India Punjab

ਬੀਬੀਐਮਬੀ ਤਲਵਾੜਾ ਹਸਪਤਾਲ ਦਾ ਰਾਜ ਸਭਾ ‘ਚ ਉੱਠਿਆ ਮੁੱਦਾ, ਸਾਂਸਦ ਹਰਭਜਨ ਸਿੰਘ ਨੇ ਕੀਤੀ ਵੱਡੀ ਮੰਗ

cricketer-harbhajan-singh-will-go-to-ayodhya-today

ਰਾਜ ਸਭਾ ਸਾਂਸਦ ਹਰਭਜਨ ਸਿੰਘ (Harbhajan singh) ਨੇ ਸਿਹਤ ਸਹੂਲਤਾਂ ਦਾ ਮੁੱਦਾ ਚੁਕਦਿਆਂ ਕਿਹਾ ਕਿ ਬੀਬੀਐਮਬੀ ਤਲਵਾੜਾ ਹਸਪਤਾਲ ਦੀ ਹਾਲਤ ਸਰਕਾਰਾਂ ਦੀ ਅਣਦੇਖੀ ਕਾਰਨ ਖਰਾਬ ਹੋ ਰਹੀ ਹੈ। ਇਸ ਹਸਪਤਾਲ ਵਿੱਚ ਸਟਾਫ ਅਤੇ ਡਾਕਟਰਾਂ ਦੀ ਕਮੀ ਕਰਕੇ ਕਾਫੀ ਮਰੀਜਾਂ ਨੂੰ ਚੰਡੀਗੜ੍ਹ ਪੀਜੀਆਈ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਇਸ ਹਸਪਤਾਲ ਨੂੰ AIIMS ਜਾ PGI ਵਿੱਚ ਤਬਦੀਲ ਕਰ ਦੇਣਾ ਚਾਹੀਦਾ ਹੈ ਤਾਂ ਕੀ ਪੰਜਾਬ, ਹਿਮਾਚਲ,ਜੰਮੂ ਕਸ਼ਮੀਰ ਅਤੇ ਸਥਾਨਕ ਲੋਕ ਇੱਥੇ ਆਪਣਾ ਇਲਾਜ਼ ਕਰਵਾ ਸਕਣ। ਉਨ੍ਹਾਂ ਕਿਹਾ ਕਿ ਬੀਬੀਐਮਬੀ ਹਸਪਤਾਲ ਨੂੰ ਪੀਜੀਆਈ ਜਾਂ ਏਮਸ ਬਣਾਉਣ ਲਈ ਕਈ ਸਹੂਲਤਾਂ ਪਹਿਲਾਂ ਤੋਂ ਹੀ ਮੌਜੂਦ ਹਨ।

ਇਹ ਵੀ ਪੜ੍ਹੋ –   ਗਗਨ ਚੌਕ ‘ਤੇ ਲੱਗਣ ਵਾਲਾ ਧਰਨਾ ਮੁਲਤਵੀ! ਪੰਧੇਰ ਨੇ ਸਰਕਾਰ ਨੂੰ ਦਿੱਤੀ ਚੇਤਾਵਨੀ