Punjab

ਭਾਖੜਾ ਦਾ ਨਵਾਂ ਫੈਸਲਾ ਪੰਜਾਬ ਲਈ ਮਾੜਾ ! 4 ਜ਼ਿਲ੍ਹਿਆਂ ‘ਚ ਹਾਲਾਤ ਖਰਾਬ !

ਬਿਉਰੋ ਰਿਪੋਰਟ : ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਹੜ੍ਹ ਦੇ ਹਾਲਾਤ ਨਾਜ਼ੁਕ ਹੁੰਦੇ ਜਾ ਰਹੇ ਹਨ । ਹਾਲਾਂਕਿ ਪੰਜਾਬ ਵਿੱਚ ਮੀਂਹ ਨਹੀਂ ਪੈ ਰਿਹਾ ਹੈ ਪਰ ਹਿਮਾਚਲ ਦੇ ਮੀਂਹ ਨਾਲ ਭਾਖੜਾ ਬੰਨ੍ਹ ਖ਼ਤਰੇ ਦੇ ਨਿਸ਼ਾਨ ਦੇ ਨਜ਼ਦੀਕ ਹੈ । ਜਿਸ ਦੀ ਵਜ੍ਹਾ ਕਰਕੇ ਬੀਤੇ ਦਿਨ ਭਾਖੜਾ ਡੈਮ ਦੇ ਫਲੱਡ ਗੇਟ 35 ਸਾਲ ਬਾਅਦ 10 ਫੁੱਟ ਤੱਕ ਖੋਲੇ ਗਏ ਹੁਣ ਖ਼ਬਰ ਆ ਰਹੀ ਹੈ ਕਿ ਅਗਲੇ ਪੰਜ ਦਿਨ ਭਾਖੜਾ ਡੈਮ ਦੇ ਗੇਟ 8 ਫੁੱਟ ਤੱਕ ਖੁੱਲ੍ਹੇ ਰਹਿਣਗੇ । ਇਸ ਵਕਤ ਭਾਖੜਾ ਖ਼ਤਰੇ ਦੇ ਨਿਸ਼ਾਨ ਤੋਂ 3 ਫੁੱਟ ਦੂਰ ਹੈ । ਬੀਤੇ ਦਿਨ ਤੋਂ 80 ਹਜ਼ਾਰ ਕਿਉਸਿਕ ਫੁੱਟ ਪਾਣੀ ਛੱਡਿਆ ਜਾ ਰਿਹਾ ਹੈ। ਪਸਾਰਨ ਵੱਲੋਂ ਲੋਕਾਂ ਨੂੰ ਹੇਠਲੇ ਇਲਾਕੇ ਖ਼ਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ । ਉੱਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਮੰਤਰੀ ਨੂੰ ਵੱਡਾ ਨਿਰਦੇਸ਼ ਦਿੱਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਨਿਰਦੇਸ਼ ਦਿੱਤੇ ਅਤੇ ਹਰ ਤਰ੍ਹਾਂ ਦੀ ਮਦਦ ਪਹੁੰਚਾਉਣ ਲਈ ਕਿਹਾ ਹੈ ।ਉੱਧਰ SGPC ਅਤੇ ਯੂਨਾਈਟਿਡ ਸਿੱਖ ਸੰਸਥਾ ਨੇ ਰੂਪ ਨਗਰ ਵਿੱਚ ਮੋਰਚਾ ਸੰਭਾਲ ਲਿਆ ਹੈ । ਯੂਨਾਈਟਿਡ ਸਿੱਖ ਵੱਲੋਂ ਮੋਟਰ ਬੋਟ ਦਿੱਤੀ ਗਈ ਹੈ । ਉੱਧਰ SGPC ਨੇ ਲੰਗਰ ਸੇਵਾ ਨੂੰ ਪਿੰਡ ਭਨਾਮ ਤੋਂ ਸ਼ੁਰੂ ਕਰ ਦਿੱਤਾ ਹੈ । NDRF ਦੀਆਂ ਟੀਮਾਂ ਹੜ੍ਹ ਪ੍ਰਭਾਵਿਕ ਇਲਾਕਿਆਂ ਵਿੱਚ ਪਹੁੰਚ ਗਈ ਹੈ । ਉੱਧਰ ਪ੍ਰਸ਼ਾਸਨ ਨ ਰੂਪਨਗਰ ਵਿੱਚ ਲੋਕਾਂ ਨੂੰ ਹੇਠਲੇ ਇਲਾਕਿਆਂ ਤੋਂ ਬਾਹਰ ਕੱਢਣ ਦੇ ਲਈ ਹੈਲੀਪੈਡ ਤਿਆਰ ਕੀਤਾ ਹੈ ।

ਹੁਸ਼ਿਆਰਪੁਰ,ਗੁਰਦਾਸਪੁਰ ਅਤੇ ਭੁੱਲਥ ਦੇ ਹਾਲਾਤ ਚੰਗੇ ਨਹੀਂ ਹਨ ਕਈ ਪਿੰਡਾਂ ਵਿੱਚ ਬਿਆਸ ਦਾ ਪਾਣੀ ਵੜ ਚੁੱਕਾ ਹੈ । ਗੁਰਦਾਸਪੁਰ ਦੇ ਜਗਤਪੁਰਾ ਟਾਂਡਾ ਵਿੱਚ ਧੁੱਸੀ ਬੰਨ੍ਹ ਟੁੱਟਣ ਨਾਲ ਪਾਣੀ ਘਰਾਂ ਦੇ ਅੰਦਰ ਤੱਕ ਪਹੁੰਚ ਗਿਆ ਹੈ। ਕਈ ਘਰ ਅੱਧੇ ਡੱਬ ਗਏ ਹਨ। ਦੀਨਾਨਗਰ ਦੇ 10 ਪਿੰਡਾਂ ਵਿੱਚ ਹੜ੍ਹ ਦਾ ਪਾਣੀ ਵੜ ਗਿਆ ਹੈ । ਮੁਕੇਰੀਆਂ ਦੇ ਪਿੰਡ ਮਹਿਤਾਬਪੁਰ,ਮੋਤਲਾ,ਹਲੇਟ,ਜਨਾਰਦਨ,ਤਲਵਾਰਾ ਵਿੱਚ ਪਾਣੀ ਵੜ ਗਿਆ ਹੈ । ਗੁਰਦਾਸਪੁਰ ਵਿੱਚ NDRF ਨੇ ਮੋਰਚਾ ਸੰਭਾਲਿਆ ਹੈ । NDRF ਦੀਆਂ ਟੀਮਾਂ ਮੋਟਰ ਕਿਸ਼ਤੀ ਲੈ ਕੇ ਬਿਆਸ ਦਰਿਆ ਦੇ ਆਲ਼ੇ ਦੁਆਲੇ ਲੋਕਾਂ ਦੀ ਮਦਦ ਕਰ ਰਹੀ ਹੈ ।

ਹੁਸ਼ਿਆਰਪੁਰ ਦੇ ਕਈ ਪਿੰਡ ਹੜ੍ਹ ਦੀ ਚਪੇਟ ਵਿੱਚ ਹਨ

ਪੌਂਗ ਡੈਮ ਦੇ ਕਾਰਨ ਬਿਆਸ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ । ਬੀਤੀ ਰਾਤ 1.60 ਲੱਖ ਕਿਉਸਿਕ ਪਾਣੀ ਪੌਂਗ ਡੈਮ ਤੋਂ ਛੱਡਿਆ ਗਿਆ ਹੈ । ਜਿਸ ਨੂੰ ਅਗਲੇ ਦਿਨਾਂ ਵਿੱਚ ਹੋਰ ਵਧਾਇਆ ਜਾ ਸਕਦਾ ਹੈ । ਡੀ ਸੀ ਗੁਰਦਾਸਪੁਰ ਕੋਮਲ ਮਿੱਤਲ ਨੇ ਜਾਣਕਾਰੀ ਦਿੱਤੀ ਹੈ ਕਿ ਬਿਆਸ ਦਾ ਪਾਣੀ ਪਿੰਡਾਂ ਵਿੱਚ ਵੜ ਗਿਆ ਹੈ । ਉੱਧਰ ਬਰਾਜ ਵਿੱਚ ਬਿਆਸ ਦਾ ਪਾਣੀ ਓਵਰ ਫਲੋ ਹੋ ਰਿਹਾ ਹੈ । ਰਾਤ ਨੂੰ ਆਪ ਡੀ ਸੀ ਕੋਮਲ ਮਿੱਤਲ ਲੋਕਾਂ ਵਿੱਚ ਪਹੁੰਚੇ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ।

ਡੀ ਸੀ ਮਿੱਤਲ ਨੇ ਦੱਸਿਆ ਕਿ ਸਰਕਾਰੀ ਸਕੂਲ ਭੰਗਾਲਾ ਵਿੱਚ ਰਿਲੀਫ ਕੈਂਪ ਬਣਾਇਆ ਗਿਆ ਹੈ । ਉੱਧਰ ਗੁਰਦੁਆਰੇ ਵਿੱਚ ਵੀ ਰਿਲੀਫ ਕੈਂਪ ਤਿਆਰ ਕੀਤਾ ਗਿਆ ਹੈ। ਇਸ ਦੇ ਇਲਾਵਾ SDRF ਦੀ ਟੀਮਾਂ ਨੇ ਇਲਾਕੇ ਵਿੱਚ ਮੋਰਚਾ ਸੰਭਾਲ ਲਿਆ ਹੈ। ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਜਾ ਰਿਹਾ ਹੈ ।