India Punjab

T-20 ਲਈ ਪਾਂਡਿਆ ਦੇ ਹੱਥੋ ਖੁੰਜੀ ਕਪਤਾਨੀ! ਸ੍ਰੀ ਲੰਕਾ ਦੌਰੇ ‘ਤੇ ਅਸ਼ਰਦੀਪ ਦੀ ਲੱਗੀ ਡਬਲ ਲਾਟਰੀ! ਗਿੱਲ ਲਈ ਝਟਕਾ ਤੇ ਖੁਸ਼ਖਬਰੀ ਦੋਵੇ!

ਬਿਉਰੋ ਰਿਪੋਰਟ – ਸ੍ਰੀਲੰਕਾ ਦੌਰੇ ਦੇ ਲਈ BCCI ਨੇ ਵੀਰਵਾਰ ਨੂੰ T-20 ਅਤੇ ਵਨਡੇ ਟੀਮ ਦਾ ਐਲਾਨ ਕਰ ਦਿੱਤਾ ਹੈ। T-20 ਦੀ ਕਮਾਨ ਸੂਰਿਆ ਕੁਮਾਰ ਯਾਦਵ ਨੂੰ ਸੌਂਪੀ ਗਈ ਹੈ। ਜਦਕਿ ਵਨਡੇ ਦੀ ਕਪਤਾਨੀ ਰੋਹਿਤ ਸ਼ਰਮਾ ਹੀ ਸੰਭਾਲਣਗੇ। ਵਿਰਾਟ ਕੋਹਲੀ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਟੀ-20 ਵਿੱਚ ਸ਼ਾਨਦਾਰ ਗੇਦਬਾਜ਼ੀ ਕਰਨ ਵਾਲੇ ਅਰਸ਼ਦੀਪ ਨੂੰ ਟੀ-20 ਦੇ ਨਾਲ ਇਸ ਵਾਰ ਵਨਡੇ ਟੀਮ ਵਿੱਚ ਵੀ ਥਾਂ ਮਿਲੀ ਹੈ। ਜ਼ਿੰਬਾਬਵੇ ਖਿਲਾਫ ਟੀ-20 ਸੀਰੀਜ਼ ਜਿੱਤਣ ਦੇ ਬਾਵਜੂਦ ਸ਼ੁਭਮਨ ਗਿੱਲ ਨੂੰ ਟੀਮ ਵਿੱਚ ਨਹੀਂ ਚੁਣਿਆ ਹੈ। ਹਾਲਾਂਕਿ ਵਨਡੇ ਸੀਰਜ਼ ਵਿੱਚ ਉਨ੍ਹਾਂ ਨੂੰ ਉੱਪ ਕਪਤਾਨ ਦੀ ਅਹਿਮ ਜ਼ਿੰਮੇਵਾਰੀ ਜਰੂਰ ਸੌਂਪੀ ਗਈ ਹੈ। ਸ੍ਰੀਲੰਕਾ ਵਿੱਚ ਟੀਮ ਇੰਡੀਆ 3 T-20 ਖੇਡੇਗੀ। ਪਹਿਲਾਂ ਮੁਕਾਬਲ 27 ਜੁਲਾਈ ਦੀ ਸ਼ਾਮ 7 ਵਜੇ ਖੇਡਿਆ ਜਾਵੇਗਾ। ਵਨਡੇ ਸੀਰੀਜ਼ ਦੀ ਸ਼ੁਰੂਆਤ 2 ਅਗਸਤ ਨੂੰ ਕੋਲੰਬੋ ਵਿੱਚ ਹੋਵੇਗੀ।

ਸੂਰਿਆ ਕਿਉਂ ਗੰਭੀਰ ਦੀ ਪਸੰਦ ?

ਟੀ-20 ਵਰਲਡ ਕੱਪ ਤੋਂ ਸੰਨਿਆਸ ਲੈਣ ਤੋਂ ਬਾਅਦ ਉੱਪ ਕਪਤਾਨ ਲਈ ਹਾਰਦਿਕ ਪਾਂਡਿਆ ਦਾ ਨਾਂ ਕਪਤਾਨੀ ਲਈ ਅੱਗੇ ਚੱਲ ਰਿਹਾ ਸੀ ਪਰ ਫਿਟਨੈੱਸ ਨੂੰ ਲੈਕੇ ਗੌਤਮ ਗੰਭੀਰ ਦਾ ਉਨ੍ਹਾਂ ‘ਤੇ ਯਕੀਨ ਨਹੀਂ ਸੀ। ਇਸੇ ਲਈ ਲੰਮੇ ਸਮੇਂ ਕਪਤਾਨੀ ਦੀ ਜਿੰਮੇਵਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਰਿਆ ਕੁਮਾਰ ਯਾਦਵ ਦਾ ਨਾਂ ਅੱਗੇ ਕੀਤਾ ਗਿਆ। ਸੂਰਿਆ ਦੀ ਕਪਤਾਨੀ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ ਬੁਰੀ ਤਰ੍ਹਾਂ ਹਰਾਇਆ ਸੀ। ਦੱਸਿਆ ਜਾ ਰਿਹਾ ਹੈ ਫੈਸਲਾ ਲੈਣ ਤੋਂ ਪਹਿਲਾਂ ਗੰਭੀਰ ਨੇ ਹਾਰਦਿਕ ਪਾਂਡਿਆ ਨਾਲ ਗੱਲ ਵੀ ਕੀਤੀ ਹੈ। 2018 ਵਿੱਚ ਮੁੰਬਈ ਨਾਲ ਜੁੜਨ ਤੋਂ ਪਹਿਲਾਂ ਸੂਰਿਆ ਕੁਮਾਰ KKR ਵਿੱਚ ਉੱਪ ਕਪਤਾਨ ਵੀ ਰਹੇ। ਮੁੰਬਈ ਦੀ ਟੀਮ ਨੇ 3.2 ਕਰੋੜ ਵਿੱਚ ਸੂਰਿਆ ਨੂੰ ਖਰੀਦਿਆ ਸੀ।

ਰੋਹਿਤ ਅਤੇ ਵਿਰਾਟ ਨੂੰ ਵਨਡੇ ਟੀਮ ਵਿੱਚ ਥਾਂ ਮਿਲੀ

ਮੰਨਿਆ ਜਾ ਰਿਹਾ ਸੀ ਕਿ ਸ੍ਰੀ ਲੰਕਾ ਟੂਰ ਦੇ ਲਈ ਰੋਹਿਤ ਅਤੇ ਵਿਰਾਟ ਨੇ ਅਰਾਮ ਮੰਗਿਆ ਸੀ, ਪਰ ਨਵੇਂ ਕੋਚ ਅਗਲੇ ਸਾਲ ਹੋਣ ਵਾਲੀ ਚੈਂਪੀਅਨ ਟਰਾਫੀ ਨੂੰ ਵੇਖ ਦੇ ਹੋਏ ਇਸ ਮੂਡ ਵਿੱਚ ਨਜ਼ਰ ਨਹੀਂ ਆ ਰਹੇ ਸਨ। ਇਸੇ ਲਈ ਦੋਵਾਂ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਵਨਡੇ ਟੀਮ ਵਿੱਚ ਪਹਿਲੀ ਵਾਰ ਹਰਸ਼ਿਤ ਰਾਣਾ ਅਤੇ ਰੀਆਨ ਪਰਾਗ ਨੂੰ ਥਾਂ ਮਿਲੀ ਹੈ।

ਸ੍ਰੀ ਲੰਕਾ ਦੌਰੇ ਲਈ T-20 ਟੀਮ – ਸੂਰਿਆ ਕੁਮਾਰ ਯਾਦਵ-ਕਪਤਾਨ,ਯਸ਼ਸਵੀ ਜੈਸਵਾਲ,ਰਿੰਕੂ ਸਿੰਘ,ਰੀਆਨ ਪਰਾਗ,ਰਿਸ਼ਭ ਪੰਤ-ਵਿਕਟ ਕੀਪਰ,ਸੰਜੂ ਸੈਮਸਨ-ਵਿਕਟ ਕੀਪਰ,ਹਾਰਦਿਕ ਪਾਂਡਿਆ,ਸ਼ਿਵਮ ਦੂਬੇ,ਅਕਸ਼ੇ ਪਟੇਲ,ਵਾਸ਼ਿੰਗਟਨ ਸੁੰਦਰ,ਰਵੀ ਬਿਸ਼ਨੋਈ,ਅਰਸ਼ਦੀਪ ਸਿੰਘ,ਖਲੀਲ ਅਹਿਮਦ,ਮੁਹੰਮਤ ਸਿਰਾਜ।

ਵਨਡੇ ਟੀਮ – ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉੱਪ ਕਪਤਾਨ),ਵਿਰਾਟ ਕੋਹਲੀ ,ਕੇਐੱਲ ਰਾਹੁਲ (ਵਿਕਟ ਕੀਪਰ ),ਰਿਸ਼ਭ ਪੰਤ (ਵਿਕੇਟ ਕੀਪਰ), ਸ਼ੇਅਰ ਅਈਅਰ,ਸ਼ਿਵਮ ਦੂਬੇ,ਕੁਲਦੀਪ ਯਾਦਵ,ਮੁਹੰਮਦ ਸਿਰਾਜ,ਵਾਸ਼ਿੰਗਟਨ ਸੁੰਦਰ,ਅਰਦੀਪ ਸਿੰਘ,ਰੀਆਨ ਪਰਾਗ,ਅਕਸੇ ਪਟੇਲ,ਖਲੀਲ ਅਹਿਮਦ,ਹਰਸ਼ਿਤ ਰਾਣਾ।

ਇਹ ਵੀ ਪੜ੍ਹੋ –  ਪੰਜਾਬ ਦੇ 4 ਮੁੱਦਿਆਂ ਨੂੰ ਲੈਕੇ ਖੇਤੀਬਾੜੀ ਮੰਤਰੀ ਖੁੱਡਿਆਂ ਦੀ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ !