੇ T-20 WORLD CUP ਵਿੱਚ ਹੀਰੋ ਬਣ ਗਿਆ ਹੈ। ਅਰਸ਼ਦੀਪ ਨੇ ਪਹਿਲੇ ਤਿੰਨ ਮੈਚਾਂ ਵਿੱਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੇ ਨਾਲ ਇਸ ਦਾ ਜਵਾਬ ਦਿੱਤਾ ਹੈ। ਪਹਿਲੇ ਮੈਚ ਵਿੱਚ ਪਾਕਿਸਤਾਨ ਦੇ ਦੋਵੇ ਖ਼ਤਰਨਾਕ ਸਲਾਮੀ ਬੱਲੇਬਾਜ ਬਾਬਰ ਅਤੇ ਰਿਜ਼ਵਾਨ ਨੂੰ ਆਉਟ ਕਰਕੇ ਅਰਸ਼ਦੀਪ ਨੇ ਪਾਕਿਸਤਾਨ ਟੀਮ ਦੀ ਕਮਰ ਤੋੜੀ,ਫਿਰ ਨੀਦਰਲੈਂਡ ਖਿਲਾਫ਼ ਸ਼ਾਨਦਾਰ 3 ਵਿਕਟਾਂ ਹਾਸਲ ਕੀਤੀਆਂ,ਦੱਖਣੀ ਅਫਰੀਕਾ ਖਿਲਾਫ਼ ਅਰਸ਼ਦੀਪ ਨੇ ਹੀ ਦੋਵੇ ਸਲਾਮੀ ਬੱਲੇਬਾਜ਼ਾਂ ਨੂੰ ਪਵੀਲੀਅਨ ਭੇਜ ਕੇ ਟੀਮ ਇੰਡੀਆ ਦੀ ਮੈਚ ਵਿੱਚ ਵਾਪਸੀ ਕਰਵਾਈ ਸੀ । ਆਸਟ੍ਰੇਲੀਆ ਵਿੱਚ ਸ਼ਾਨਦਾਰ ਗੇਂਦਬਾਜ਼ੀ ਤੋਂ ਖੁਸ਼ ਸਿਲੈਟਰਾਂ ਨੇ ਅਰਸ਼ਦੀਪ ਨੂੰ ਵੱਡਾ ਤੌਹਫਾ ਦਿੱਤਾ ਹੈ ।
ਨਿਊਜ਼ੀਲੈਂਡ ਦੌਰੇ ਲਈ ਟੀਮ ਦਾ ਐਲਾਨ
ਟੀਮ ਇੰਡੀਆ ਵਰਲਡ ਕੱਪ ਤੋਂ ਬਾਅਦ ਨਵੰਬਰ ਦੇ ਵਿਚਾਲੇ ਨਿਊਜ਼ਲੈਂਡ ਦੌਰੇ ‘ਤੇ ਜਾਵੇਗੀ । ਇਸ ਦੇ ਲਈ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਅਰਾਮ ਦਿੱਤਾ ਗਿਆ ਹੈ। ਪਰ BCCI ਦੇ ਚੋਣ ਕਰਤਾਵਾਂ ਨੇ ਜਿਸ ‘ਤੇ ਸਭ ਤੋਂ ਵੱਧ ਭਰੋਸਾ ਜਤਾਇਆ ਹੈ ਉਹ ਹਨ ਅਰਸ਼ਦੀਪ ਸਿੰਘ,ਉਨ੍ਹਾਂ ਨੂੰ T-20 ਅਤੇ ONE DAY ਦੋਵਾਂ ਦੇ ਲਈ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਅਰਸ਼ਦੀਪ ਨੂੰ ਸਿਰਫ਼ T-20 ਲਈ ਚੁਣਿਆ ਜਾ ਰਿਹਾ ਹੈ । ਆਸਟ੍ਰੇਲੀਆ ਵਿੱਚ ਜ਼ਬਰਦਸਤ ਪਰਫਾਰਮੈਂਸ ਤੋਂ ਬਾਅਦ ਅਰਸ਼ਦੀਪ ‘ਤੇ ਸਿਲੈਕਟਰਾਂ ਦਾ ਭਰੋਸਾ ਵੱਧ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ ਇੱਕ ਹੋਰ ਖਿਡਾਰੀ ਸ਼ੁਭਮਨ ਗਿੱਲ ਨੂੰ ਵੀ T-20 ਅਤੇ ONE DAY ਵਿੱਚ ਥਾਂ ਮਿਲੀ ਹੈ । ਪਰ ਸ਼ੁਭਮਨ ਗਿੱਲ ਵਰਲਡ ਕੱਪ ਟੀਮ ਦਾ ਹਿੱਸਾ ਨਹੀਂ ਹਨ। ਸਿਲੈਕਟ ਨੇ ਨਿਊਜ਼ੀਲੈਂਡ ਦੇ ਲਈ T-20 ਅਤੇ ONE DAY ਲਈ ਵੱਖ-ਵੱਖ ਕਪਤਾਨ ਚੁਣੇ ਹਨ। T-20 ਦੀ ਜ਼ਿੰਮੇਵਾਰੀ ਹਾਰਦਿਕ ਪਾਂਡਿਆ ਨੂੰ ਸੌਂਪੀ ਗਈ ਹੈ। ਜਦਕਿ ONE DAY ਦੀ ਕਮਾਨ ਸਿਖਰ ਧਵਨ ਦੇ ਹੱਥ ਰਹੇਗੀ।
NEWS: The All-India Senior Selection Committee has picked the squads for India’s upcoming series against New Zealand and Bangladesh.
— BCCI (@BCCI) October 31, 2022
T-20 ਸੀਰੀਜ਼ ਲਈ ਟੀਮ ਇੰਡੀਆ – ਹਾਰਦਿਕ ਪਾਂਡਿਆ (ਕਪਤਾਨ,ਰਿਸ਼ਬ ਪੰਤ (ਉੱਪ ਕਪਤਾਨ) ਸ਼ੁੱਭਮਨ ਗਿੱਲ,ਇਸ਼ਾਨ ਕਿਸ਼ਨ,ਦੀਪਕ ਹੁੱਡਾ,ਸੂਰੇਕੁਮਾਰ ਯਾਦਵ,ਸ਼ੇਅਰ ਅਰਿਅਰ,ਸੰਜੂ ਸੈਮਸਨ (ਵਿਕਟ ਕੀਪਰ) ਵਾਸ਼ਿੰਗਟਨ ਸੁੰਦਰਮ, ਯੁਜਵੇਂਦਰ ਚਹਲ,ਕੁਲਦੀਪ ਯਾਦਵ,ਅਰਸ਼ਦੀਪ ਸਿੰਘ,ਹਰਸ਼ਲ ਪਟੇਲ,ਮੁਹੰਮਦ ਸਿਰਾਜ,ਭੁਵਨੇਸ਼ਵਰ ਕੁਮਰਾ, ਉਰਮਾਨ ਮਲਿਕ
ONE DAY ਲਈ ਟੀਮ ਇੰਡੀਆ – ਸ਼ਿਖਰ ਧਵਨ (ਕਪਤਾਨ) ਰਿਸ਼ਬ ਪੰਤ (ਉੱਪ ਕਪਤਾਨ ਅਤੇ ਵਿਕਟ ਕੀਪਰ)ਸ਼ੁਭਮਨ ਗਿੱਲ,ਦੀਪਕ ਹੁੱਡਾ,ਸੂਰੇਕੁਮਾਰ ਯਾਦਵ,ਸੰਜੂ ਸੈਮਸਨ,ਸ਼ਾਰਦੁਲ ਠਾਕੁਰ,ਸ਼ਹਿਬਾਜ਼ ਅਹਿਮਦ,ਯੁਜਵੇਂਦਰ ਚਹਲ,ਕੁਲਦੀਪ ਯਾਦਵ,ਅਰਸ਼ਦੀਪ ਸਿੰਘ,ਵਾਸ਼ਿੰਗਟਨ ਸੁੰਦਰਮ,ਸ਼ੇਅਰ ਅਰਿਅਰ
ਨਿਊਜ਼ੀਲੈਂਡ ਖਿਲਾਫ਼ 3 (T-20) ਮੈਚ
18 ਨਵੰਬਰ – ਪਹਿਲਾਂ ਮੈਚ
20 ਨਵੰਬਰ – ਦੂਜਾ ਮੈਚ
22 ਨਵੰਬਰ – ਤੀਜਾ ਮੈਚ
ਨਿਊਜ਼ੀਲੈਂਡ ਖਿਲਾਫ਼ 3 (ONE DAY) ਮੈਚ
25 ਨਵੰਬਰ ਪਹਿਲਾਂ ONE DAY MATCH
27 ਨਵੰਬਰ ਦੂਜਾ ONE DAY MATCH
30 ਨਵੰਬਰ ਤੀਜਾ ONE DAY MATCH